ਪੰਨਾ:Alochana Magazine January, February and March 1985.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਬੋਲੀ ਬੜ ਮਿੱਠੀ ਹੈ, 'ਅਰ ਰਾਗ ਤੇ ਸਰ ਭਰਿਆ ਹੋਇਆ ਹੈ’’, ‘ਕਹੀਂ ਅਚਰਜ ਨਾਂ ਸੋਹਣੀ ਤੇ ਮੱਠੀ ਕਵਿਤਾ ਹੈ’’ ਆਦਿ ਕਥਨ ਉਹਦੀ ਰਾਸ ਪੂੰਜੀ ਹਨ ਅਤੇ ਅਜਿਹੇ ਦੀ ਵਰਤੋਂ ਸਮੇਂ ਉਹ ਇਹ ਮਿਥ ਕੇ ਤੁਰਦਾ ਹੈ ਕਿ ਪਾਠਕ ਖੁਦ ਹੀ ਪ੍ਰਸਤੁਤ ਕੀਤੇ ਨਮੂਨੇ ਵਿਚੋਂ ਇਨ੍ਹਾਂ ਵਿਚਾਰਾਂ ਨੂੰ ਪੁਸ਼ਟ ਕਰ ਲੈਣਗੇ । ਅੰਤਿਮ ਫੈਸਲੇ ਵਾਂਗ ਖ਼ਤਮ ਹੋਣ ਵਾਲੇ ਇਨ੍ਹਾਂ ਕੋਰੇ ਕਥਨਾਂ ਨੂੰ ਵਿਸ਼ਲੇਸ਼ਣ ਦਾ ਆਧਾਰ ਕਿਧਰੇ ਘੱਟ ਹੀ ਪ੍ਰਾਪਤ ਹੋਇਆ ਹੈ : ਉ. ਸ਼ਾਹ ਹੁਸੈਨ......... ਦੀ ਕਵਿਤਾ ਦਾ ਰੰਗ ਨਵਾਂ ਹੀ ਹੈ, ਬਿਰਹੋਂ ਦੀ ਭਰੀ ਹੋਈ ਕਵਿਤਾ ਇਕ ਪ੍ਰੇਮ ਲਗਨ ਵਿਚ ਮਿਲੇ ਹੋਏ ਹਿਰਦੇ ਵਿਚੋਂ ਨਿਕਲੀ ਹੋਈ ਜਾਪਦੀ ਹੈ, ਅਰ ਇਹ ਬਚਨ ਸੱਧੇ ਤੀਰ ਵਾਂਗੂ ਜੀ ਨੂੰ ਜਾ ਲੱਗਦੇ ਹਨ । ਬੋਲੀ ਘਰ (ਪੰਨਾ 146) ਪੰਜਾਬੀ ਹੈ ( ਡਾਢੀ ਮਿੱਠੀ ਤੇ ਸੁਆਦਲੀ ਹੈ । ਅ, ਕਵੀ ਜੀ (ਭਾਈ ਗੁਰਦਾਸ) ਦੀ ਸੋਚ ਨੇ ਬੜੀ ਉੱਚੀ ਉਡਾਰੀ ਮਾਰੀ ਹੈ ਅਰ ਸਤਵੇਂ -(ਪੰਨਾ 170) ਗਗਨ ਤੇ ਸਚਾਈ ਤੋੜ ਲਿਆਇਆ ਹੈ...! ਸਪੱਸ਼ਟ ਹੈ ਕਿ ਆਮ ਵਰਤੋਂ ਵਿਹਾਰ ਵਿਚ ਵਰਤੀ ਜਾਂਦੀ ਭਾਸ਼ਾ ਨਾਲ ਬਾਵਾ ਬੁੱਧ ਸਿੰਘ ਨੇ ਸਾਹਿਤ ਅਧਿਐਨ ਦਾ ਕੰਮ ਚਲਾਇਆ ਹੈ । ਉਸ ਨੇ ਉਪਭਾਵੁਕਤਾ ਦੀ ਹੱਦ ਤਕ ਸੰਭਾਵੀ ਰਵੱਈਆ ਅਖ਼ਤਿਆਰ ਕਰ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਪ੍ਰਤਿ ਆਪਣੀ ਸੰਨਚਿਤ ਬਿਰਤੀ ਅਤੇ ਸਤਿਕਾਰਭਾਵੀ ਰਵੱਈਏ ਦਾ ਇਜ਼ਹਾਰ ਕੀਤਾ ਹੈ । ਤੱਥ ਲੱਭਤ ਅਤੇ ਉਨ੍ਹਾਂ ਨੂੰ ਕਾਲਕ੍ਰਮ ਵਿਚ ਟਿਕਾਅ ਕੇ ਪੰਜਾਬੀ ਸਾਹਿਤਕਾਰਾਂ ਤੇ ਸਾਹਿਤ ਸੰਬੰਧੀ ਸੰਖਿਪਤ ਚਰਚਾ ਕਰਨ ਤੋਂ ਇਲਾਵਾਂ ਬਾਵਾ ਬੁੱਧ ਸਿੰਘ ਨੇ ਪਹਿਲੀ ਵਾਰ “ਪੰਜਬੀ ਸਾਹਿਤ ਦਾ ਇਤਿਹਾਸ ਬਾਰੇ ਚਰਚਾ ਛੇੜੀ । ਸਮੁੱਚੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਮਹਾਂ ਦ੍ਰਿਸ਼ ਨੂੰ ਪ੍ਰਤੁਤ ਕਰਨ ਦੀ ਕੋਸ਼ਿਸ਼ ਵਿਚ ਹੀ ਉਸਨੇ ਪੰਜਾਬੀ ਸਾਹਿਤ ਨੂੰ ਤਿੰਨ ਕਾਲਾਂ ਪੁਰਾਣਾ ਸਮਾਂ’, ‘ਵਿਚਲਾ ਸਮਾਂ, ਤੇ 'ਨਵਾਂ ਜੀਵਨ ਵਿਚ ਵੰਡਿਆ । ਹੰਸ ਚੋਗ ਪੁਸਤਕ ਦੀ ਉਥਾਨਕਾ ਵਿਚ ਕੀਤੀ ਇਸ ਕਾਲ-ਵੰਡ ਨਾਲ ਉਹ ਖੁਦ ਵੀ ਸੰਤੁਸ਼ਟ ਨਹੀਂ ਹੋਇਆ ਅਤੇ ਇਸੇ ਲਈ ਉਸ ਨੇ ਬੰਬੀਹਾ ਬੋਲ ਵਿਚ ਪਹਿਲੀ ਵੰਡ ਦੀ ਬਜਾਏ ਨਵੀਂ ਵੰਡ ਪ੍ਰਸਤੁਤ ਕੀਤੀ ਜਿਸ ਵਿਚ ਸਾਹਿਤ ਨੂੰ ਮੁਗਲਈ, ਮੁਲਤਾਨੀ ਅਤੇ ਖਾਲਸਈ ਕਵਿਤਾ ਵਿਚ ਵੰਡਿਆ । ਮੁਗਲਈ, ਮੁਲਤਾਨੀ, ਖਾਲਸਈ ਵੰਡ ਦਾ ਸੰਬੰਧ ਮੂਲ ਰੂਪ ਵਿਚ ਕ੍ਰਮਵਾਰ ਰਾਜ, ਦੇਸ਼ ਅਤੇ ਧਰਮ ਨਾਲ ਹੈ । ਵੰਡ ਦੇ ਇਹ ਵੱਖੋ ਵੱਖਰੇ ਅਧਾਰ ਚਰਕਸ਼ੀਲਤਾ ਤੋਂ ਵਿਰਵੇ ਹਨ । ਇਨ੍ਹਾਂ ਗੈਤ ਸਾਹਿਤਿਕ ਆਧਾਰਾਂ ਵਿਚੋਂ ਵੀ ਕਿਸੇ ਇਕ ਨੂੰ ਚੁਣ ਕੇ ਸਾਹਿਤ ਦਾ ਮੋਟਾ ਜੇਹਾ ਨਕਸ਼ਾ ਪ੍ਰਸਤੁਤ ਕੀਤਾ ਜਾ ਸਕਦਾ ਸੀ ਜਿਵੇਂ ਕਿ ਦੇvਦ ਉਤਰੇ ਕਾਲੀਨ ਇਤਿਹਾਸਕਾਰਾਂ ਨੇ ਕੀਤਾ : ਪੁਰਬ ਮੁਗਲ ਕਾਲ, ਮੁਗਲਕਾਲ ਅਤੇ ਚਤਰ ਮੁਗਲ ਕਾਲ ਆਦਿ । ਆਪਣੇ ਸਿਰਜਿਤ ਕਾਲ ਵਿਚ ਇਤਿਹਾਸਿਕ ਮਹੱਤਵ ਰੱਖਣੇ ਬਾਵਜੂਦ ਵੀ ਇਹ ਕਾਲ-ਵੰਡ ਵਰਤਮਾਨ ਕਾਲ ਵਿਚ ਸਾਰਥਕ ਸਿੱਧ ਨਹੀਂ ਹੋਈ । 93