ਪੰਨਾ:Alochana Magazine January, February and March 1985.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਰਤਾਨਵੀ ਪੰਜਾਬੀ ਸਾਹਿਤ ਵਿਚ ਪਰਵਾਸੀ-ਚੇਤਨਾ -ਪ੍ਰੋ. ਕਰਨੈਲ ਸਿੰਘ “ਪ੍ਰਵਾਸੀ, 'ਪਰਵਾਸੀ’ ਤੇ ‘ਆਵਾਸੀ' ਤਿੰਨ ਅਜਿਹੇ ਸ਼ਬਦ ਹਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿਚ ਪ੍ਰਯੋਗ ਇਕੋ ਅਰਥ ਲਈ ਕੀਤਾ ਜਾਂਦਾ ਹੈ । ਪ੍ਰਾਪਤ ਪੰਜਾਬੀ ਕੋਸ਼ ਇਸ ਸੰਬੰਧੀ ਕਿਸੇ ਪ੍ਰਮਾਣਿਕ ਨਿਰਣੇ ਤੇ ਪਹੁੰਚਾਣ ਦੇ ਸਮਰੱਥ ਨਹੀਂ ! ਇਨਾਂ ਸ਼ਬਦਾਂ ਵਿਚ ਉਚਿਤ ਸ਼ਬਦ ਦਾ ਨਿਰਣਾ ਕਰਨਾ ਸਭ ਤੋਂ ਮੁਢਲੀ ਜ਼ਰੂਰਤ ਮਹਿਸੂਸ ਹੁੰਦੀ ਹੈ । | ਪ੍ਰਵਾਸੀ' ਸ਼ਬਦ ਪੰਜਾਬੀ ਭਾਸ਼ਾ ਦੇ ਉਚਾਰਣ ਤੇ ਨਿਰੁਕਤੀ ਦੀ ਦ੍ਰਿਸ਼ਟੀ ਤੋਂ ਉਚਿਤ ਨਹੀਂ ਹੈ ਕਿਉਂਕਿ ਪਰਵਾਸੀ' ਸ਼ਬਦ ਦੇ ਉਚਾਰਣ ਵੇਲੇ ਪੂਰਾ ‘ਰ ਉਚਾਰਿਆ ਜਾਂਦਾ ਹੈ । 'ਪਰਵਾਸੀ' ਸ਼ਬਦ ਦੋ ਸ਼ਬਦਾਂ 'ਪਰ' ਤੇ 'ਵਾਸੀ ਦੀ ਸੰਧੀ ਹੈ । ਇਸੇ ਲਈ ਇਨਾਂ ਸ਼ਬਦਾਂ ਵਿਚ 'ਪਰਵਾਸੀ' ਸ਼ਬਦ ਦਾ ਪ੍ਰਯੋਗ ਹੀ ਉਚਿਤ ਪ੍ਰਤੀਤ ਹੁੰਦਾ ਹੈ । ਅੰਗਰੇਜ਼ੀ ਭਾਸ਼ਾ ਵਿਚ ਪਰਵਾਸੀਂ’ ਦਾ ਸਮਾਨਾਰਥਕ ‘immigrant, (a perso who migrates into a country as a settler) ਹੈ, ਇਸ ਦੇ ਨਾਲ ਹੀ ਇਕ ਹੋਰ ਸ਼ਬਦ ਹੈ emigrant ਇਨ੍ਹਾਂ ਦੋਹਾਂ ਪਰਿਭਾਸ਼ਕ ਸ਼ਬਦਾਂ ਦੀ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਵਿਚ ਬੜੇ ਸਪਸ਼ਟ ਰੂਪ ਵਿਚ ਵਿffਖਿਆ ਕੀਤੀ ਗਈ ਹੈ: “The term' emigrant' refers to someone who leaves a country, while the word 'immigrant' refers to someone who enters a couu try. ਇਸ ਵਿਆਖਿਆ ਦੀ ਰੋਸ਼ਨੀ ਵਿਚ 'ਪਰਵਾਸੀ' ਸ਼ਬਦ ਦਾ ਅਰਥ 'immi grant' ਤੋਂ 'ਆਵਾਸੀ' ਦਾ ਅਰਥ emigrant' ਨਾਲ ਜੁੜਦਾ ਹੈ (ਭਾਵੇਂ ਇਸ ਬਾਰੇ ਪ੍ਰਮਾਣਿਕ ਨਿਰਣੇ ਤੇ ਪਹੁੰਚਣ ਲਈ ਅਜੇ ਹੋਰ ਖੋਜ ਦੀਆਂ ਸੰਭਾਵਨਾਵਾਂ ਬਾਕੀ ਹਨ) ਪਰਵਾਸੀ ਸ਼ਬਦ ਨੂੰ ਇਸ ਕਰਕੇ ਵੀ ਉਚਿਤ ਸਮਝਿਆ ਗਿਆ ਹੈ ਕਿਉਂਕਿ ਉਪਰੋਕਤ ਵਿਸ਼ੇ ਦੇ ਸੰਦਰਭ ਵਿਚ ਦੂਜੇ ਮੁਲਕ ਵਿਚ ਜਾ ਕੇ ਵਸਣ ਦੇ ਅਰਥਾਂ ਨੂੰ ਪ੍ਰਸਤੁਤ ਕਰਨ ਦਾ ਭਾਵ ਵਿਦਮਾਨ ਹੈ ।