ਪੰਨਾ:Alochana Magazine January, February and March 1985.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਬੋਝ (ਗੋਰੀ ਧਰਤੀ) ਇਸੇ ਵਿਸ਼ੇ ਨੂੰ ਵਿਅਕਤ ਕਰਦੀ ਹੈ । ਸ਼ਿਵਚਰਨ ਗਿੱਲ ਨੇ ਆਪਣੀ ਇਕ ਕਵਿਤਾ ਵਿਚ ਵੀ ਇਸ ਦੁਅੰਦ ਦੀ ਗਲ ਕੀਤੀ "ਨਾ ਪੇਟ ਮੇਰੇ ਨੂੰ ਰੱਜਣ ਜੁੜਿਆ ਨਾਂ ਤਨ ਮੇਰੇ ਨੂੰ ਕੱਜਣ ਜੁੜਿਆ ਦੇਸ਼ ਆਪਣੇ ਢਿੱਡ ਦੀ ਭੁੱਖ ਹੈ, ਦੇਸ਼ ਬਿਗਾਨੇ ਰੂਹ ਦਾ ਦੁੱਖ ਹੈ । 18 (ਹ) ਵਤਨ ਦੀ ਤਾਂਘ ਤੇ ਪਰਵਾਸੀ ਚੇਤਨਾ : ਬਰਤਾਨਵੀ ਪਰਵਾਸੀ ਸਾਹਿਤੇ ਵਿਚ ਪਰਵਾਸੀਆਂ ਦੀ ਚੇਤਨਾ ਦਾ ਇਕ ਹੋਰ ਪੱਖ ਹੈ । ਪਰਵਾਸੀ ਮਨ ਵਿਚ ਆਪਣੇ ਵਤਨੇ ਲਈ ਭਾਵਕ ਤਾਂਘ, ਆਪਣੇ ਸਮਾਜੀ ਤੇ ਸਾਂਸਕ੍ਰਿਤਕ ਜੀਵਨ ਤੋਂ ਟੁੱਟ ਕੇ, ਇਕ ਲੰਬੀ ਇਕੱਲ ਭਰੀ ਰੂਹ ਦੀ ਗੁੜੀ ਉਦਾਸੀ ਤੇ ਉਦਰੇਵਾਂ ਪਰਵਾਸੀ-ਮਨ ਦੀਆਂ ਗਹਿਰਾਈਆਂ ਵਿਚ ਵਸ ਜਾਂਦਾ ਹੈ । ਪਦਾਰਥਿਕ ਸੁੱਖਾਂ ਤੋਂ ਤ੍ਰਿਪਤ ਹੁੰਦੇ ਹੋਏ ਵੀ ਉਸਦੀ ਰੂਹ ਦੀ ਅੜਿਪਤੀ ਨਿਰੰਤਰ ਵੱਧਦੀ ਜਾਂਦੀ ਹੈ । ਇਸਦੇ ਨਾਲ ਨਾਲ ਆਪਣੇ ਵਤਨ ਜਾਣ ਉਪਰੰਤ ਉਥੋਂ ਦਾ ਨਵੀਆਂ ਪਰਿਵਰਤਿਤ ਪਰਸਥਿਤੀਆਂ ਦਾ ਯਥਾਰਥ ਵੀ ਉਸਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦਾ ਹੈ । ਬਰਤਾਨੀਆਂ ਵਿਚ ਰਚੇ ਗਏ ਸਾਹਿਤ ਵਿੱਚ ਇਹ ਭਾਵਕਤਾ ਤੇ ਵਿਸ਼ਾਦ ਵਾਲੀ ਪਰਵਾਸੀ-ਚੇਤਨਾ ਨੂੰ ਬੜੇ ਸੂਖਮ ਰੂਪ ਵਿਚ ਪੇਸ਼ ਕੀਤਾ ਗਿਆ ਹੈ । ਇਸ ਤਰਾਂ ਕਹਾਣੀ, ਨਾਵਲ ਤੇ ਕਵਿਤਾ ਦੇ ਅੰਤਰਗਤ ਪਰਵ ਸੀ-ਚੇਤਨਾ ਦਾ ੫ਦਰਸ਼ਨ ਵਿਆਪਕ ਪੱਧਰ ਤੇ ਹੋਇਆ ਹੈ । ਵਰਤੋਂਕਾਰਾਂ ਨੇ ਸਿੱਧੇ ਰੂਪ ਵਿਚ ਪਰਵਾਸੀਚੇਤਨਾ ਦੇ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ । ਪੈਰ ਟਿਪਣੀਆਂ 1. The Shorter Oxford English Dictionary, Volume I (A-M) p. 26 1. 2. Encyclopaedia Britannica, Volum II, p. 1102. 3. The Shorter Oxford English Dictionary, Volume I (A-M) p. 373. 4. Marx Engels, The German Ideology, p. 42. 3. Ibid. 6. ਕਿਰਪਾਲ ਸਿੰਘ ਆਜ਼ਾਦ, 'ਪੰਜਾਬੀ ਸਾਹਿਤ ਦਾ ਅੰਤਰਰਾਸ਼ਟਰੀਕਰਣ , ਮ ਅੰਕ 9, ਸਤੰਬਰ 1980, ਪੰਨਾ 37. 82