ਪੰਨਾ:Alochana Magazine January, February and March 1985.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਲ ਦਰਸ਼ਨ ਧੀਰ ਨੇ ਆਪਣੇ ਆਪਣੇ ਰਹ" ਵਿਚ ਲਿਆ ਹੈ । ਵਾਰਤਕਕਾਰ ਵਿਚੋਂ ਤੁਮ ਸਿੱਧੂ ਤੇ ਸਾਥੀ ਲੁਧਿਆਣਵੀ ਨੇ ਸੰਜੀਦਗੀ ਨਾਲ ਇਸ ਸਮੱਸਿਆ ਨੂੰ ਵਿਚਾਰਿਆ ਹੈ। “ਨਵੀਂ ਕਿਸਮ ਦਾ ਨਾਗ ਰਘਬੀਰ ਢੰਡ ਦੀ ਕਹਾਣੀ ਦਾ ਵਿਸ਼ਾ ਉਦਾਹਰਣ ਲਈ ਵਿਚਾਰਿਆ ਜਾ ਸਕਦਾ ਹੈ । ਇਸ ਵਿਚ ਮਾਸਟਰ ਮੁਸ਼ਤਾਕ ਅਹਿਮਦ ਇਕ ਸਖ਼ਤੇ ਮੇਹਨਤਾ, ਵਫਾਦਾਰ ਤੇ ਹਰ ਦਿਲ ਅਜ਼ੀਜ਼ ਅਧਿਆਪਕ ਹੁੰਦਾ ਹੈ ਜੋ ਕਿ ਆਪਣੀ ਪਾਕਿਸਤਾਨ ਵਿਚ ਰਹਿੰਦੀ ਧੀ ਸ਼ੀਰੀਂ ਵਰਗੀ ਬੱਚੀ ਸੁਜ਼ਨ ਨੂੰ ਬੇਪਨਾਹ ਮੋਹ ਕਰਦਾ ਹੈ ਕਿਉਂਕਿ ਉਹ ਉਸ ਵਾਂਗ ਹੀ ਦਮੇ ਦੀ ਮਰੀਜ਼ ਹੁੰਦੀ ਹੈ । ਇਕ ਦਿਨ ਉਸ ਨੂੰ ਦਮੇਂ ਦਾ ਦੌਰਾ ਪੈਂਦਾ ਹੈ ਤੇ ਮੁਸ਼ਤਾਕ ਅਹਿਮਦ ਚਿੰਤਤ ਮਨ ਨਾਲ ਇਕ ਹੋਰ ਕੁੜੀ ਨਾਲ ਉਸਨੂੰ ਉਸਦੇ ਘਰ ੩੧ ਦਿੰਦਾ ਹੈ । ਕਈ ਦਿਨ ਲਗਾਤਾਰ ਨਾਂ ਆਉਣ ਕਰਕੇ ਮੁਸ਼ਤਾਕ ਅਹਿਮਦ ਮੋਹ ਤੋਂ ਬਿਨਾ ਦੀ ਭਾਵਨਾ ਨਾਲ ਉ ਦੀ ਖ਼ਬਰ ਲੈਣ ਉਸਦੇ ਘਰ ਚਲਾ ਜਾਂਦਾ ਹੈ, ਅੱਧ ਖੁਲੇ ਰਾਗ ਸਜ਼ਨ ਦੀ ਅੰਗਰੇਜ਼ ਖਾਂ, ਉਸਦੇ ਸੁੱਤੇ ਹੋਏ ਹੋਣ ਦਾ ਬਹਾਨਾ ਕਰਦੀ ਹੈ ਤੇ ਨਫ਼ਰਤ ਦੇ ਭੇਦ ਉਸਦੇ ਚੇਹਰੇ ਤੋਂ ਪ੍ਰਤੱਖ ਦਿਸਦੇ ਹਨ । ਬਾਅਦ ਵਿਚ ਉਹ ਹੈਡਮਾਸਟਰ ਨੂੰ ਫੋਨ ਤੇ ਸੂਜ਼ਨ ਦੀ ਸੈਕਸ਼ਨ ਕਿਸੇ ਅੰਜਰੇਜ਼ ਅਧਿਆਪਕ ਦੀ ਕਲਾਸ ਵਿਚ ਬਦਲ ਦੇਣ ਲਈ ਕਹਿ ਦੇ ਦਾ ਹੈ । ਜਦੋਂ ਹੈਡਮਾਸਟਰ ਨੇ ਮਾਸਟਰ ਮੁਸ਼ਤਾਕ ਨੂੰ ਬੜੀ ਹਲੀਮੀ ਨਾਲ ਇਸ ਬਾਰੇ ਜਾਣੂ ਕਰਾਇਆ ਤਾਂ ਉਸ ਨੂੰ ਇਸ ਨਵੀਂ ਕਿਸਮ ਦੇ ਨਾਗ’’ ਦੇ ਡੰਗ ਦਾ ਡੂੰਘਾ ਅਹਿਸਾਸ ਹੁੰਦਾ ਹੈ । ਆਪਣੇ ਆਪਣੇ ਰਾਹ ਦਰਸ਼ਨ ਧੀਰ ਦੇ ਨਾਵਲ ਵਿਚ ਜਦ ਭੋਲਾ ਸਿੰਘ ਅੰਗਰੇਜ਼ ਮੱਧ-ਸ਼੍ਰੇਣੀ ਦੀ ਬਸਤੀ ਵਿਚ ਇਕ ਆਲੀਸ਼ਾਨ ਕੋਠੀ ਮੁੱਲ ਲੈ ਕੇ ਰਹਿਣ ਲਗਦਾ ਹੈ ਤਾਂ ਇਹ ਜ਼ਹਿਰੀਲਾ ਨਾਗ ਉਸ ਨੂੰ ਵੀ ਡੰਗ ਮਾਰਦਾ ਹੈ । ਕੰਧ ਉੱਤੇ ਲਿਖਿਆ ਜਾਂਦਾ ਹੈ-ਇਹ ਇਲਾਕਾ ਕਾਲੇ ਹਰਾਮੀ ਦੇ ਰਹਿਣ ਲਈ ਨਹੀਂ ਹੈ।12 ਇਕ ਦਿਨ ਬਾਅਦ ਇਕ ਹੋਰੇ fਚਿਤਾਵਨੀ ਭੋਲਾ ਸਿੰਘ ਨੂੰ ਪਰੇਸ਼ਾਨ ਕਰਦੀ ਹੈ-'ਰੱਬ ਨੇ ਇੰਗਲੈਂਡ ਗੋਰਿਆਂ ਦੇ ਰਹਿਣ ਲਈ ਬਣਾਈ ਹੈ ......ਦੁਨੀਆਂ 'ਚੋਂ ਦਾਸ ਪ੍ਰਥਾ ਖਤਮ ਹੋ ਗਈ ਹੈ ਇਸ ਲਈ ਸਾਨੂੰ ਵੀ ਹੁਣ ਕਾਲੇ ਗੁਲਾਮਾਂ ਦੀ ਲੋੜ ਨਹੀਂ ਰਹੀ । ਗੰਦੇ ਕਾਲੇ ਹਰਾਮੀਓ, ਆਪਣੇ ਗੰਦੇ ਦੇਸ਼ ਦੇ ਜਾ ਕੇ ਗੰਦ ਖਲਾਰੋ ਸਥੋਂ ਹੁਣ ਹੋਰ ਨਹੀਂ ਸਹਿਆ ਜਾ ਸਕਦਾ ਤੁਹਾਡੇ ਗੰਦ ਨੂੰ । ਸਾਡੇ ਯੂਜਰ ਦr fਪਆਲਾ ਨਕੋ-ਨਕ ਭਰਿਆ ਝੂਲਣ ਨੂੰ ਫਿਰਦਾ ਹੈ । ਸਾਡੀ ਇਹ ਤੈਨੂੰ ਅਤੇ ਚੇਤਾਵਨੀ ਹੈ ।13 ਸਾਥੀ ਲੁਧਆਣਵੀ ਦੀ ਇਕ ਗ਼ਜ਼ਲ ਦੇ ਸ਼ੇਅਰ ਇਸੇ ਵਿਸ਼ੇ ਨਾਲ ਸੰਬੰਧਿਤ ਹਨ : “ਸੱਤ ਸਮੁੰਦਰੋਂ ਪਾਰ ਤਾਂ ਆਪਾਂ ਲੰਘ ਆਏ ਅੱ ਦੇ ਦਰਿਆ ਕਿੰਝ ਤਰੀਏ ਸ਼ਹਿਰ ਸ਼ਹਿਰ । ਪਾਕੀ, ਨਿੱਗਰ ਤੇ ਬੰਗਾਲੀ ਕੁੱਟ ਖਾਵਣ ਸਿੱਖ ਦੀ ਲਹਿੰਦੀ ਪੱਗ ਵੀ ਜ਼ਰੀਏ ਸ਼ਹਿਰ ਸ਼ਹਿਰ 14 80