ਪੰਨਾ:Alochana Magazine January, February and March 1985.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਚੇਤਨਾ' ਅੰਗਰੇਜ਼ੀ ਦੇ ਸਮਾਨਾਰਥਕ ਸ਼ਬਦ (consciousness' ਦਾ ਪੰਜਾਬੀ ਰੂਪ ਹੈ ਜਿਸ ਦੇ ਅੰਗਰੇਜ਼ੀ ਕੋਸ਼ ਅਨੁਸਾਰ ਅਰਥ ਹਨ, 'The totajity of the impressions, thoughts and feelings, which make up a person's conscious being '3 ਇਨਾਂ ਕੋਸ਼ਗਤ ਅਰਥਾਂ ਤੋਂ ਬਿਨਾਂ ਚੇਤਨਾ ਦੇ ਸਮਾਜ-ਪਰਿਪੇਖ ਬਾਰੇ ਵਿਚਾਰ ਕਰਨੀ ਵੀ ਉਚਿਤ ਮਹਿਸੂਸ ਹੁੰ7 ਹੈ । 'ਚੇਤਨਾ ਵਿਅਕਤੀ ਦੇ ਸਮਾਜੀਆਰਥਿਕ (socio-economic) ਹਾਲਾਤ ਦੀ ਕੁੱਖ ਵਿਚ ਪੈਦਾ ਹੋ ਕੇ ਵਿਕਸਿਤ ਹੁੰਦੀ ਹੈ । ਇਸਦਾ ਸਰੂਪ ਤੇ ਵਿਚਾਰ, ਸਮਾਜ ਦੀਆਂ ਉਤਪਾਦਨ ਸ਼ਕਤੀਆਂ ਤੇ ਸਾਧਨਾਂ ਦੇ ਰੂਪਵਪਾਨ ਅਨੁਕੂਲ ਹੁੰਦਾ ਹੈ । ਇਸ ਦਾ ਨਿਰਣਾ ਸਮਾਜ ਦੀਆਂ ਪਦਾਰਥਿਕ ਸ਼ਕਤੀਆਂ ਤੇ ਕਿਰਿਆਵਾਂ ਨੂੰ ਪਰੋਖੇ ਰੱਖ ਕੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਨੁੱਖੀ ਚੇਤਨ, ਉਸਦੇ ਸਮਾਜੀ-ਆਰਥਿਕ ਹਾਲਾਤ ਤੋਂ ਵੱਖਰੀ ਨਹੀਂ ਹੋ ਸਕਦਾ । ਇਹ ਨਿਰਪੇਖ ਨਹੀਂ ਸਗੋਂ ਸਾਪੇਖ ਹੁੰਦੀ ਹੈ । ਮਾਰਕਸ ਏਗਲਜ਼ ਨੇ ਇਸ ਬਾਰੇ ਸਪਸ਼ੱਟ ਵਿਚਾਰ ਅੰਕਿਤੇ ਕੀਤੇ ਹਨਚਤਨਾ ਦੇ ਸੰਕਲਪਾਤਮਕ ਵਿਚਾਰਾਂ ਦੀ ਉਤਪਤੀ, ਪ੍ਰਤੱਖ ਤੇ ਸਿੱਧੇ ਰੂਪ ਵਿਚ ਪਦਾਰਥਿਕ ਪ੍ਰਕਿਰਿਆ ਤੇ ਪ੍ਰਕਾਰਜ ਨਾਲ ਅੰਤਰ ਸੰਬੰਧਿਤ ਹੈ ਜੋ ਕਿ ਅਸਲ ਜੀਵਨ ਦੀ ਭਾਸ਼ਾ ਹੈ ! ਇਸ ਸਥਿਤ ਤੇ ਮਨੁੱਖੀ ਸਮਝ-ਵਿਚਾਰ ਤੇ ਮਾਨਸਕ ਚੇਤਨਾ ਪਦਾਰਥਿਕ ਅੰਤਰ-ਪ੍ਰਕਿਰਿਆ ਰਾਹੀਂ ਨਿਰਧਾਰਿਤ ਹੁੰ ਦੀ ਹੈ । ਮਾਨਸਕ ਵਿਧਾਨ, ਲੋਕਾਂ ਦੀ ਰਾਜਨੀਤੀ, ਕਾਨੂੰਨ, ਇਖਲਾਕ, ਧਰਮ, fਧ ਆਤਮਕ ਆਨੰਦ ਦੇ ਪ੍ਰਗਟਾ ਵਾਂਗ ਹੀ ਹੋਂਦ ਵਿਚ ਆਉਂਦਾ ਹੈ । ਇਹ ਠੀਕ ਹੈ ਕਿ ਮਨੁੱਖ ਆਪਣੇ ਸੰਕਲਪਾਂ ਤੇ ਵਿਚਾਰਾਂ ਦੇ ਸਿਰਜਨਹਾਰ ਹੁੰਦੇ ਹਨ ਪਰ ਉਹ ਵੀ ਆਪਣੀਆਂ ਉਤਪਾਦਨ ਸ਼ਕਤੀਆਂ ਤੇ ਇਨ੍ਹਾਂ ਦੀਆਂ ਅੰਤਰ-ਸੰਬੰਧਿਤ ਪ੍ਰਕਿਰਆਵਾਂ ਦੀ ਹੀ ਉਪਜ ਹੁੰਦੇ ਹਨ । ਚੇਤਨ ਮਨੁੱਖੀ ਹੋਂਦ ਤੋਂ ਬਿਨਾਂ ਚੇਤਨਾ ਹੋ ਨਹੀਂ ਸਕਦੀ, ਤੇ ਮਨੁੱਖੀ ਦੇ, ਮਨੁੱਖ ਦਾ ਵਿਵਹਾਰਿਕ ਜੀਵਨ-ਪ੍ਰਕਾਰਜ ਹੀ ਹੁੰਦਾ ਹੈ । ਉਪਰੋਕਤ ਵਿਚਾਰਾਂ ਨੂੰ ਵਧੇਰੇ ਸਪੱਸ਼ਟਤਾ ਪ੍ਰਦਾਨ ਕਰਦਿਆਂ ਮਾਰਕਸ-ਏਗਲਜ਼ ਲਿਖਦੇ ਹਨ ਕਿ 'ਚੇਤਨਾ ਨੂੰ ਜੋਵਨ-ਪ੍ਰਕਿਰਿਆ ਨਿਰਧਾਰਿਤ ਕਰਦੀ ਹੈ ਨਾ ਕਿ ਜੀਵਨ-ਪ੍ਰਕਿਰਿਆ ਨੂੰ ਚੇਤਨਾ । ਬਰਤਾਨੀਆਂ ਵਿਚ ਪੰਜੀਵਾਦ ਵਿਕਸਿਤ ਰੂਪ ਵਿਚ ਸਮਾਜ-ਰਥਿਕ ਪ੍ਰਬੰਧ ਦੀ ੧੫ਤੀ ਹੈ ਜਿਸ ਦੀਆਂ ਸਮਾਜੀ ਕੀਮਤਾਂ ਤੇ ਸਾਂਸਕਤਿ ਕੇ ਮੁੱਲ-ਵਿਧਾਨ, ਉਸਦੇ ਆਪਣੇ ਸ਼ਸ਼ ਪਦਰਥਿਕ ਹਾਲਾਤ ਅਨੁਸਾਰ ਵਿਕਸਿਤ ਹੋਇਆ ਹੈ । ਮਸ਼ੀਨੀ ਯੁੱਗ ਦੀਆਂ ਕੀਮਤਾਂ ਦਾਗ ਹਰ ਵਿਅਕਤੀ ਆਪਣੇ ਨਿੱਜੀ ਆਪੇ ਤੇ ਹੀ ਕੇਂਦਰਿਤ ਹੈ । ਜੀਵਨ-ਦ੍ਰਿਸ਼ਟੀਕੋਣ ਕਮਲ ਰੂਪ ਵਿਚ ਪਦਾਰਥਵਾਦੀ ਹੈ ਜਿਥੇ ਮਨੁੱਖੀ ਕੀਮਤਾਂ ਪੈਸੇ ਨਾਲ ਤੁਲਦੀਆਂ ਹਨ । ਨਵੇਂ ਰਿਸ਼ਤਿਆਂ ਦਾ ਸਿਖਰ ਪੱਧਰ ਤਕ ਮਸ਼ੀਨੀਕਰਣ ਹੋਇਆ ਹੈ ! ਜਿਨਸੀ ਖੁਲਾਂ, ਮਾਰ, ਮਨ-ਪ੍ਰਚਾਵੇ ਦੇ ਬਸ਼ਮਾਂ ਰ ਸਾਧਨ ਤੇ ਵੰਨਗੀਆਂ ਬਰਤਾਨਵੀ ਸਮਾਜੀ-ਆਰਥਿਕ ਤੇ ਤਕ ਵਿਕਾਸ ਦੀ ਇਤਿਹਾਸਕ ਕੱਖ ਵਿਚੋਂ ਜਨਮੀਆਂ ਪਰਸਥਿਤੀਆਂ ਹਨ ਜਿਨ੍ਹਾਂ ਦਾ ਪੂਲ ਆਧਾਰ ਜੀਵਾਦੀ ਸਮਾਜੀ ਪ੍ਰਬੰਧ ਹੈ । fਪਆਰ, 13