ਪੰਨਾ:Alochana Magazine January, February and March 1985.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬੀ ਲੋਕ ਮਾਨਸ ਨੌਕਰੀ-ਪੇਸ਼ਾ : ਇੱਕ ਸਮਾਜ ਵਿਗਿਆਨਿਕ ਅਧਿਐਨ (ਦੋ ਮਲਵਈ ਗਤਾਂ ਦੇ ਸੰਦਰਭ ਵਿਚ) -• ਲਾਭ ਸਿੰਘ ਖੀਵਾ ਮਾਲਵੇ ਵਿਚ ਮੁੰਡੇ-ਕੁੜੀ ਦੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਕੁੜੀਆਂ/ਬੁੱਢੀਆਂ ਗੀਤਾਂ ਲਈ ਬੈਠਦੀਆਂ ਹਨ । ਇਹ ਗੀਤ ਆਮ ਕਰਕੇ ਲੰਮੀ ਹੇਕ ਦੇ ਹੁੰਦੇ ਹਨ । ਬਹੁਤੇ ਗੀਤ ਇਸ ਸਮੇਂ ਉਹ ਗਾਏ ਜਾਂਦੇ ਹਨ, ਜਿਹੜੇ ਵਿਆਹ ਦੇ ਸ਼ੁਭਮੌਕੇ ਨਾਲ ਸਿੱਧੇ ਤੌਰ ਤੇ ਵਿਸ਼ੇ ਪੱਖ ਸੰਬੰਧਿਤ ਨਹੀਂ ਹੁੰਦੇ । ਇਹ ਗੀਤ ਸਾਡੇ ਲੋਕ-ਸਾਹਿਤ ਦਾ ਅਮੀਰ ਖਜ਼ਾਨਾ ਹੈ । ਪਰ ਅਜੇ ਤੱਕ ਇਨ੍ਹਾਂ ਗੀਤਾਂ ਦਾ ਨਾਮਕਰਨ ਵੀ ਨਹੀਂ ਹੋਇਆ, ਜਿਵੇਂ ਘੋੜੀ, ਸੁਹਾਗ ਆਦਿ ਹਨ । ਇਨ੍ਹਾਂ ਲੰਮੇ ਗੀਤਾਂ ਦੇ ਵਿਸ਼ੇ ਅਕਸਰ ਸਾਡੀਆਂ ਪ੍ਰੀਤ-ਕਹਾਣੀਆਂ, ਨੌਕਰੀ-ਪੇਸ਼ੇ ਦੀਆਂ ਜਟਿਲਤਾਵਾਂ ਤੇ ਨੂੰਹ-ਸੱਸ ਦੇ ਤਣਾਉ-ਭਰਪੂਰ ਰਿਸ਼ਤੇ ਨਾਲ ਸਰੋਕਾਰ ਰੱਖਦੇ ਹਨ । ਅਜਿਹੇ ਹੀ ਗੀਤਾਂ ਵਿਚੋਂ ਇੱਥੇ ਹੋਠ ਲਿਖੇ ਦੋ ਮਲਵਈ ਗੀਤਾਂ ਦਾ ਸਮਾਜ ਵਿਗਿਆਨਿਕ ਅਧਿਐਨ ਕੀਤਾ ਗਿਆ ਹੈ, ਜਿਹੜੇ ਨੌਕਰੀ-ਪੇਸ਼ੇ ਤੇ ਪੰਜਾਬੀ ਲੋਕ-ਮਾਨਸ ਵਿਚਲੇ ਵਿਰੋਧਾਂ ਤੇ ਵਰਤੀਆਂ ਨੂੰ ਭਲੀ ਭਾਂਤ ਉਜਾਗਰ ਕਰਦੇ ਹਨ । ਇਨ੍ਹਾਂ ਗੀਤਾਂ ਨੂੰ ਮੈਂ “ਮਲਵਈ ਗਉਣ' ਦੀ ਸੰਗਿਆ ਦਿੰਦਾ ਹਾਂ । I ਬਾਰਾਂ-ਵਰਸੀ ਆਈਐ, ਆ ਲੱਥੇ ਅੰਬਾਂ ਤਲੇ ॥ ਤੇਰੀ ਭੈਣਾਂ ਦੇ ਮਨ ਵਿਚ ਚਾਅ, ਵੀਰਾਂ ਵੇ ਤੂੰ ਆ ਘਰੇ । ਚਲ ਨੀ ਬੇਬੇ ਮੈਂ ਆਇਆ, ਭਾਬੋ ਜੀ ਨੂੰ ਖ਼ਬਰ ਕਰੋ ! ਵਾਹੁਟੀ ਜੀ ਨੂੰ ਖ਼ਬਰ ਕਰੋ । ਕੋਈ ਲਾਵੇ ਹਾਰ ਸ਼ਿੰਗਾਰ, ਮਹਿਲੀਂ ਦੀਵਾ ਜਾਂ ਧਰੇ । ਕਿੱਥੇ ਬੰਨ੍ਹਾਂ ਘੋਇਅੜਾ, ਕਿੱਥੇ ਹਥਿਆਰ ਮੇਰੇ ? ਕੋਈ ਕਿੱਥੇ ਉਤੱਰ ਆਪ, ਕਿੱਥੇ ਚੌਕੀਦਾਰ ਮੇਰੇ ? 95