ਪੰਨਾ:Alochana Magazine January, February and March 1985.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਸਥਾਪਨਾ, ਸਰਬੰਸ ਵਾਰ ਕੇ ਕੀਤੀ ਅਦੁੱਤੀ ਕੁਰਬਾਨੀ, ਜਬਰ ਅਤੇ ਧੱਕੇ ਸ਼ਾਹੀ ਵਿਰੁਧ ਜਹਾਦ ਵਿਚ ਵਿਖਾਈ ਬੇਮਿਸਾਲ ਬਹਾਦਰ ਅਤੇ ਬੇ ਖੌਫ਼ੀ ਆਦਿ ਨੇ ਕਵੀ ਨੂੰ ਭਾਵਕ ਅਤੇ ਆਤਮਿਕ ਤੌਰ 'ਤੇ ਹਲੂਣ ਕੇ ਰੱਖ ਦਿੱਤਾ, ਇਸ ਤਰ੍ਹਾਂ ਕਿ ਸ਼ਕਤੀਵਾਦ ਮਾਨਸਿਕ ਅਤੇ ਬੌਧਿਕ ਪੱਧਰ ਉੱਤੇ ਉਸ ਦੀ ਜ਼ਿੰਦਗੀ ਦਾ ਲਾਜ਼ਮੀ ਅੰਗ ਬਣ ਗਿਆ । ਸ਼ਕਤੀਵਾਦ ਅਤੇ ਸਭ ਦੇ ਇਜ਼ਹਾਰ ਅਤੇ ਪ੍ਰਚਾਰ ਦੀਆਂ ਮਿਸਾਲਾਂ ਉਸ ਦੇ ਕਾਵੇ ਵਿਚ ਆਮ ਵੇਖੀਆਂ ਜਾ ਸਕਦੀਆਂ ਹਨ । ਹਸਰਤ ਸਿੱਖੀ ਨੂੰ ਸ਼ਕਤੀ ਦਾ ਧੁਰਾ ਮੰਨਦਾ ਹੈ । ਇਸ ਸ਼ਕਤੀ ਨੇ ਦੀਨਾਂ ਦਾ ਰਾਖੀ ਕੀਤੀ, ਲੁਟ ਖੋਹ, ਮਾਰ ਧਾੜ ਦਾ ਹਨੇਰਾ ਦੂਰ ਕਰ ਕੇ ਦੰਭ ਅਤੇ ਅੰਧ ਵਿਸ਼ਵਾਸ ਦਾ ਨਾਸ਼ ਕੀਤਾ। ਇਸ ਸ਼ਕਤੀ ਨੇ ਜਾਅਲਬਾਜ਼ੀ, ਫ਼ਰੇਬਦਾਰੀ ਦਾ ਸਫ਼ਾਇਆ ਕਰ ਕੇ ਮਨੁੱਖ ਦੋਖੀਆਂ ਦਾ ਖੁਰਾ ਖੋਜ ਮਿਟਾ ਦਿੱਤਾ : “ਸੱਖੀ ਹੈ ਸ਼ਕਤੀ ਦਾ ਸੂਰਜ ਹਰ ਜ਼ੁਲਮ ਨੇਰ ਦਾ ਨਾਸ਼ ਕਰੇ । ਇਹ ਪੰਜ ਦਰਿਆਵਾਂ ਦਾ ਅੰਮ੍ਰਿਤ ਇਸ ਉਤੇ ਅਣਖ ਦਾ ਫੁੱਲ ਤਾਰੇ । ਇਹ ਮੌਲੀ ਸੀ ਆਨੰਦ ਪੁਰ ਇਸ ਵਿਚ ਦਸ਼ਮੇਸ਼ ਨੇ ਰੰਗ ਭਰੋ । ਇਕ ਧਰਮ ਦੀ ਉੱਚੀ ਲਾਟ ਉੱਠੀ . ਹਰ ਭਰਮ, ਫ਼ਰੇਬ ਦੇ ਖੰਭ ਸੜੇ \'s ਮਹਾਂ ਮਾਨਵ ਵਿਸ਼ਵਾਸ਼, ਪੱਕੇ ਯਕੀਨ, ਅਮਲ ਅਤੇ ਖ਼ੁਦੀ ਦੇ ਸ਼ਸਤਰਾਂ ਨਾਲ ਲੈਸ ਹੋ ਕੇ ਜ਼ਿੰਦਗੀ ਦੇ ਰਣ ਤੱਤੇ ਵਿਚ ਨਿਰਦੇ ਹਨ । ਉਹ ਘੋਰ ਸੰਗਰਾਮਾਂ ਉਪਰੋਤੇ ਨਵਾਂ ਇਨਕਲਾਬਾਂ ਨੂੰ ਜਨਮ ਦਿੰਦੇ ਹਨ ਅਤੇ ਆਪਣੇ ਲੋਕਵਾਦ ਦੇ ਜ਼ਜ਼ਬੇ ਅਧੀਨ ਮਨੁੱਖ ਹਿਤੈਸ਼ੀ ਕਾਰਨਾਮਿਆਂ ਸਦਕਾ ਅਮਰ ਹੋ ਜਾਂਦੇ ਹਨ : ਅੱਜ ਚੰਡੀ ਸਿਮਰ ਮਰਦਾਂ ਨੇ ਵਿਸ਼ਵਾਸ ਦੇ ਸਾਗਰ ’ਚੋਂ ਤਰ ਕੇ । ਉਹ ਹਾਣੀ ਨੇ ਕੁੱਲ ਸਮਿਆਂ ਦੇ ਅੰਤ ਸਮੇਂ ਤੱਕ ਨਹੀਂ ਮਰਦੇ 26 ਹਸਰਤ ਸ਼ਕਤੀ ਦੀ ਅੰਨੀ ਵਰਤੋਂ ਦੇ ਵਿਰੁੱਧ ਹੈ । ਜਿਵੇਂ ਸ਼ਮਸ਼ੀਰ ਮਨੁੱਖ ਦੀ ਖੀ ਲਈ ਹੈ, ਨਿਰਦੋਸ਼ ਵਿਅਕਤੀਆਂ ਦੇ ਘਾਤ ਲਈ ਨਹੀਂ। ਹਰ ਪ੍ਰਕਾਰ ਦੀ ਸ਼ਕਤੀ ਹੀ ਵਰਤੋਂ ਵੀ ਮਨੁੱਖ ਦੀ ਭਲਾਈ ਵਾਸਤੇ ਕਰੇਨੀ ਯੋਗ ਹੈ । ਜਨ-ਸੇਵਾ ਹੀ ਮਹਾਨ ਵਜੇ ਹੈ । ਭਗਤੀ ਜਿਹਾ ਉੱਚਾ ਸੱਦਾ ਕਾਰਨ ਵੀ ਮਾਨਸਿਕ ਅਤੇ ਸਰੀਰਕ ਸ਼ਕਤੀ 62