ਪੰਨਾ:Alochana Magazine January, February and March 1985.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਿਲੀ । ਸੰਸਾਰ ਸਾਹਿਤ ਦਾ ਹੋਰ ਵਿਸਤ੍ਰਿਤ ਅਧਿਐਨ ਕਰਨ ਉਤੇ ਉਸ ਨੂੰ ਸ਼ਕਤੀ ਦੇ ਸੰਕਲਪ ਦੀ ਸੂਹ ਫ਼ਰਾਂਸ ਦੇ ਉੱਘੇ ਦਰਸ਼ਨ ਵੇਤਾ ਬਰਗਲਾਂ, ਜਰਮਨ ਫ਼ਿਲਾਸਫ਼ਰ ਨਿਤਸੇ, ਅੰਗਰੇਜ਼ੀ ਸ਼ਾਇਰ ਬਾਉਨਿੰਗ, ਨਾਟਕਾਰ ਬਰਨਾਡ ਸ਼ਾ, ਦਰਸ਼ਨਵੇਤਾ ਵਲਟੇਅਰ ਅਤੇ ਜਰਮਨ ਕਵੀ ਗੋਟੇ ਆਦਿ ਦੀਆਂ ਰਚਨਾਵਾਂ ਵਿਚੋਂ ਵੀ ਮਿਲੀ । ਡਾ. ਇਕਬਾਲ ਦੇ ਖ਼ੁਦੀ ਦੇ ਫ਼ਲਸਫੇ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ । ਡਾ. ਇਕਬਾਲ ਦੇ ਸ਼ਕਤੀ ਸੰਕਲਪ ਨਾਲ ਸੰਬੰਧਤ ਚਿੰਨ੍ਹ ਸ਼ਾਹਬਾਜ਼ ਜਾਂ ਵੱਡਾ ਬਾਜ਼), ਸ਼ਮਸ਼ੀਰ (ਤਲਵਾਰ) ਗੁਰੂ ਗੋਬਿੰਦ ਸਿੰਘ ਵਾਲੇ ਹੀ ਸਨ । ਸ਼ਕਤੀ ਦੇ ਹੋਰ ਪ੍ਰਕ ਅਮਲ (action), ਮਰਦ ਜਾਂ ਮਰਦਿ-ਮੋਮਨ ਨਿਤਸ਼ੇ ਦਾ superman} ਆਦਿ ਇਕਬਾਲ ਦੇ ਕਲਾਮ ਵਿਚ ਜਾ-ਬ-ਜਾ ਮਿਲਦੇ ਹਨ । ਖੁਦੀ, ਅਲ, ਮਰਦ, ਸ਼ਮਸ਼ੀਰ, ਸ਼ਾਹੀ ਨੂੰ ਪ੍ਰਗਟਾਉਂਦੇ ਇਕਬਾਲ ਦੇ ਪ੍ਰਸਿੱਧ ਸ਼ਿਅਰ ਹਨ : ਖ਼ੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖ਼ੁਦਾ, ਬੰਦੇ ਸੇ ਖ਼ਦ ਪੂਛੇ, ਬਤਾ ਤੇਰੀ ਰਜ਼ਾ ਕਿਆ ਹੈ । “ਯਕੀ ਮੁਕਮ, ਅਮਲ ਪੈਹਮ, ਮੁਹੱਬਤ ਛਾਤਹਿ ਆਲਮ ਜਹਾਦ ਜ਼ਿੰਦਗਾਨੀ ਮੇਂ ਹੈਂ ਜਿਹ ਮਰਦੋਂ ਕੀ ਸ਼ਮਸ਼ੀਰੇ । ‘ਤੂ ਸ਼ਾਹੀਂ ਹੈ, ਪਰਵਾਜ਼ ਹੈ ਕਾਮ ਤੇਰਾ ਤਿਰੇ ਸਾਮਨੇ ਆਸਮਾਂ ਔਰ ਭੀ ਹੈਂ।' ਸ਼ਕਤੀ ਦੇ ਉਕਤ ਬੰਬਾਂ ਵਿਚ ਹਸਰਤ ਨੇ ਆਪਣੇ ਵਲੋਂ ਸੂਰਜ ਦੇ ਬਲ ਦਾ ਵਾਧਾ ਕੀਤਾ ਹੈ । ਵਾਧਾ ਕਾਹਦਾ ਕੀਤਾ ਹੈ, ਉਸਨੇ ਕਿਸੇ ਵੀ ਵਿਸ਼ੇ ਉਤੇ ਆਪਣੇ ਕਾਵਿ ਵਿਚ ਅਕਸਰ ਸੂਰਜ ਦਾ ਹੀ ਕਿਸੇ ਨਾ ਕਿਸੇ ਪੱਖ ਤੋਂ ਜ਼ਿਕਰ ਕੀਤਾ ਹੈ । ਸ਼ਕਤੀ ਦੇ ਚਿੰਤਨ ਸੰਬੰਧ ਹਸਰਤ ਸਭ ਤੋਂ ਵੱਧ ਪ੍ਰਭਾਵਿਤ ਗੁਰ ਗੋਬਿੰਦ ਸਿੰਘ ਤੋਂ ਹੋਇਆ। ਇਹ ਸੁਭਾਵਿਕ ਹੀ ਸੀ ਕਿਉਂਕਿ ਆਤਮਿਕ ਅਤੇ ਅਧਿਆਤਮਿਕ ਸੰਸਕਾਰਾਂ ਸਦਕਾ ਉਸ ਦੀ ਅੰਤਰ ਆਤਮਾ ਵਿਚ ਗੁਰੂ ਗੋਬਿੰਦ ਸਿੰਘ ਪ੍ਰਤੀ ਅਟੁੱਟ ਸ਼ਰਧਾ ਮੌਜੂਦ ਸੀ । ਇਹ ਅਨੋਖਾ ਸੰਜੋਗ ਹੈ ਕਿ ਹਸਰਤ ਨੇ ਆਪਣੇ ਕਾਵਿ ਦਾ ਆਰੰਭ ਵੀ ਬੰਦੇ ਗੁਰੂ" ਕਵਿਤਾ ਨਾਲੇ ਕੀਤਾ ਸੀ ਅਤੇ ਹੁਣ ਆਪਣੀ ਕਾਵ ਪ੍ਰਾਪਤੀ ਦੇ fਸਖਰ ਉਤੇ ਪੁੱਜ ਕੇ ਉਸ ਨੇ ਫਿਰ ਗੁਰੂ ਗੋਬਿੰਦ ਸਿੰਘ ਦੇ ਸ਼ਕਤੀ ਦੇ ਦਰਸ਼ਨ ਤੋਂ ਪ੍ਰੇਰਨਾ ਅਤੇ ਉਤਸ਼ਾਹ ਪ੍ਰਾਪਤ ਕੀਤਾ ਹੈ । ਗੁਰੂ ਗੋਬਿੰਦ ਸਿੰਘ ਦੇ ਕਥਨ "ਸਵਾ ਲਾਖ ਸੇ ਏਕ ਲੜਾਉ' ਉਨ ਦੇ ਭਗਉਤੀ ਅਤੇ ਚੰਡੀ ਪ੍ਰਤੀਕਾਂ, ਪੰਜਾਂ ਪਿਆਰਿਆਂ ਦੀ ਸਿਰਜਣਾ, ਖ਼ੁਲਾਸਾ ਪੰਥ