ਪੰਨਾ:Alochana Magazine January, February and March 1985.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੂਰਜ ਦੀ ਸੰਗਲ ਹਿਮੰਡ · ਲਈ ਜੋ ਮਹਾਨਤਾ ਹੈ, ਹਸਰਤ ਉਸ ਨੂੰ ਇਸ ਅਨੂਠੇ ਅੰਦਾਜ਼ ਨਾਲ ਪੇਸ਼ ਕਰਦਾ ਹੈ : ਮੇਰੇ ਲਈ ਸੂਰਜ ਹੀ ਦੁਨੀਆ , ਸੂਰਜ ਮਿਰ ਜਵਾਨ । , ਸੂਰਜ ਤੋਂ ਤਕਦੀਰ ਬਦਲਦੀ | ਸੂਰਜ ਸ਼ਕਤ, ਭਵਾਨ: 1133 ਸੂਰਜ ਉਸਦੀ ਸ਼ਾਇਰੀ ਵਿਚ ਏਨਾ ਡੂੰਘਾ ਲੱਥਾ ਹੋਇਆ ਹੈ ਕਿ ਉਸ ਦੀ ਹਰ ਕਵਿਤਾ ਵਿਚ ਭਾਵੇਂ ਉਹ ਕਿਸੇ ਵਿਸ਼ੇ ਉਤੇ ਹੋਵੇ, ਸੂਰਜ ਦਾ ਬਿੰਬ ਸੁੱਤੇ ਸਿੱਧ ਹੀ ਆ ਜਾਂਦਾ ਹੈ : : ਆਉ, ਦੇਸ਼ ਪੰਜਾਬ ਮਹਾਨ ਬਣਾ ਲਈਏ ਹਰ ਬੰਦੇ ਵਿਚ ਭਰ ਕੇ ਸੂਰਜ ਦੀ ਸ਼ਕਤੀ 133 ਹਸਰਤ ਲਈ ਸ਼ਬਾਬ, ਇਸ਼ਕ, ਹੁਸਨ, ਕਾਫ਼ਰ ਹਸੀਨਾ ਸਭ ਕੁਝ ਸੁਰਜ ਰੂਪ ਹੈ ਗਏ ਹਨ । ਚਾਹਤ ਅਤੇ ਚਾਹੇ ਜਾਣ ਦਾ ਜਜ਼ਬਾ ਵੀ ਸੂਰਜ, ਹੈ। ਕਿਉਂ ਨਾ ਹੋਵੇ, ਇਸ ਜਜ਼ਬੇ ਦਾ ਵੇਗ ਡਾਢੀ ਸ਼ਕਤੀਸ਼ਾਲੀ ਹੁੰਦਾ ਹੈ । ਮਹਿਬੂਬ ਨੂੰ ਸ਼ਾਇਰ ਅਕਸਰ ਚੰਦ ਕਹਿੰਦੇ ਰਹੇ ਹਨ, ਪਰ ਸੂਰਜ ਕਹਿਣਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ । ਵ : ਮਰਦਾਂ (ਸੂਰਜੀ ਮਨੁੱਖਾਂ) ਦੇ ਮਹਿਬੂਬ ਵੀ ਤਾਂ ਸੂਰਜਵਤ ਜ਼ੋਰਾਵਰ ਹੋਣੇ ਚਾਹੀਦੇ ਹਨ । ਮੁਲਾਹਜ਼ਾ ਹੋਵੇ ਹਸਰਤ ਦੀ ਨਾਜ਼ੁਕ ਖ਼ਿਆਲੀ : ‘ਸੂਰਜ ਸੁਹਜ, ਸੁਹੱਪਣ, ਜਜ਼ਬਾ ਸੂਰਜ ਪਿਆਰ ਕਹਾਣੀ । | ਸੂਰਜ ਦਾ ਕਾਫ਼ਲਾ ਜਦੋਂ ਤੁਰਦਾ ਹੈ ਤਾਂ ਉਹ ਰਾਤਾਂ ਦੇ ਹਨੇਰ ਮਿਟਾਉਂਦਾ, ਜੁੱਗਾਂ ਦੀ ਕਾਲਖ ਪੂੰਝਦਾ ਸਮੇਂ ਦਾ ਹਾਣੀ ਹੋ ਕੇ ਮਨੁੱਖ ਦੀ ਹੋਣੀ ਨੂੰ ਇਨਕਲਾਬਾਂ ਦਾ ਮੋਹਰੀ ਬਣਦਾ ਹੈ : ਨੂਰ ਦਾ ਸਾਗਰ ਧੁੰਮਦਾ ਜਾਏ ਨਾਲ ਅਨੇਕਾਂ ਚੰਨ ਤੇ ਤਾਰੇ । ਹਨ ਨਵ ਸ਼ਕਤੀ ਦੇ ਹਮਸਾਏ । ਲੱਖ ਕਾਲਖਾਂ ਰੰਡੀਆਂ ਹੋਈਆਂ ਲੱਖ ਰੀਤਾਂ ਦੇ ਗਰਭ ਡਿੱਗ ਪਏ 65