ਪੰਨਾ:Alochana Magazine January, February and March 1985.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਵਿਅਕਤੀਤਵ ਦੀ ਪਹਿਚਾਣ ਕਵਿ-ਭਾਸ਼ਾ ਵਿਚ ਕਰਨੀਕਰਾਉਣੀ ਉਹਦੀ ਸਮੀਖਿਆ ਦ੍ਰਿਸ਼ਟੀ ਦਾ ਵਿਸ਼ੇਸ਼ ਗੁਣ ਹੈ । ਸਾਹਿਤ-ਕ੍ਰਿਤਾਂ ਦੇ ਸਾਹਿਤ-ਗੁਣਾਂ ਅਤੇ ਸਮਾਜਿਕ ਪ੍ਰਸਥਿਤੀਆਂ ਦੇ ਪ੍ਰਸੰਗ ਵਿਚ ਉਨ੍ਹਾਂ ਦੇ ਵਿਆਖਿਆ-ਵਿਸ਼ਲੇਸ਼ਣ ਦੀ ਬਜਾਏ ਉਹ ਸਿਰਜਣਾ ਨੂੰ ਸਿਰਜਣਾ ਦੇ ਮੁਹਾਵਰੇ ਵਿਚ ਹੀ ਗਹਿਣ ਅਤੇ ਪੇਸ਼ ਕੇਰਦਾ ਹੈ : ਉਹ ਸਾਹਿਤ ਰਚਨਾਵਾਂ ਪੜ੍ਹਦਾ, ਉਨ੍ਹਾਂ ਦਾ ਆਨੰਦ ਲੈਂਦਾ ਅਤੇ ਉਨਾਂ ਦੀ ਸਹਾਰਨਾ ਕਰਦਾ ਹੈ । ਇਸ ਸfਥਿਤੀ ਵਿਚ ਅਧਿਐਨ ਸਰਾਹਨਾਂ ਦੇ ਬਦਲ ਵਜੋਂ ਹਾਜ਼ਿਰ ਹੈ । ਪਿੱਛੇ ਜ਼ਿਕਰ ਕੀਤਾ ਹੈ ਬਾਵਾ ਬੁੱਧ ਸਿੰਘ ਦੀ ਧਐਨ-ਯਾਤਰਾ ਰਚਨਹਾਰ ਤੋਂ ਰਚਨਾ ਵੱਲ ਹੈ। ਉਹ ਰਚਨਹ ਰਾਂ ਸੰਬੰਧੀ ਅਜਿਹੇ ਅਸੰਗਤ ਅਤੇ ਬੇਲੋੜੇ ਵੇਵਿਆਂ ਦੇ ਵਿਸਤਾਰ ਵਿਚ ਪੈਂਦਾ ਹੈ ਜਿਨ੍ਹਾਂ ਦਾ ਰਚਨਾ ਨ ਲ ਦੂਰ ਨੇੜੇ ਦਾ ਬਣਦਾ। ਉਹ ਸਾਹਿਤਕਾਰਾਂ ਦੇ ਜੀਵਨ ਨਾਲ ਸੰਬਧਿਤ ਕੁਝ ਵੇਰਵਿਆਂ ਨੂੰ ਧਿਝਜ਼ਰਾਂ ਰਿਸ਼ਤਾ ਵੀ ਨਹੀਂ ਰਚਨਾਵਾਂ ਨਾਲ ਜੋੜ ਲੈਂਦਾ ਹੈ ਅਤੇ ਕੁਝ ਉਂਜ ਹੀ ਅਣਜੁੜੇ ਰਹਿ ਜਾਂਦੇ ਹਨ । ਰਚਨਹਾਰਾਂ ਦੇ ਜੀਵਨ ਨਾਲ ਸੰਬੰਧਿਤ ਵੇਰਵਿਆਂ ਨੂੰ ਪੂਰੇ ਵਿਸਤਾਰ ਨਾਲ ਚਿਤਰਣ ਪਿਛੋਂ ਜਦੋਂ ਉਹ ਰਚਨਾਵਾਂ ਤੇ ਆਉਂਦਾ ਹੈ ਤਾਂ ਬਰਲ ਜੇਹਾ ਭਾਵ ਦੇ ਕੇ ਟੂਕ ਜਾਂ ਟੂਕਾਂ ਪ੍ਰਸਤੁਤ ਕਰੋ ਦੇਣੀਆਂ ਉਹਦੀ ਪ੍ਰਮੁੱਖ ਜੁਗਤ ਬਣ ਜਾਂਦੀ ਹੈ । ਟੂਕ ਦੇਣ ਤੋਂ ਪਹਿਲਾਂ ਉਹ 'ਵੇਖੋ’’ ‘ਹੋਰ ਵੇਖੋ' (ਹੋਰ ਸੁਣ `, 'ਜੀਕਣ' ਆਦਿ ਪਦਾਂ ਦੀ ਵੀ ਅਕਰ ਵਰਤੋਂ ਕਰਦਾ ਹੈ। ਬਾਵਾ ਬੁੱਧ ਸਿੰਘ ਦੀ ਸਮੀਖਿਆ-ਦ੍ਰਿਸ਼ਟੀ ਵਿਚੋਂ ਸਾਹਿਤ-ਰਚਨਾਵਾਂ ਵਿਚ ਪ੍ਰਸਤੁਤ-ਸੱਚ ਨੂੰ ਵਿਅਕਤੀਗਤ ਸੱਚ ਮੰਨਣ ਦੀ ਬਿਰਤੀ ਵੀ ਨਜ਼ਰੀਂ ਪੈਂਦੀ ਹੈ । ਇਸ ਬਿਰਤੀ ਦੇ ਭਰਪੂਰ ਦਰਸ਼ਨ ਉਹਦੇ ਸ਼ਾਹ ਹੁਸੈਨ, ਬੁਲੇ ਸ਼ਾਹ ਅਤੇ ਵਾਰਿਸ ਸ਼ਾਹ ਆਦਿ ਕਵੀਆਂ ਨਾਲ ਸੰਬੰਧਿਤੇ ਅਧਿਐਨ ਵਿਚੋਂ ਹੁੰਦੇ ਹਨ । ਵਾਰਿਸ ਸ਼ਾਹ ਦੇ ਸੰਬੰਧ ਵਿਚ ਉਹਦਾ ਇਕ · · ਕਥਨ ਇਥੇ ਪ੍ਰਸਤੁਤ ਕਰਨਾ ਅਨੁਚਿਤ ਨਹੀਂ : ਕਵੀ ਜੀ ਨੇ ਇਹ ਕਵਿਤਾ, ਪ੍ਰੇਮ ਦੇ ਕੋਹਿਆਂ, ਵਿਸ਼ੇ ਦੇ ਮੋਹਿਆਂ, ਬਿਰਹਾ ਦੇ ਵਿਨਿਆਂ, ਅਰ ਲੋਕਾਂ ਦੇ ਮੇਹਣਿਆਂ ਤੋਂ ਸਤਿਆਂ ਹੋਇਆਂ ਲਿਖੀ ਹੈ। ਆਪਣੇ ਮਨ ਦੀ ਹਾਲਤ ਦਾ ਪ੍ਰਛਾਵਾਂ ਰਾਂਝੇ ਤੇ ਪਾ ਕੇ. ਜੀ ਦੇ ਸਾੜ ਕੱਢ ਸੁ । ਤਾਂ ਹੀ ਤੇ ਜਿਥੇ ਜੀ ਦਾ ਸਾੜ ਕੱਢਿਆ ਹੈ, ਬਸ ਪੇਮ ਦੇ ਬੋਲਾਂ ਨੂੰ ਭਾ ਲਗ ਜਾਂਦੀ ਹੈ । ਅਰ ਜੋ ਪੜਨ ਵਾਲੇ ਦੇ ਜੀ ਵਿਚ ਕਿਧਰੇ ਪ੍ਰੇਮ ਦਾ ਚਿਣਗ ਲੁਕੀ ਹੋਵੇ ਤਾਂ ਤੇ ਵਾਰਸ ਦੀ ਕਵਿਤਾ ਦਾ ਇਸ਼ਕੀ ਝੱਖੜ ਉਸ ਨੂੰ ਇਕ ਭਟਕਦਾ ਭਾਂਬੜ ਬਣਾ ਦਿੰਦਾ ਹੈ । ਬਾਬਾ ਬੁੱਧ ਸਿੰਘ ਰਚਨਾਵਾਂ ਦੇ ਸਾਹਿਤਿਕ ਗੁਣ ਉਜਾਗਰ ਕਰਨ ਲਈ ਆਪਣਾ -(ਪੰਨਾ 302) ਪਸੰਨ ਚਿਤ ਬਿਰਤੀ ਸਦਕਾ ਅਜਿਹੇ ਕੋਰੇ ਕਥਨ ਪੇਸ਼ ਕਰਦਾ ਹੈ ਜਿਨਾਂ ਨੂੰ ਨਾ ਤਾਂ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਰੱਦ । “ਕਿਆ ਸੋਹਣਾ ਖਿਆਲ ਹੈ, ਬੜੀ ਉਦਾ ਪੂ ਪਦਵੀ ਦੇ ਸਲੋਕ ਹਨ, “ਕਹੀ ਸੋਹਣੀ ਕਵਿਤਾ ਹੈ', 'ਕਵਿਤਾ ਦਾ ਰੰਗ ਅਚਰਜ ਹੈ । 92