ਪੰਨਾ:Alochana Magazine January, February and March 1985.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਨ । ਤੇ ਕੁਝ ਮੱਧ-ਵਰਗੀ, ਸੁੱਖ-ਸਹੂਲਤਾਂ ਦੀ ਪ੍ਰਾਪਤੀ ਲਈ । ਦੋਹਾਂ ਹਾਲਤਾਂ ਵਿਚ ਆਂਧਾਰ ਆਰਥਿਕਤਾ ਹੀ ਹੁੰਦਾ ਹੈ । ਸਵਰਨ ਚੰਦਨ ਦੀ ਕਹਾਣੀ “ਹਿੰਦੋਸਤਾਨ ਦੀ ਇਕ ਧੀ ਵਲੋਂ ਹਿੰਦੋਸਤਾਨ ਦੇ ਨਾਂ ਇਕ ਖਤ (ਉਜੜਿਆ ਖੂਹ ਦੀ ਨਾਇਕਾ ਇਸ ਸਚਾਈ ਨੂੰ ਬੜੇ ਸਪਸ਼ਟ ਰੂਪ ਵਿਚ ਪ੍ਰਗਟ ਕਰਦੀ ਹੈ, ".........ਤੇ ਫਿਰ ਪਹਿਲੀ ਵਾਰ ਮੈਂ ਤੈਥੋਂ ਵਿਛੜ ਕੇ ਕਿਸੇ ਹੋਰ ਮੁਲਕ ਵਿਚ ਜਾ ਰਹੀ ਸੀ, ਉਹ ਵੀ ਸਿਰਫ ਰੁਜ਼ਗਾਰ ਵਾਸਤੇ । ਜੇ ਢਿੱਡ ਭਰਨ ਜੋਗੀ ਰੋਟੀ ਮੈਨੂੰ ਤੇਰੇ ਕੋਲ ਹੀ ਨਸੀਬ ਹੋ ਜਾਂਦੀ ਤਾਂ ਮੈਨੂੰ ਏਨੀ ਦੂਰ ਆਣ ਦੀ ਲੋੜ ਹੀ ਕਿਉਂ ਪੈਂਦੀ' ਇਸ ਤਰ੍ਹਾਂ ਲਾਲਸਾਵਾਂ ਦੀ ਮ੍ਰਿਗ ਤ੍ਰਿਸ਼ਨਾ ਬਾਰੇ ਸ਼ਿਵਚਰਨ ਗਿੱਲ ਦੀ ਕਹਾਣੀ ‘ਭੁੱਖ (ਗਉ ਹੱਤਿਆ) ਦਾ ਇਹ ਪਾਤਰ ਬੜਾ ਸੁਚੇ ਤੇ ਹੈ.......... ਨਹੀਂ ਬਈ ਮੈਂ ਇਹ ਗੱਲ ਨਹੀਂ ਕਹੀ ਗੱਲ ਤਾਂ ਭੁੱਖ ਦੀ ਹੈ, ਕਿਸੇ ਨੂੰ ਦੋ ਰੋਟੀਆਂ ਦੀ ਭੁੱਖ, ਕਿਸੇ ਨੂੰ ਚੇਤ ਰੋਟੀਆਂ ਦੀ ਭੁੱਖ ਆ, ਸ਼ਇਦ ਤੈਨੂੰ ਸੱਤ ਮੁਰੱਬਿਆਂ ਦੀ ਭੁੱਖ ਹੋਵੇ, ਬੋਰੀ ਭੁੱਖ ਚੰਦਰ ਬੀਮਾਰੀ ਆ, ਜੀਹਦਾ ਆਪਾਂ ਇਲਾਜ ਕਰਨ ਇਥੇ ਆਏ ਆਂ । ਸਾਡਾ ਹਿਸਾਬ ਹੈ ਜਿਵੇਂ ਕੋਈ ਹਸਪਤਾਲ ਵਿਚ ਪਿਆ ਹੋਵੇ ਤੇ ਆਖੀ ਜਵੇ ਮੈਂ ਬੀਮਾਰ ਕਾਹਨੂੰ ਆਂ !8 ਪਰਵਾਸੀਆਂ ਨੂੰ ਪਰਵਾਸ ਵਿਚ ਸਮਾਜਿਕ ਸਥਾਪਤੀ ਲਈ ਆਰਥਿਕ ਪੱਖ ਇਕ ਲੰਬੇ ਅਰਸੇ ਤਕ ਨਿਰੰਤਰ ਸਖਤ ਜਿਸਮਾਨੀ ਮੁਸ਼ੱਕਤ ਤੇ ਡੂੰਘੇ ਮਾਨਸਕ ਸੰਤਾਪ ਦਾ ਅਹਿਸਾਸ ਹੰਢਾਉਣਾ ਪੈਂਦਾ ਹੈ । ਇਹ ਤੰਗਦਸਤ ਆਰਥਿਕ ਹਾਲਾਤ ਉਸਦੀ ਮਾਨਸਿਕਤਾਂ ਨੂੰ ਹੀ ਬਦਲ ਕੇ ਰੱਖ ਦੇਂਦੇ ਹਨ । ਸਵਰਨ ਚੰਦਨ ਦੀ ਕਹਾਣੀ “ਫਰਕ ਦੀ ਰੇਖਾ (ਉਜੜਿਆ ਖੂਹ) ਦੀ ਮੂਲ ਸਮੱਸਿਆ ਇਹ ਹੀ ਹੈ । ਬਲਜੀਤ ਆਪਣੇ ਵਤਨ ਆਪਣੇ ਘਰ ਰਹਿਣ ਵੇਲੇ ਆਪਣੀ ਪਤਨੀ ਰੂਪ ਤੇ ਧੀ ਨਗ਼ਮਾਂ ਨੂੰ ਅਸੀਮ ਮੋਹ-fਪਿਆਂ ਨੂੰ ਕਰਦਾ ਹੈ ਪਰ ਇੰਗਲੈਂਡ ਦੇ ਛੇ ਮਹੀਨਿਆਂ ਨੇ ਉਸਨੂੰ ਏਨਾ ਸੜੀਅਲ ਤੇ ਖਿੱਝ ਸੁਭਾਅ ਵਾਲਾ ਬਣਾ ਦਿੱਤਾ ਕਿ ਰੁਪੈ ਦੀ ਸਮਝ ਵਿਚ ਨਾ ਆਉਂਦਾ, ਜਦੋਂ ਕਿ ਕਾਰਨ ਸੱਪਸ਼ਟ ਹੁੰਦਾ ਹੈ । ਬਲਜੀਤ ਦੀ ਦੋ ਹਫਤਿਆਂ ਤੋਂ ਰਾਤਾਂ ਦੀ ਸ਼ਿਫਟ ਸੀ । ਉਹ ਸਵੇਰੇ ਸੱਤ ਵਜੇ ਸੁੱਤਾ ਸੀ ਤੇ ਅਜੇ ਸਿਰਫ ਦਸ ਹੀ ਵਜੇ ਸਨ । ਇਕੋ ਕਮਰਾ ਸੀ ਉਨ੍ਹਾਂ ਕੋਲ ਤੇ ਸਾਰੀ ਰਾਤੇ ਸੂਣ ਪਿਛੋਂ ਨਰਮਾ ਉਠੀ ਸੀ .........ਰਾਤ ਭਰ ਬਾਰਾਂ ਘੰਟੇ ਫੌਡਗੇ 'ਚ ਕੰਮ ਕਰਕੇ ਕਿਆ ਬਲਜੀਤ ਘੂਕ ਸੁੱਤਾ ਪਿਆ ਸੀ--ਅਗਲੀ ਰਾਤ ਦੇ ਬਾਰਾਂ ਘੰਟਿਆਂ ਦੀ ਤਿਆਰੀ ਲਈ । ਰੋਦੀ ਨਗ਼ਮਾ ਦੀ ਆਵਾਜ਼ ਨੇ ਉਹਦੀ ਨੀਂਦ ਉਖੇੜ ਦਿੱਤੀ ਤੇ ਉਹਨੇ ਰੂਪ ਨੂੰ ਉਹਨੂੰ ਚੁੱਪ ਕਰਾਉਣ ਲਈ ਆਵਾਜ਼ ਦਿੱਤੀ । ਪਰ ਰੂਪੋਂ ਬਾਹਰ ਬਾਬ ਵਿਚ ਟੋਪੀਆਂ ਧੋ ਰਹੀ ਸੀ। ਉਹਨੇ ਬਲਜੀਤ ਦੀ ਆਵਾਜ਼ ਨਹੀਂ ਸੀ ਸੁਣੀ । ਨਗਮਾ ਦੀ ਗਈ ਦੀ ਗਈ । | ਗੁੱਸੇ ਵਿਚ ਮਘਦਾ ਬਲਜੀਤ ਇਕ ਹੰਭਲਾ ਮਾਰ ਕੇ ਉਠਿਆ ਤੇ ਕਾੜ ਕਾੜ ਕਰਕੇ ਦੇ ਚੁਪੇੜਾਂ ਨਗ਼ਮਾਂ ਦੀਆਂ ਗੱਲਾਂ ਤੇ ਜੜ ਦਿੱਤੀਆਂ | ਨਗਮਾਂ ਦੀਆਂ ਅੱਖਾਂ ਸੁੱਜ ਗਈਆਂ, ਉਹਦੇ ਨੱਕ 'ਚੋਂ ਲਹੂ ਵਹਿ ਤੁਰਿਆ ਪਰਵਾਸੀ ਵਿਚ ਆਈ ਇਹ ਚੇਤਨਾ, ਬਰਤਾਨੀਆਂ 76