ਪੰਨਾ:Alochana Magazine January, February and March 1985.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਤੇ ਸੰਗੀਤ ਬੱਧ ਹੋਣੀ ਆਵੱਸ਼ਕ ਹੈ । ਗ਼ਜ਼ਲ ਦੇ ਵਿਸ਼ੇ ਬਾਰੇ ਵੀ ਭਲੇਖੇ ਹਨ । ਗ਼ਜ਼ਲ ਦਾ ਮੁੱਖ ਵਿਸ਼ਾ ਤਾਂ ਉਂਜ ਇਸ਼ਕ ਮੁਹੱਬਤ ਦੇ ਬਿਆਨ ਨਾਲ ਹੀ ਸੰਬੰਧਿਤ ਹੁੰਦਾ ਹੈ । ਪਹਿਲਾ . ਪਹਿਲ ਗ਼ਜ਼ਲ ਇਸ ਵਿਸ਼ੇ ਤੱਕ ਸੀਮਤ ਸੀ । ਪਿੱਛੋਂ ਇਸ਼ਕ ਤੋਂ ਬਿਨਾਂ ਦਰਸ਼ਨ, ਚਿੰਤਨ, ਆਰਥਿਕ ਮਸਲੇ, ਸਮਾਜਿਕ ਗੁੰਝਲਾਂ, ਇਨਸਾਨ ਦੋਸਤੀ ਆਦਿ ਮਜ਼ਮੂਨ ਵੀ ਇਸ ਦੇ ਘਰ ਵਿਚ ਮਿਥ ਲਏ ਗਏ । ਅੱਜ ਕੱਲ ਗ਼ਜ਼ਲ ਵਧੇਰੇ ਕਰਕੇ ਇਨ੍ਹਾਂ ਹੀ ਪ੍ਰਗਤੀਵਾਦੀ ਵਿਸ਼ਿਆ ਉਤੇ ਆਧਾਰਿਤ ਹੁੰਦੀ ਹੈ । ਗ਼ਜ਼ਲ ਮਸੱਲਮੱਲ ਵੀ ਹੋ ਸਕਦੀ ਹੈ, ਪਰ ਆਮ ਤੌਰ ਤੇ ਗ਼ਜ਼ਲ ਦਾ ਹਰ ਸ਼ਿਅਰ ਵੱਖਰੇ ਮਜ਼ਮੂਨ ਦਾ ਧਾਰਨੀ ਹੁੰਦਾ ਹੈ । ਇਸੇ ਲਈ ਗ਼ਜ਼ਲ ਦਾ ਹਰ ਇੱਕ ਸ਼ਿਅਰ ਇਕ ਪੁਣ ਇਕਾਈ ਹੁੰਦਾ ਹੈ । ਗ਼ਜ਼ਲ ਦਾ ਇਕ ਸ਼ਿਅਰ ਕਈ ਵਾਰ ਪੁਰੀ ਨਜ਼ਮ ਉੱਤੇ ਭਾਰੀ ਹੁੰਦਾ ਹੈ । ਉਰਦੂ ਵਾਲੇ ਗ਼ਜ਼ਲ ਨੂੰ ਕਾਵਿ ਦੀ ਆਬਰੂ ਕਹਿੰਦੇ ਹਨ । ਹਸਰਤ ਨੇ ਦੂਜੇ ਕਵੀਆਂ ਦੀ ਵੇਖਾ ਵੇਖੀ ਗ਼ਜ਼ਲ ਲਿਖਣੀ ਆਰੰਭ, ਨਹੀਂ ਕੀਤਾ ਉਸਨੇ ਪਹਿਲਾਂ ਗਹੁ ਰਵਕ ਗ਼ਜ਼ਲ ਸੰਬੰਧੀ ਹਰ ਪ੍ਰਕਾਰ ਦੀ ਵਾਕਫ਼ੀ ਪ੍ਰਾਪਤ ਕੀਤਾ ਇਸ ਦੇ ਨਾਲ ਨਾਲ ਉਸ ਨੇ ਉਰਦੂ ਗ਼ਜ਼ਲ ਦਾ ਡੂੰਘਾ ਅਧਿਐਨ ਕੀਤਾ ਜੋ ਗ਼ਜ਼ਲ ਦੇ ਪਿਛੋਕੜ ਨੂੰ ਸਮਝਣ ਅਤੇ ਜਾਂਚਣ ਵਾਸਤੇ ਉਸ ਲਈ ਸਹਾਈ ਹੋਇਆ । ਇਹ ਸਾਰੇ ਪੜਾ ਤਹਿ ਕਰ ਕੇ ਹਸਰਤ ਗ਼ਜ਼ਲ ਕਹਿਣ ਵੱਲ ਰੁਚਿਤ ਹੋਇਆ ਜਾਪਦਾ ਹੈ । ਹਸਰਤ ਨੇ ਦੀ ਰਵਾਇਤ ਨੂੰ ਮੁੱਖ ਰਖਿਆ ਹੈ ਅਤੇ ਆਪਣੀਆਂ ਗ਼ਜ਼ਲਾਂ ਵਿਚ ਇਸ ਨੂੰ ਨਿਭਾਇਆ ਨਾ ਹੈ । ਬਿਆਨ ਦੀ ਸ਼ੁੱਖੀ ਬੈਸਾਖ਼ਤਗੀ ਅਤੇ ਵਿਅੰਗ ਦਾ ਪ੍ਰਯੋਗ ਗ਼ਜ਼ਲ ਦੇ ਮੁਖ ਗੁਣ ਹਨ । fਵਅੰਗ ਤਾਂ ਗ਼ਜ਼ਲ ਦੀ ਮਾਨੋ ਜਿੰਦਜਾਨ ਹੁੰਦਾ ਹੈ । ਹਸਰਤ ਨੇ ਆਪਣੀਆਂ ਗ਼ਜ਼ਲਾਂ ਵਿਚ ਜਾ-ਬ-ਜਾ ਵਿਅੰਗ ਦੀ ਸਫਲ ਵਰਤੋਂ ਕੀਤੀ ਹੈ । ਉਸ ਦੀ ਇਕ ਗ਼ਜ਼ਲ ਦੇ ਇਸ ਸ਼ਿਅਰ ਵਿਚਲੇ ਵਿਅੰਗ ਦੀ ਕਾਟ ਵੇਖਣਾ : ‘ਸਾਡੀ ਦੋਖੀਆਂ ਦੇ ਨਾਲ ਵੀ ਅਸੀਸ ਸਾਂਝ ਹੈ ਸਾਨੂੰ ਰੱਖਦੇ ਨੇ ਯਾਦ ਸਦਾ ਯਾਰ ਵਾਂਗਰਾਂ ।”38 ਰਸਿਕ ਪਾਠਕਾਂ ਲਈ ਉਸ ਦੀ ਇਕ ਰਿਵਾਇਤੀ ਪ੍ਰਕਾਰ ਦੀ ਗ਼ਜ਼ਲ ਦੇ ਕੁਝ fਸਅਰ ਨਮੂਨੇ ਵਲੋਂ ਦਰਜ ਕੀਤੇ ਜਾਂਦੇ ਹਨ : ‘ਫੇਰ ਜਵਾਨੀ ਤੈਨੂੰ ਭੇਟਾ ਕਰਦੇ ਹਾਂ ਤੇਰੇ ਬਾਝੋ ਜਿਉਂਦੇ ਹਾਂ, ਨਾ ਮਰਦੇ ਹਾਂ । ਮਹਿਕਾਂ ਦਾ ਦਰਿਆ ਜੋ ਤੈਥੋਂ ਪੀਤਾ ਸੀ। ਰੋਜ਼ ਸਵੇਰੇ ਉਸ ਦੇ ਅੰਦਰ ਤਰਦੇ ਹਾਂ । ਤੇਰੇ ਜੋਬਨ ਵਾਂਗ ਇਹ ਰੁੱਤ ਨਸ਼ਿਆਈ ਹੈ 68