ਪੰਨਾ:Alochana Magazine January, February and March 1985.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੰਬੀਹਾ ਬੋਲ (1925 ਈ:) " ਪ੍ਰੇਮ ਕਹੂਣੀ (ਫ਼ਾਰਸੀ ਅੱਖਰਾਂ ਵਿਚ 1932 ਈ.) , ਅਸੀਂ ਇਨ੍ਹਾਂ ਦੋਹਾਂ ਪੁਸਤਕਾਂ ਦੀ ਬਜਾਏ ਭਾਸ਼ਾ ਵਿਭਾਗ, ਪੰਜਾਬ ਵਲੋਂ ਡਾ. ਸੁਰਿੰਦਰ ਸਿੰਘ ਕੋਹਲੀ ਦੀ ਸੰਪਾਦਨਾ ਹੇਠ ਤਿਆਰ ਹੋਈ ਪੁਸਤਕ ਬਾਵਾ ਬੁੱਧ ਸਿੰਘ ਰਚਨਾਵਲੀ (1982) ਦੀ ਵਰਤੋਂ ਕਰੋ ਰਹੇ ਹਾਂ | ਬਾਵਾ ਬੁੱਧ ਸਿੰਘ ਦੀਅ ਲਿਖਤਾਂ ਸਬੰਧੀ ਵੱਖ ਵੱਖ ਵਿਦਵਾਨਾਂ ਵਲੋਂ ਪ੍ਰਸਤੁਤ ਅਧਿਐਨ ਦੀ ਦਿਲਚਸਪੀ ਇਸ ਗੱਲ ਵਿਚ ਹੈ ਤੇ ਗੱਲ ਚਾਹੇ ਸਹਿਤ ਇਤਿਹਾਸ ਲੇਖਣ ਦੀ ਤੁਰੇ , ਚਾਹੇ ਸਾਹਿਤ ਆਲੋਚਨਾ ਦੀ, ਸਾਹਿਤ ਖੋਜ ਦੀ ਜਾਂ ਸਾਹਿਤ ਸਿੱਧਾਂਤ ਦੀ ਸਾਡੇ ਚਿੰਤਕ ਬਾਵਾ ਬੁੱਧ ਸਿੰਘ ਦੀਆਂ ਲਿਖਤਾਂ ਨੂੰ ਪ੍ਰਸਤੁਤ ਕਰਦੇ ਹਨ ਅਰਥ ਤੇ ਉਸ ਦੀਆਂ ਲਿਖਤਾਂ ਨੂੰ ਸਾਹਿਤ ਅਧਿਐਨ ਦੀਆਂ ਵਿਭਿੰਨ ਦਿਸ਼ਾਵਾਂ ਦਾ ਮੁੱਢਲਾ ਪ ਸਮਝ ਲਿਆ ਜਾਂਦਾ ਹੈ । ਨਿਰਸੰਦੇਹ ਇਹ ਗੱਲ ਦਰੁਸਤ ਹੈ ਕਿ ਬਾਵਾ ਬੁੱਧ ਸਿੰਘ ਦੀਆਂ ਲਿਖਤਾਂ ਵਿਚ ਉਪਰੋਕਤ ਅਨੁਸ਼ਾਸਨ ਮਿਸ਼ਰਤ ਅਵਸਥਾ ਵਿਚ ਹਨ ਅਰਥਾਤੇ ਉਹਦੀਆਂ ਲਿਖਤਾਂ ਨੂੰ ਇਤਿਹਾਸ, ਆਲੋਚਨਾ ਜਾਂ ਖੋਜ ਦੇ ਕਿਸੇ ਇਕ ਖ਼ਾਨੇ ਵਿਚ ਬੰਦ ਨਹੀਂ ਕੀਤਾ ਜਾ ਸਕਦਾ ਪਰ ਨਾਲ ਹੀ ਨਾਲ ਇਹ ਵੀ ਸਚ ਹੈ ਕਿ ਇਨ੍ਹਾਂ ਲਿਖਤਾਂ ਨਿੱਠ ਕੇ, ਗੰਭੀਰ ਅਧਿਐਨ ਹੋਣਾ ਅਜੇ ਬਾਕੀ ਹੈ । ਦਾ | ਨਿਰਸੰਦੇਹ ਮੌਲਾ ਬਖ਼ਸ਼ ਕੁਸ਼ਤਾ ਨੇ 1913 ਈ. ਵਿਚ ਹੀਰ ਰਾਂਝੇ ਦੇ ਕਿੱਸੇ ਨਾਲ “ਚਸ਼ਮਾ-ਏ-ਹਯ 'ਤ' ਦੇ ਸਿਰਲੇਖ ਹੇਠ “ਪੰਜਾਬੀ ਸ਼ਾਇਰਾਂ ਸੰਬੰ ਇਕ ਵਾਕਫ਼ੀ-ਭਰਪੂਰ ਮਜ਼ਮਨ ਛਾਪਿਆ ਪਰ ਏਸ ਕਾਰਜ ਨੂੰ ਨਿਰੰਤਰ ਯਤਨਾਂ ਅਤੇ ਦਿਲਚਸਪੀ ਨਾਲ ਅੱਗੇ ਤੌਰਣ ਵਿਚ ਬਾਵਾ ਬੁੱਧ ਸਿੰਘ ਦੀ ਪ੍ਰਾਪਤੀ ਗਿਣਨਯੋਗ ਹੈ । ਉਸ ਨੇ ਭਾਈ ਵੀਰ ਸਿੰਘ ਦੇ ਕਹਿਣ ਅਨੁਸ‘ਚ ‘ਪੰਜਾਬੀ ਦੀ ਸਦੀਆਂ ਤੋਂ ਬਿਖ਼ਰੇ ਖ਼ਜ਼ਾਨੇ ਨੂੰ ਜਮਾਂ ਕੀਤਾ ਤੇ ਤਬਾਹ ਹੋਣੇ ਬਚਾਇਆ' । 'ਮ ਦੇ ਸੰਕਲਨ ਵੇਲੇ ਬਾਵਾ ਬੁੱਧ ਸਿੰਘ ਨੇ ਪੂਰੀ ਖੁਲ-ਦਿਲੀ ਤੋਂ ਕੰਮ : fਲਆ । ਧਾਰਮਿਕ ਅਧਿਆਤਮਕ ਬਿਰਤੀ ਹੋਣ ਦੇ ਬਾਵਜੂਦ ਵੀ ਉਸਨੇ ਉਨ੍ਹਾਂ ਰਚਨਾਵਾਂ ਨੂੰ ਵੀ ਲੱਭਿਆ ਜਿਹੜੀਆਂ ਆਪਣੇ ਅਦਬੀ ਗੁਣਾਂ ਕਰਕੇ ਸ਼ਾਹਕਾਰ ਸਨ ਪਰ ਜਿਨ੍ਹਾਂ ਨੂੰ ਪੰਜਾਬੀ ਸਮਾਜ ਆਪਣੀ ਕੱਟੜਤਾ ਕਾਰਣ ਤ੍ਰਿਸਕਾਰ ਦਾ ਪਾਤਰ ਸਮਝਦਾ ਸੀ । ਅਜੇਹੀਆਂ ਰਚਨਾਵਾਂ ਵਿਚ ਉਹਦੇ ਵਲੋਂ ਕਿੱਸਾਕਾਰਾਂ ਸੰਬੰਧੀ ਕੀਤੀ ਵਿਸਤ੍ਰਿਤ ਚਰਚਾ ਵਿਸ਼ੇਸ਼ ਮਹੱਤਵ ਦੀ ਅਧਿਕਾਰੀ ਹੈ ! ਬਾਵਾ ਬੁੱਧ ਸਿੰਘ ਨੇ ਆਪਣੀ ਵਿਤ ਅਤੇ ਸਮਰੱਥਾ ਮਜਬ ਇਨਾਂ ਰਚਨਾਵਾਂ ਦੀ ਇਸ ਕਦਰ ਜਾਣ-ਪਛਾਣ ਕਰਾਈ ਕਿ ਇਨ੍ਹਾਂ ਪਤਿ ਪ੍ਰਚਲਤ ਡਿਸਕਾਰ ਭਾਵਨਾ ਘਟੀ ਅਤੇ ਇਨਾਂ ਨੂੰ ਪੰਜਾਬੀ ਸਮਾਜ ਨੇ ਆਪਣੇ ਸ਼ਾਹਕਾਰ ਕੋਲਣਾ ਸ਼ੁਰੂ ਕਰ ਦਿੱਤਾ । ਬਾਵਾ ਬੁੱਧ ਸਿੰਘ ਦੀਆਂ ਲਿਖਤਾਂ ਨੂੰ ਸਿਰਜਿਤ ਕਾਲ ਵਿਚ ਰੱਖ ਕੇ ਦੇਖਿਆ ਉਨ੍ਹਾਂ ਦਾ ਇਤਿਹਾਸਿਕ ਮਹੱਤਵ ਉਭੱਰ ਕੇ ਸਾਮਣੇ ਆ ਜਾਂਦਾ ਹੈ । ਉਹ ਕਾਲ ਪੰਜਾਬੀ ਦੀ ਉਚੇਰੀ ਵਿਦਆ ਦੀ ਵਿਵਸਥਾ ਤੋਂ ਪਹਿਲਾਂ ਦਾ ਹੈ ਅਰਥਾਤ ਉਸ ਕਾਲ ਵਿਚ ਸਾਹਿਤ ਅਧਿਐਨ A feਕੰਨ ਖੇਤਰ ਸਿੱਧਾਂਤ, ਆਲੋਚਨਾ, ਇਤਿਹਾਸ ਅਤੇ ਖੋਜ ਬਕਾਇਦਾ ਪਰੰਪਰਾ ਦੀ 86