ਪੰਨਾ:Alochana Magazine January, February and March 1985.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਲ ਭਰੇ ਚੇਹਰੇ ਤੇ ਚਿੱਟਾ ਦਾਹੜਾਂ ਸ਼ੋਭਾ ਦੇ ਰਿਹਾ ਹੈ । ਇਕ ਆਦਮੀ ਹੱਥ ਵਿਚ ਚੌਰ ਲੈ ਕੇ ਖੜਾ ਹੈ ਅਤੇ ਸਾਹਮਣੇ ਇਕ ਮਰਦੇ ਛੇ-ਤਾਰਾ ਰਬਾਬ ਵਜਾ ਰਿਹਾ ਹੈ ਤੇ ਮੁਰਦਿਆਂ ਵਿਚ ਜਿੰਦ ਪਾਉਣ ਵਾਲਾ ਰਾਗ ਅਲਾਪ ਰਿਹਾ ਹੈ । ਇਹ ਮਹਾਤਮਾ ਪ੍ਰੇਮ ਵਿਚ ਮਸਤ ਰਾਗ ਦੀਆਂ ਸੁਰਾਂ ਸੁਣ ਕਦੀ ਸਿਰ ਹਿਲਾ ਛਡਦੇ ਹਨ, ਕਦੀ ਬੜੀ ਮਧੁਰ ਤੇ ਰਸ ਭਰੀ ਬਾਣੀ ਵਿਚ ਕੁਝ ਬਚਨ ਉਚਾਰ ਦਿੰਦੇ ਹਨ, ਜਿਸਨੂੰ ਸੁਣ ਕੇ ਸਭ ਦਰਬਾਰੀ ਇਕ ਰਸ ਦੈਵੀ ਆਨੰਦ ਵਿਚ ਮਸਤ ਹੋ ਜਾਂਦੇ ਹਨ । ਪਤਾ ਜੇ ਇਹ ਸੰਤ ਕੌਣ ਹਨ ? ਇਹ “ਸ੍ਰੀ ਗੁਰੂ ਨਾਨਕ ਦੇਵ ਜੀ ਹਨ । -(ਪੰਨਾ 73) ਅ. ਏਥੇ ਏਨੀ ਭੀੜ ਹੈ ਕਿ ਸਾਰੀ ਲੁਕਾਈ ਟੁਟ ਟੁੱਟ ਪੈਂਦੀ ਹੈ, ਏਹ ਕਦੀ ਤੇ ਮਸਤੀ ਵਿਚ ਸੁਰ ਅਲਾਪਦਾ ਚੈ ਅਰ ਕਦੀ ਹੀਰ ਰਾਂਝੇ ਦਾ ਕਿੱਸਾ ਸੁਨਾਂਦਾ ਹੈ । ਵਿਚ ਵਿਚ ਹਾਉਕ ਭਰ ਕੇ ਗੋਤਾ ਖਾ ਜਾਂਦਾ ਹੈ, ਜੀਕਨ ਕਿਸੇ ਬੈਂਤ ਦੇ ਤੀਰ ਇਸ ਦੇ ਕਲੇਜੇ ਨੂੰ ਵਿੰਨ ਜਾਂਦੇ ਹਨ । ਏਹੀ ਪਰਤੀਤ ਹੁੰਦਾ ਹੈ, ਜੀਕਣ ਹੀਰ ਰਾਂਝੇ ਦੀ ਕਹਾਣੀ ਇਸ ਦੇ ਹਡ ਬੀਤੀ ਹੈ । ਏਹ ਜੇ ਸਯਦ ਵਾਰਸ ਸ਼ਾਹ ਜੰਡਿਆਲਾ ਸ਼ੇਰ ਖਾਂ ਦਾ । - (ਪੰਨਾ 268) ਬਾਵਾ ਬੁੱਧ ਸਿੰਘ ਦੇ ਉਪਰੋਕਤ ਲਿਖਣ-ਅੰਦਾਜ਼ ਨੂੰ ਪੰਜਾਬੀ ਸਾਹਿਤ ਚਿੰਤਕ ਅਕਸਰ “ਨਾਟਕੀ ਆਲੋਚਨਾ ਜਾਂ 'ਸਿਰਜਣਾਤਮਕ ਆਲੋਚਨਾ' ਕਹਿਣ ਦੀ ਭੁੱਲ ਕਰਦੇ ਹਨ । ਸਾਹਿਤ ਸਮੀਖਿਆ ਉਸ ਵਕਤ ਆਪਣੇ ਧਰਮ ਦੀ ਪਾਲਣਾ ਕਰ ਰਹੀ ਹੁੰਦੀ ਹੈ ਜਦੋਂ ਉਹ ਸਿਰਜਣਾ ਦੇ ਕੋਡ-ਖਣ ਨੂੰ ਆਪਣਾ ਪ੍ਰਥਮਿਕ ਪ੍ਰਯੋਜਨ ਮੰਨ ਕੇ ਤੁਰਦੀ ਹੈ । ਸਿਰਜਣ ਹਾਰਾਂ ਦੀ ਮਾਂ ਰਚਨਾਵਾਂ ਨੂੰ ਸਮਝਣ ਲਈ ਸਹਾਇਕ ਵੇਰਵਿਆਂ (externa} aids) ਨ ਲ ਵੀ ਜਦੋਂ ਸਮੀਖਿਆ ਆਪਣਾ ਰਾਬਤਾ ਸਥਾਪਿਤ ਕਰਦੀ ਹੈ ਤਾਂ ਉਸ ਵਕਤ ਵੀ ਉਹਦੀ ਯਾਤਰਾ ਉਕਤ ਦਿਸ਼ਾ ਵਿਚ ਸਾਰਥਕ ਹੁੰਦੀ ਹੈ : ਬਾਵਾ ਬੁੱਧ ਸਿੰਘ ਜਦੋਂ ਆਪਣੀ ਉਪਭਾਵੁਕ ਬਿਰਤੀ ਦੀ ਵਜ੍ਹਾ ਕਰਕੇ ਸਾਹਿਤਕਾਰਾਂ ਦੇ ਕਲਮੀ ਸ਼ਬਦ fਉੱਤਰ ਉਸਾਰ ਦਾ ਹੈ ਤਾਂ ਉਸ ਵਕਤ ਅਜੇਹੀ ਲਿਖਤ ਹੋਦ ਵਿਚ ਆਉਂਦੀ ਹੈ ਜਿਸ ਨੂੰ ਸਿਰਜਣਾ ਜਾਂ ਸਮੀਖਿਆ ਦਾ ਸਿਰਲੇਖ ਦੇਣਾ ਅਨੁਚਿਤ ਜੇਹਾ ਹੀ ਪ੍ਰਤੀਤ ਹੁੰਦਾ ਹੈ । ਏਨਾ ਸਪੱਸ਼ਟ ਹੈ ਕਿ ਉਹਦੀਆਂ ਲਖਤਾਂ ਵਿਚ ਸੰਮੀਖਿਆ-ਜੁਗਤਾਂ ਤੋਂ ਵਧੇਰੇ ਸਿਰਜਣਾ-ਜੁਗਤਾਂ ਦੀ ਵਰਤੋਂ ਹੋਈ ਹੈ । ਇਸੇ ਕਾਰਣ ਉਹ ਦੀਆਂ ਰਚਨਾਵਾਂ ਵਿਚ ਵਰਤੀ ਭਾਸ਼ਾ ਸੰਕਲਪ-ਭਾਸ਼ਾ ਨਾਲੋਂ ਕਾਵਿ-ਭਾਸ਼ਾ ਦੇ ਵਧਰੇ ਨੇੜੇ ਹੈ । ‘ਭਾਵੁਕਤਾ ਇਸ ਦਾ ਪਛਾਣ ਚਿੰਨ ਹੈ । ਫ਼ਲਸਰੂਪ ਅਜਿਹੇ ਪਾਠ ਹੋਂਦ 'ਚ ਆਉਂਦੇ ਹਨ ਜਿਹੜੇ ਪਹਿਲੀ ਨਜ਼ਰੇ ਸਾਧਾਰਣ ਪਾਠਕ ਨੂੰ ਕੀਲ ਜਾਣ ਦੇ ਬਾਵਜੂਦ ਦੀ ਮਲਿਕ ਸਿਰਜਣਾ ਦੀ ਉਪਾਧੀ ਹਾਸਲ ਨਹੀਂ ਕਰ ਸਕਦੇ । ਇਕ ਟੈਕਸਟ ਤੋਂ ਦੂਸਰੀ ਕਸਟ ਦੀ ਉਸਾਰੀ ਲਈ ਦੁਸਰੀ ਦੇ ਨੇਮਾਂ ਨਾਲ ਗਹਿਰੀ ਵਾਕਫ਼ ਅਤ ਬਹੁਤ ਲਾਜ਼ਮੀ ਹੈ 13 ਅਜੇਹੀ ਵਾਕਫ਼ੀਅਤ ਦੀ ਅਣਹੋਂਦ ਕਾਰਣ ਹੀ ਦਰਮਿਅ ਨੇ ਦਰਜੇ ਦੇ ਪਾਠ ਹੋਂਦ ਵਿਚ ਉਦੇ ਹਨ । ਕਵਿਤਾ ਨੂੰ ਕਵਿਤਾ ਦੀ ਭਾਸ਼ਾ ਵਿਚ ਪੜ੍ਹਣ ਅਤੇ ਬਾਣੀਕਾਰਾਂ ਤੇ ਕਵੀਆਂ ਅਤੇ ਅ 91