ਪੰਨਾ:Alochana Magazine January, February and March 1985.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਛਾਨ ਦੀ ਬਜਾਇ ਉਹਦੀ ਅੱਖ ਲੋਕ ਮੰਨਤਾਂ ਅਤੇ ਅਸਚਰਜ ਕਹਾਣੀਆਂ ਉੱਪਰ ਟਿਕੀ ਰਹਿੰਦੀ ਹੈ । ਉਦਾਹਰਣ ਵਜੋਂ ਗੁਰੂ ਨਾਨਕ ਦੀ ਜੀਵਨੇ ਉਸਾਰੀ ਅਤੇ ਗੁਰਬਾਣੀ ਦੀ ਵਿਆਖਿਆ ਲਈ ਉਹ ਜੰਝੂ, ਰੁੱਖ ਦੀ ਛਾਂ, ਡੰਗਰ ਚਰਾਉਣਾ, ਮੰਦੀਖਾਨਾ, ਭਾਈ ਲਾਲੋਂ ਪਾਸ ਗੁਰੂ ਦਾ ਠਹਿਰਨਾ, ਵੈਦ ਨੂੰ ਬੁਲਾਉਣਾ ਅਤੇ ਸੱਚਖੰਡ ਦੀ ਚੜਾਈ ਆਦਿ ਸਾਖੀਆਂ ਦੀ ਮਦਦ ਲੈਂਦਾ ਹੈ । ਉਹ ਪ੍ਰਚਲਿਤ ਲੋਕ ਮੰਨਤਾਂ ਅਤੇ ਗੁਰਬਾਣੀ ਵਿਚਲੇ ਅਰਥਾਂ ਵਿਚਲੇ ਅਨੁਪਾਤੀ-ਸੰਬੰਧ ਮਿਥ ਲੈਂਦਾ ਹੈ ਅਤੇ ਇਸ ਹੈਸੀਅਤ ਵਿਚ ਗੁਰਬਾਣੀ ਦਾ ਮਹੱਤਵ 'ਦਿਸ਼ਟਾਂਤ' ਤੋਂ ਵੱਧ ਕੁਝ ਨਹੀਂ ਰਹਿ ਜਾਂਦਾ। ਉਹ ਗੁਰਬਾਣੀ ਦੁਆਲੇ ਲਿਪਟੀ ਪ੍ਰਚਲਿਤ ਰਾਵਾਂ ਅਤੇ ਉਪਭਾਵੁਕਤਾ ਦੀ ਧੁੰਧ ਨੂੰ ਜੋ ਇਸਦੇ ਅਸਲੀ ਸਰੂਪ ਨੂੰ ਨਿਖਾਰਣ ਦੀ ਬਜਾਇ ਧੁੰਧੂਕਾਰ ਫੈਲਾਉਦੀ ਹੈ, ਹੋਰ ਗਾੜਾ ਜਾਂ ਪੱਕਾ ਕਰਕੇ ਆਪਣੀ ਧਾਰਮਿਕ ਸ਼ਰਧਾ ਦਾ ਪ੍ਰਮਾਣ ਤਾਂ ਦੇਂਦਾ ਹੈ ਪਰ ਗੁਰਬਾਣੀ ਵਿਚਲੇ ਅਰਥਾਂ ਦੀ ਵਿਸ਼ਾਲਤਾਂ ਅਤੇ ਡੂੰਘਾਈ ਉਹਦੇ ਹੱਥ ਪੱਲੇ ਨਹੀਂ ਆਉਂਦੀ । (ਹੰਸਚੌਗ ਵਿਚ ਉਸ ਦਾ ਮਕਸਦ ਧਾਰਮਿਕ ਤਿਮਾਨਿਕ ਬਿਰਤੀ ਸਦਕਾ ਧਾਰਮਿਕ ਮਹਾਂਪੁਰਸ਼ਾਂ ਦੀ ਅਲੋਕਿਕਤਾ ਨੂੰ ਉਜਾਗਰ ਕਰਨਾ ਹੈ ਅਤੇ ਇਸ ਕਾਰਜ ਲਈ ਉਹ ਜਿਨਾਂ ਮਿਥਿਕ ਵੇਰਵਿਆਂ ਦੀ ਮਦਦ ਲੈਂਦਾ ਹੈ ਉਹ ਇਤਿਹਾਸ ਅਤੇ ਵਾਸਤਵਿਕਤਾ ਦੇ ਸੱਚ ਉੱਪਰ ਲੀਕ ਫੇਰ ਦੇ ਪ੍ਰਤੀਤ ਹੁੰਦੇ ਹਨ। ਫਲਸਰੂਪ ਮਿਥਿਕ ਵੇਰਵਿਆਂ ਨਾਲ, ਧਾਤਮਕ ਤਮਾਨਾਂ ਨੂੰ ਦਿੜ ਕਰਨ ਦੀ ਇਸ ਉਪਭਾਵਕ ਬਿਰਤੀ ਦੀ ਪ੍ਰੇਰਣਾ ਸਮਕਾਲੀ ਸੰਕਟਸ਼ੀਲ ਸਿੱਖ-ਜਗਤ ਦੀ ਮਾਨਸਿਕਤਾ ਤਕ ਹੀ ਸੁੰਗੜ ਕੇ ਰਹਿ ਜਾਂਦੀ ਹੈ । ਲੋਕ-ਪ੍ਰਲਿਤ ਵੇਰਵਿਆਂ ਦੀ ਪੇਸ਼ਕਾਰੀ ਤੋਂ ਇਲਾਵਾ ਸਾਹਿਤਕਾਰਾਂ ਦੇ ਜੀਵਨ ਦੀ ਭਰਪੂਰ ਵਿਆਖਿਆ ਲਈ ਉਹ ਕਲਪਨਾ-ਸ਼ਕਤੀ ਤੋਂ ਵੀ ਕੰਮ ਲੈਂਦਾ ਹੈ । ਹੰਚੋਰੀ ਪੁਸਤਕ ਵਿਚਲਾ ‘ਸਤਿਜੁਗ ਦਰਬਾਰ ਅਤੇ ਕੋਇਲ ਕ ਵਿਚ 'ਪ੍ਰੇਮ ਜੰਝ ਭਾਗ ਉਪਰੋਕਤ ਕਥਨ ਦੀ ਪੁਸ਼ਟੀ ਲਈ ਨਿੱਗਰ ਮਿਸਲਾਂ ਹਨ । ਆਂਪਣੀ ਕਲਪਨਾ ਸ਼ਕਤੀ ਵਾਲਾ ਦੇ ਸਹਾਰੇ ਉਹ ਸਾਹਿਤਕਾਰਾਂ ਦੇ ਜੀਵਨ ਸੰਬੰਧੀ ਕਲਮੀ ਚਿੱਤਰ ਉਸਾਰਦਾ ਹੈ । ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਨਾਟਕਕਾਰ ਦਰਸ਼ਕਾਂ ਕਾਲਪਨਿਕ ਸ਼ਬਦ ਚਿੱਤਰ ਜਾਂ ਸਾਹਵੇਂ ਅਦਾਕਾਰਾਂ ਦਾ ਤੁਆਰਫ਼ ਕਰ ਰਿਹਾ ਹੋਵੇ ਅਰਥਾਤ ਉਹ ਰਚਨਹਾਰਾਂ ਨੂੰ ਸਿਰਜਣਾ ਦੀ ਮੰਚ ਉਪਰ ਅਦਾਕਾਰੀ ਕਰ ਰਹੇ ਅਦਾਕਾਰਾਂ ਵਜੋਂ ਪ੍ਰਸਤੁਤ ਕਰਦਾ ਹੈ । ੧੦ ਆਪਣੀ ਸਿਰਜਣਾਤਮਕ ਸ਼ਕਤੀ ਅਤੇ ਕਲਪਨਾ ਦੀ ਪੇਸ਼ਕਾਰੀ ਲਈ ਬਿੰਬ-ਸਿਰਜਣ ਵਿੱਚ ਏਨਾ ਮਗਧ ਹੋ ਜਾਂਦਾ ਹੈ ਕਿ ਰਚਨਹਾਰਾਂ ਦੀਆਂ ਰਚਨਾਵਾਂ ਦੇ ਅਧਿਐਨ ਨੂੰ ਨਿ ਮਹੱਤਵ ਹੀ ਪ੍ਰਾਪਤ ਹੁੰਦਾ ਹੈ । ਸਾਹਿਤਕਾਰਾਂ ਸੰਬੰਧੀ ਵਾਕਫ਼ੀਅਤ ਦੇਣ ਦੀ ਇਸ ਵਿਧੀ ਨੂੰ ਗਲਪ-ਵਿਧੀ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ । ਸਤਿਗੁਰ ਦਰਬਾਰ” ਅਤੇ “ਪ੍ਰੇਮ ਜ ਵਿਚੋਂ ਉਦਾਹਰਣ ਪ੍ਰਸਤੁਤ ਹਨ : 8. ਇਸ ਦਰਬਾਰ ਦੇ ਪ੍ਰਧਾਨ ਵੇਖੋ ਇਕ ਬ੍ਰਿਧ ਸਰੂਪ ਸੰਤ ਹਨ, ਜਿਨਾਂ ਦੇ ਅਕਾਲੀ ਤੋਂ 90