ਪੰਨਾ:Alochana Magazine January, February and March 1985.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਧ ਹੋ ਉਪਰ ਵਿਕਸਤ ਹੋਣ ਦੀ ਬਦੇ ਵਿਕੋਲਿਤਰੇ ਅਧਿਏਤਾਵਾਂ ਦੇ ਵਿਕਤਰੇ ਯਤਨਾਂ ਤਕ ਸੀਮਤ ਹਨ । ਕਿਸੇ ਤਰਕ-ਪੱਧਤੀ ਅਤੇ ਸੰਕਲਪਾਤਮਕ ਢਾਂਚੇ ਦੀ ਅਣਹੋਂਦ ਦੀ ਵਜ਼ਾ ਕਰਕੇ ਹੀ ਉਨ੍ਹਾਂ ਦੇ ਕਾਰਜ ਦੀ ਕਿਰਤੀ ਪ੍ਰਭਾਵਵਾਦੀ ਅਤੇ ਤਰਕਸ਼ੀਲ ਇਕਸੁਰਤਾ ਤੋਂ ਵਿਰਵੀਂ ਹੈ । ਉਂਜ ਵੀ ਉਨਾਂ ਦੀਆਂ ਲਿਖਤਾਂ ਅਜਿਹੇ ਸੰਕਟਸ਼ੀਲ ਕਾਲ ਜਾਂ ਸਭ ਆਹਾਰਿਕ ਅਸੰਤੁਲਨ ਦੀ ਉਪਜ ਹਨ fਥੇ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਹੋਂਦ ਨੂੰ ਸੁਰੱਖਿਅਤ ਜਾਂ ਬਰਕਰਾਰ ਰੱਖਣਾ ਸੰਬੰਧਤ ਵਿਅਕਤੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ । ਇਸ ਪ੍ਰਸੰਗ ਵਿਚ ਬਾਵਾ ਬੁੱਧ ਸਿੰਘ ਕਾਰਜ ਦੀ ਭਲੀ ਭਾਂਤ ਸਮਝ ਪੈਂਦੀ ਹੈ । ਇਸ ਸਭਿਆਚਾਰਿਕ ਅਸੰਤੁਲਨ ਅਤੇ ਸੰਕਟਸ਼ੀਲ ਸਥਿਤੀ ਵਿਚ ਹੋਂਦ ਹੱਖਿਆ ਅਤੇ ਸਥਾਪਤੀ ਲਈ ਬਾਵਾ ਬੁੱਧ ਸਿੰਘ ਸਾਹਿਤ-'ਸਹਜਣਾ ਦੇ ਵਿਕਾਸ, ਵਿਰਸੇ ਦੀ ਸੰਭਾਲ ਅਤੇ ਉਸ ਦੀ ਗੌਰਵਤਾ ਨੂੰ ਉਜਾਗਰ ਕਰਨ ਦੇ ਆਹਰ ਵਿਚ ਹੈ । ਇਸੇ ਲਈ ਉਹਦੀਆਂ ਲਿਖਤਾਂ ਵਿਚ ' ਅਧਿਐਨਵਿਸ਼ਲੇਸ਼ਣ ਨਾਲੋਂ “ਸੰਕਲਨ' ਜਾਂ ' 7 ਤੀਕਰਣ" ਨੂੰ ਵਧੇਰੇ ਮਹੱਤਵ ਪ੍ਰਾਪਤ ਹੋਇਆ ਹੈ। ਇਸ ਮੱਤ ਦੀ ਪੁਸ਼ਟੀ ਲਈ ਉਸਦੇ ਆਪਣੇ ਹੀ ਕਥਨ ਦਾ ਪਾਠ ਜ਼ਰੂਰੀ ਹੈ : ਪੰਜਾਬੀ ਦੀ ਨਵੀਂ ਦਿਸ਼ਾ ਵੇਖ ਤੇ ਗੁਆਂਢੀਆਂ ਦੇ ਨਿਹੋਰੇ ਤੋਂ ਬੋਲੀ ਦੇ ਤੀਰ ਝੱਲ, ਇਹ ਛਾਤੀ ਛੇਕੋ ਛੇਕ ਤੇ ਲਹੂ ਲ੍ਹਾਣ ਹੋ ਚੁਕੀ ਸੀ । ਜੀ ਵਿਚ ਇਹੀ ਤਾਂਘ ਮਨ ਨੂੰ ਇਹ ਖਿੱਚ ਕਿ ਕਿਥੇ ਤਰ੍ਹਾਂ ਇਨ੍ਹਾਂ ਅਕ੍ਰਿਤਘਣਾਂ ਨੂੰ ਸਮਝ ਆਵੇ ਜਾਂ ਰੱਬ ਹੀ ਸੋਝੀ ਪਾਵੇ ਕਿ ਪੰਜਾਬੀ ਸਾਡੀ ਸਾਰਿਆਂ ਦੀ ਮਾਰੀ. ਬੋਲੀ ਹੈ । ਇਸ ਦੀ ਕਦਰ ਕਰਨੀ ਸਾਡਾ ਧਰਮ ਹੈ, ਪਰ ਕਿਥੋਂ ? ... ਅੰਤ ਇਹ ਸੋਚ ਆਈ ਕਿ ਕਿਸੇ ਤਰ੍ਹਾਂ ਪੁਰਾਤਨ ਕਵੀਆ ਨੂੰ ਸੁਰਜੀਤ ਕਰੀਏ ਅਰ ਉਨ੍ਹਾਂ ਦੇ ਭੁਲੇ ਹੋਏ ਬਚਨ ਆਪਣੇ ਪੰਜਾਬੀ ਸਜਣਾਂ ਦੀ ਭੇਟਾ ਕਰੀਏ ਅਰ ਦਸੀਏ ਕਿ ਦੇਖੋ, ਇਹ ਰਤਨ ਤੁਹਾਡੀ ਆਪਣੀ ਬੋਲੀ ਦੇ ਹੀ ਹਨ । ਸਪੱਸ਼ਟ ਹੈ ਕਿ ਪੁਰਾਤਨ ਵਿਰਸੇ ਦੇ ਮਹੱਤਵ ਅਤੇ ਗੌਰਵ ਨੂੰ ਉਜਾਗਰ ਕਰਕੇ, ਉਸ ਦੀ ਸੰਭਾਲ ਉਪਰ ਬਲ ਦੇ ਕੇ ਅਤੇ ਸਾਹਿਤ ਪ੍ਰੇਮੀਆਂ ਦਾ ਧਿਆਨ ਪੰਜਾਬੀ ਸਾਹਿਤ ਵੱਲ ਆਕਰਸ਼ਿਤ ਕਰਕੇ ਸਾਹਿਤ ਅਤੇ ਭਾਸ਼ਾ ਦੀ ਹੋਂਦ ਨੂੰ ਸੁਰੱਖਿਅਤ ਅਤੇ ਸਥਾਪਿਤ ਕਰਨਾ ਉਸ ਦੀ ਸਾਧਨਾ ਦਾ ਮੁੱਖ ਉਦੇਸ਼ ਹੈ । ਉਹਦਾ ਧਿਆਨ ਮਧ ਕਾਲੀਨ ਸਾਹਿਤ ਸੰਬੰਧੀ ਪ੍ਰਾਪਤ ਮ ਦਾ ਇਕੜੀਕਰਨ, ਉਸ ਨੂੰ ਕਾਲ ਕਮ ਅਨੁਸਾਰ ਪੇਸ਼ ਕਰਨ ਅਤੇ ਸਾਹਿਤਕਾਰਾਂ ਤੇ ਰਾਹਤ ਸੰਬੰਧੀ ਹਲਕੀ ਜੇਹੀ ਜਾਣਕਾਰ/ਸੂਚਨਾ ਦੇਣ ਉਪਰ ਕੇਂਦ੍ਰਿਤ ਹੈ। ਉਹਦੇ ਕਾਰਜ ਦਾ ਮਹਤਾ ਇਸ ਗੱਲ ਵਿਚ ਹੈ ਕਿ ਉਸਨੇ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਸੰਬੰਧੀ ਤੇਲੀ ਸਾਮਗੀ ਪਹਿਲੀ ਵਾਰ ਵਿਸਤ੍ਰਿਤ ਰੂਪ ਵਿਚ ਸੰਕਲਿਤ ਕੀਤੀ । ਉਸ ਦੇ ਇਸ ' ਸਦਕਾ ਹੀ ਕਈ ਅਣਗੌਲੇ, ਅਣਪਰਖੇ ਅਤੇ ਕਾਲ ਪ੍ਰਵਾਹ ਵਿਚ ਲੁਪਤ ਭੁੱਲ ਵਿਸਰੋ ਨਾਲ ਪੰਜਾਬੀ ਪਾਠਕਾਂ ਦੀ ਜਾਣਪਛਾਣ ਹੋਈ । ਸਾਹਿਤ ਇਤਿਹਾਸ-ਲੇਖਕ ਲਈ ਯਤਨ ਸ ਕਵੀਆਂ ਨਾਲ ਪੰਜਾਬੀ ਪਾਠ 87