________________
ਕਰਨ ਦਾ ਨਾਮ ਹੈ । ਇਹੀ ਇਸ ਦੀ ਬੁਨਿਆਦ ਅਤੇ ਇਹ ਇਸਦੀ ਪਛਾਣ ਹੈ।22 ਪੰਜਾਬੀ ਵਿਚ ਪਹਿਲੀ ਵਾਰ ਹਸਰਤ ਨੇ ਆਪਣੀ ਲੰਮੀ ਕਵਿਤਾ ' ਕਾਲ ਮੁਕਤ ਪੇਸ਼ ਕੀਤੀ ਹੈ । ਇਹ ਰਚਨਾ ਕਵੀ ਦੇ ਬੌਧਿਕ ਅਤੇ ਆਤਮਿਕ ਤੇ ਜਰਬੇ ਉਤੇ ਅਧਾਰਿਤ ਹੈ । ਇਹ ਤਜਰਬਾ ਜਾਂ ਅਨੁਭਵ ਵਿਸ਼ਾਲ ਅਤੇ ਅਨੇਕ ਪੱਖ ਹੈ, ਜਿਸ ਨੂੰ ਲੰਮੀ ਕਵਿਤਾ ਦੇ ਆਕਾਰ ਵਿਚ ਢਾਲਿਆ ਗਿਆ ਹੈ । ਕਵੀ ਨੇ ਆਪ ਇਸ ਨੂੰ ਪ੍ਰਬੰਧ ਕਵਿ ਦਾ ਨਾਮ ਦਿੱਤਾ ਹੈ 23 ਪ੍ਰਬੰਧ ਕਵਿ ਲੰਮੀ ਬਿਰਤਾਂਤੀ ਕਵਿਤਾ ਨੂੰ ਕਹਿੰਦੇ ਹਨ । ਇਸ ਦਾ ਕਵ ਬਿਰਤਾਂਤ ਸੰਜੁਗਤ ਅਤੇ ਸੰਕੁਚਿਤ ਹੈ । ਇਹ ਕਵਿਤਾ ਅਧਿਐਨ ਦੌਰਾਨ ਪਾਠਕ ਨੂੰ ਤੁਚਿਤ (engage) ਕਰੀ ਰੱਖਦੀ ਹੈ, ਇਸੇ ਲਈ ਇਹ ਪੇਸ਼ ਕੀਤੇ ਗਏ ਵਰਨਣ paddings ਤੋਂ ਪੂਰੀ ਤਰ੍ਹਾਂ ਆਜ਼ਾਦ ਹੈ । ਇੱਥੇ ਇਕ ਦਿਲਚਸਪ ਪਰ ਮਹੱਤਵਪੂਰਨ ਗੱਲ ਵਲ ਸੰਕੇਤ ਕਰਨਾ ਬਣਦਾ ਹੈ । ਕਈ ਵਾਰ ਕੋਈ ਕਵੀ ਜਾਂ ਸਾਹਿਤਕਾਰ ਜ਼ਰੂਰੀ ਨਹੀਂ ਕਿ ਆਪਣੀ ਸਿਰਜਨ ਪ੍ਰਕਿਰਿਆ ਪ੍ਰਤੀ ਪੂਰਣ ਭਾਂਤ ਜਾਗਰੂਪ ਹੋਵੇ । ਉਸ ਦਾ ਰਚਨਾ-ਬੰਧ ਅਤੇ ਸਿਰਜਣਾ-ਪ੍ਰਤਿਭਾ ਉਸ ਪਾਸੋਂ ਅਚੇਤ ਹੀ ਕੋਈ ਰਚਨਾ ਕਰਵਾ ਲੈਂਦੀ ਹੈ ਜਿਸ ਨੂੰ ਵਾਚਣ ਉਪਰੰਤ ਸਾਹਿਤ ਪ੍ਰਤੀ ਵਿਵੇਕਸ਼ੀਲ ਪਾਠਕ ਅਤੇ ਆਲੋਚਕ ਉਸ ਦਾ ਮੁਲਾਂਕਣ ਕਰ ਕੇ ਸਥਾਨ ਨੀਯਤ ਕਰਦੇ ਹਨ । ‘ਕਾਲਮੁਕਤ' ਜਹੀ ਕਰਤਾਰੀ ਰਚਨਾ ਬਾਰੇ ਵੀ ਸਾਡੀ ਇਹੀ ਰਾਏ ਹੈ । ਪਰ ਇਸ ਮੱਤ ਪ੍ਰਤੀ ਸਾਡਾ ਰਵੱਈਆ ਜਟਿਲ (rigid) ਨਹੀਂ। ਨਾ ਹੀ ਇਸ ਤੋਂ ਸਾਡਾ ਮੰਤਵ "ਕਾਲ ਮੁਕਤ” ਦੇ ਤਕਨੀਕੀ ਕਾਵਿ ਗੁਣਾਂ (technical or poetic qualities) ਨੂੰ ਘਟਾਉਣਾ ਹੈ । ਜਿਵੇਂ ਕਿ ਅਸਾਂ ਉੱਪਰ ਆਪਣਾ ਮਤ ਪ੍ਰਗਟ ਕੀਤਾ। ਹੈ, "ਕਾਲ ਮੁਕਤ ਦਵਾਰਾ ਹਸਰਤ ਨੇ ਇਕ ਸ਼ਿਅਰੀ ਤਜਰਬਾ ਪਹਿਲੀ ਵਾਰ ਪੇਸ਼ ਕਰਕੇ ਪੰਜ ਬੀ ਕਾਵਿ ਧਾਰਾ ਵਿਚ ਨਵੀਂ ਪਿਰਤ ਪਾਈ ਹੈ । ਇਸ ਕਾਵਿ ਰਚਨਾ ਸਦਕਾ ਹੈਸਰਤ ਇਕ ਕਾਵਿ ਰੂਪ, ਲੰਮੀ ਕਵਿਤਾ ਦੇ ਮੋਢੀ ਵਜੋਂ ਪ੍ਰਸਤੁਤ ਹੋਇਆ ਹੈ । ਇਹ ਲੰਮੀ ਕਵਿਤਾ fਨਾਂ ਖੰਡਾਂ ਉਤੇ ਪਸਰੀ ਹੋਈ ਹੈ ! ਪਹਿਲੇ ਖੰਡ ਵਿਚ ਕਵੀ ਦੇਵ ਭੂਮੀ ਦੀ ਯਾਤਰਾ ਕਰਦਾ ਹੈ ਜਿੱਥੇ ਸਾਰਾ ਪੌਰਾਣਿਕ ਸੁਹਜ ਮੌਜੂਦ ਹੈ । ਦੂਜੇ ਖੰਡ ਵਿਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਰੱਬੀ ਦਰਬਾਰ ਵਿਚ ਕਵੀ ਹਾਜ਼ਰ ਦਿੰਦਾ ਹੈ । ਕਲਧਰ ਪਾਤਸ਼ਾਹ ਕਵੀ ਨੂੰ ਥਾਪੜਾ ਦੇ ਕੇ ਮਾਤ ਲੋਕ ਵਿਚ ਸ਼ਕਤੀ ਅਤੇ ਸਤਿ ਦੇ ਪ੍ਰਚਾਰ ਹਿਤ ਭੇਜਦੇ ਹਨ । ਤੀਜੇ ਖੰਡ ਵਿਚ ਕਵੀ ਸੰਸਾਰ ਦੇ ਮਾਇਆ ਜਾਲ ਅਤੇ ਝਗ ਵਿਲਾਸ ਵਿਚ ਫੱਸ ਕੇ ਨਿਤਾਣਾ ਹੋ ਜਾਂਦਾ ਹੈ, ਜਿਵੇਂ ਤੁਰਦੀ ਫਿਤ ਦੀ ਲਾਸ਼ ਹੋਵੇ । ਪਰ ਸਤਿਗੁਰ ਦੀ ਮਿਹਰ ਸਦਕਾ ਉਹ ਬਖ਼ਸ਼ਿਆ ਜਾਂਦਾ ਹੈ ਅਤੇ ਫਿਰ ਸੁਰਜੀਤ ਹੋ ਕੇ ਸ਼ਕਤੀ ਦਾ ਹੋਕਾ ਦਿੰਦਾ ਹੈ । ਇਹ ਸਾਰਾ ਕੁਝ ਕਵੀ ਦੇ ਬੌਧਿਕ, ਆਤਮਕੇ ਅਤੇ 59