ਪੰਨਾ:Alochana Magazine January, February and March 1985.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਹਿਲੀ ਜ਼ਰੂਰਤ ਜਾਮ ਦੇ ਇਕਤ੍ਰਕਰਣ ਦੀ ਹੁੰਦੀ ਹੈ ਅਤੇ ਏਨੇ ਵੱਡੇ ਪੈਮਾਨੇ ਉਪਰ ਅਜੇਹ। ਗੰਭੀਰ ਯਤਨ ਪੰਜਾਬੀ ਸਾਹਿਤ ਇਤਿਹਾਸ ਲੇਖਨ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ । ਮਧੂ ਨੂੰ ਇਕ ਕਰਕੇ ਉਸਨੂੰ ਵਿਵਸਥਾ ਮੂਲਕ ਪ੍ਰਬੰਧ ਵਿਚ ਬੰਨ੍ਹਣ ਲਈ ਉਸ ਨੇ ਰਚਨ ਵਾਂ ਨੂੰ ਕਾਲ ਕ੍ਰਮ ਵਿਚ ਟਿਕਾਅ ਕੇ ਸਾਹਿਤ ਇਤਿਹਾਸਕਾਰੀ ਦੀ ਦੁਸਰੀ ਵੱਡੀ ਜ਼ਰੂਰਤ ਨੂੰ ਪੂਰਾ ਕੀਤਾ | ਸ਼ਾਮ ਦੇ ਇਕਤ੍ਰਿਕ ਰੋਣ ਤੋਂ ਲੈ ਕੇ ਉਸ ਨੂੰ ਸਾਹਿਤ fਹ ਸ ਦੋ ਵਿਵਸਥਿਤ ਬੰਧ ਵਿਚ ਟਿਕਾਉਣ ਲਈ ਕਾਲਜ਼ਮ, ਆਖਿਆ (interpretation), ਨਿਰੰਤਰਤਾ (continuity), ਕਾਲ ਵੰਡ ਅਤੇ ਉਸ ਦਾ ਨਾਮਕਰਣ ਆਦਿ ਅਜਿਹੇ ਮਹੱਤਵਪੂਰਣ ਨੁਕਤੇ ਹਨ ਜੋ ਆਪਸ ਵਿਚ ਰਚ ਮਿਚ ਕੇ ਸਾਹਿਤ ਇਤਿਹਾਸਕਾਰੀ ਦੇ ਸਿੱਧਾਂਤਿਕ ਪੱਖ ਦੇ ਨਕੰਸ਼ ਉਭਰਦੇ ਹਨ । ਇਸ ਸਮੁੱਚੀ ਪ੍ਰਕਿਆ ਵਿਚ ਸਾਹਿਤੇ ਇਤਿਹਾਸ-ਲੇਖਕ ਦੀ ਇਤਿਹਾਸ ਦ੍ਰਿਸ਼ਟੀ ਵੀ ਸੰਮਿਲਿਤ ਹੁੰਦੀ ਹੈ ਅਤੇ ਸਹਿਤ-ਦ੍ਰਿਸ਼ਟੀ ਵੀ । ਪਰ ਇਹ ਦੋਵੇਂ ਦ੍ਰਿਸ਼ਟੀਆਂ ਨਿਖੜਵੇਂ ਰੂਪ ਵਿਚ ਵਿਵਟਣ ਦੀ ਬਜਾਏ ਇਕ ਦੂਸਰੇ ਵਿਚ ਰਚ ਮਿਚ ਕੇ ਵਿਚਰਦੀਆਂ ਹਨ ਅਤੇ ਕਿਸੇ ਸਾਹਿਤ ਇਤਿਹਾਸ ਦੀ ਵਿਹਾਰਿਕ ਪਰਖ-ਸੌਖ ਲਈ ਉਸ ਇਤਿਹਾਸ ਦੀ ਤਹਿ ਵਿਚ ਇਨ੍ਹਾਂ ਦੋਵਾਂ ਦ੍ਰਿਸ਼ਟੀਆਂ ਦੀ ਪ੍ਰਮਾਣਿਕਤਾ ਦੀ ਪਛਾਣ ਕਰਨੀ ਲਾਜ਼ਮੀ ਸ਼ਰਤ ਬਣ ਕੇ ਹਾਜ਼ਿਰ ਹੁੰਦੀ ਹੈ । ਸਾਹਿਤ ਇਤਿਹਾਸੇ ਲੇਖਨ ਅਤੇ ਉਸ ਦੇ ਅਧਿਐਨ ਦਾ ਇਹ ਵਿਸ਼ਾਲ ਪਰਿਪੇਖ ਸਿਰਜਕ ਅਤੇ ਅਧਿਏਤਾ ਪਾਸ ਬਹੁਖੇਤਰੀ ਯੋਗਤਾ (competence) ਦੀ ਮੰਗ ਕਰਦਾ ਹੈ । ਸਿਰਜਣ ਤੇ ਅਧਿਐਨ ਦੇ ਦੋਹਾਂ ਅਨੁਸ਼ਾਸਨਾਂ ਲਈ ਕ੍ਰਮਵਾਰ ਖੋਜ, ਆਲੋਚਨਾ, ਸਿੱਧਾਂਤ ਅਤੇ ਇਤਿਹਾਸ ਦੀ ਸੂਝ ਅਤੇ ਸਿਰਜਿਤ-ਕਾਰਜ ਦੀ ਪ੍ਰਮਾਣਕਤਾ ਦੀ ਪਰਖ-ਜੋਖ ਲਈ ਅੰਤਰ ਦ੍ਰਿਸ਼ਟੀਆਂ ਦੀ ਜ਼ਰੂਰਤ ਆਦਿ ਮਹੱਤਵ ਹਿਣ ਕਰਦੇ ਹਨ । | ਬਾਵਾ ਬੁੱਧ ਸਿੰਘ ਦਾ ਸਹਿਤ-ਸੰਕਲਨ ਜਾਂ ਇਕ ਕਰਣ ਦਾ ਕਾਰਜ ਕਰਨਾ ਤੇ ਉਸ ਨੂੰ ਕਾਲ ਕਮ ਵਿਚ ਟਿਕਾਉਣਾ ਜਿੱਥੇ ਇਤਿਹਾਸ ਦ੍ਰਿਸ਼ਟੀ ਦੇ ਕੋਣ ਤੋਂ ਬੜਾ ਮਹੱਤਵ ਪੂਰਣ ਹੈ ਉੱਥੇ ਕਾਲਮ ਅਨੁਸਾਰ ਪ੍ਰਸਤੁਤ ਕੀਤੇ ਤੱਥਾਂ ਵਿਚ ਨਿਰੰਤcਤਾ ਦੀ ਧਾਰਾ ਜਾਂ ਵਾਹਸ਼ੀਲਤਾ ਨੂੰ ਉਤਪੰਨਪ੍ਰਗਟ ਨਾ ਕਰ ਸਕਣਾ ਉਹਦੀ ਇਤਿਹਾਸ ਲੇਖਣ ਯੋਗਤਾ ਦੇ ਹਨੇਰੇ ਪੱਖ ਨੂੰ ਵੀ ਰੂਪਮਾਨ ਕਰਦਾ ਹੈ । ਕਿਹਾ ਜਾ ਸਕਦਾ ਹੈ ਕਿ ਬਾਵਾ ਬੁੱਧ ਸਿੰਘ ਦੀ ਇਤਿਹਾਸ ਦੁਸ਼ਟੀ ਤੱਥਾਂ ਦੇ ਸੰਤਹਿ ਤਕ ਸੀਮਿਤ ਹੈ, ਉਨ੍ਹਾਂ ਦੇ ਸੰਗਠਨ ਤਕ ਨਹੀਂ ਫੈਲ ਸਕੀ 1 ਇੰਚ ਪ੍ਰਤੀਤ ਹੁੰਦਾ ਹੈ ਜਿਵੇਂ ਵੱਖ ਵੱਖ ਸਾਹਿਤਕਾਰਾਂ ਉਪਰ ਲੇਖ ਲਿਖ ਕੇ ਉਨ੍ਹਾਂ ਨੇ ਕਮ ਅਨਯਾਰ ਟਿਕਾਅ ਦਿੱਤਾ ਗਿਆ ਹੈ । , ਇਨ੍ਹਾਂ ਵਿਚੋਂ ਪ੍ਰਵਾਹਸ਼ਲਤਾ ਦਾ ਗੁਣ ਅਸਲੋਂ ਗਾਇਬ ਹੈ । ਇਨ੍ਹਾਂ ਵਿਚ ਹੋਰ ਅਧਿਆਇ{ਅੰਗ ਮੁੱਚ ਦਾ ਅਟੁੱਟ ਅੰਗ ਬਣਨ ਦੀ ਬਜਾਇ ਆਪਣੀ ਸੁਤੰਤਰ ਹਸਤੀ ਲੈ ਕੇ ਵਿਚਰਦਾ ਹੈ । ਉਹਦੀਆਂ ਲਿਖਤਾਂ ਵਿਚ ਜਦੋਂ ਅੰਗ ਸਮੁੱਚ ਵਿਚ ਜਾਂ ਜੂਜ਼ ਕੁਲ ਵਿਚ ਸਮਾਉਣ ਤੋਂ ਖੁੰਝ ਜਾਂਦਾ ਹੈ ਤਾਂ ਉਸ ਵਕਤ ਉਹਦੀ ਇਤਹਾਸ ਦ੍ਰਿਸ਼ਟੀ ਵੀ ਧੁੰਦਲੀ ਹੋਈ ਸਾਫ਼ ਦਿਖਾਈ ਦੇਂਦੀ ਹੈ । ਸਪੱਸ਼ਟ ਹੈ ਕਿ ਬਾਵਾ ਬੁੱਧ ਸਿੰਘ ਦੀ ਇਤਿਹਾਸ ਦ੍ਰਿਸ਼ਟੀ ਤੱਥ ਸਲ੍ਹ ਤਕ ਸੀਮਿਤ ਹੈ, ਸਾਹਿਤ ਰਚਨਾਵਾਂ 88