| ਸਾਹਿਤ ਵਿਚ ਕਲਾਕਾਰ ਤੇ ਉਸ ਦੀ ਕਲਾ ਪੇਸ਼ ਕਰਨੀ ਆਮ ਖਾਤਰ ਤੇ ਆਮ ਕਿਰਤ ਨਾਲੋਂ ਕਾਫ਼ੀ ਮੁਸ਼ਕਲ ਹੁੰਦੀ ਹੈ । ਪਰ ਗਾਰਗੀ ਸਾਹਿਬ ਦੀ ਨਿਰੀ ਇਹ ਹੀ ਮਜਬੂਰੀ ਨਹੀਂ । ਨਾਟਕ ਰਾਹੀਂ ਜ਼ਿੰਦਗੀ ਨੂੰ ਪੇਸ਼ ਕਰਨ ਵਿਚ ਪਿੜ ਵਿਚ ਮੋਢੀ ਦੋ fਧਰਾਂ ਹੁੰਦੀਆਂ ਹਨ | ਮੌਕਾ (situation) ਤੇ ਪਾਤਰ । ਸਦੀਆਂ ਗੁਜ਼ਰ ਗਈਆਂ, ਯੂਨਾਨੀ ਦੁਖਾਂਤ ਦਾ ਜ਼ਿਕਰ ਕਰਦਿਆਂ ਅਰਸਤੂ ਨੇ ਬਾਮਹਿਨੀ ਮੌਕੇ ਦੀ ਚੋਣ ਦੀ ਅਹਿਮੀਅਤ ਬਾਬਤ ਕੋਈ ਸ਼ਕ ਦੀ ਗੁੰਜਾਇਸ਼ ਨਹੀਂ ਸੀ ਛਡੀ ਅਤੇ ਸਰਮਾਏਦਾਰੀ ਦੌਰ ਦੇ ਨਾਟਕ ਸਾਹਿਤ ਦੀ ਹੋਦ ਵਿਚ ਕੋਈ ਪਾਤਰਉਸਾਰੀ ਨੂੰ ਵਾਹਵਾਂ ਗਾਹਵਾਂ ਹਥ ਪੈਂਦਾ ਦਰਗੁਜ਼ਰ ਨਹੀਂ ਕਰ ਸਕਦਾ | ਯਥਾਰਥਵਾਦੀ ਜਾਂ ਸਮਾਜਵਾਦੀ ਧਾਹਿਤ ਨਾਲ ਵਾਕਫੀ ਰਖਣ ਵਾਲੇ ਨੂੰ ਇਨ੍ਹਾਂ ਦੋਹਾਂ ਦੇ ਪ੍ਰਸਪਰ . ਰਿਸ਼ਤੇ ਮੁਤਅਲਕ ਵੀ ਕੋਈ ਭੁਲੇਖਾ ਨਹੀਂ ਹੋ ਸਕਦਾ । ਸਾਡੇ ਆਪਣੇ ਸਾਹਿਤ ਵਿਚ ਵਾਰਸ ਸ਼ਾਹ ਨੇ ਮੌਕੇ, ਪਾਤਰ ਤੇ ਉਨਾਂ ਦੇ ਆਪਸ ਵਿਚ ਰਿਸ਼ਤੇ ਮੁਤਅਲਕ ' ਕੋਈ ਸ਼ਕ ਦੀ ਗੁੰਜਾਇਸ਼ ਨਹੀਂ ਛੱਡੀ । ਉਸ ਨੇ ਹੀਰ ਦੇ ਕਿੱਸੇ ਵਿਚ ਮੌਕਾ ਉਹ ਚੁਣਿਆ ਜੋ ਉਸ ਦੌਰ ਦੇ ਸਮਾਜਕ ਹਾਲਾਤ ਦਾ ਪ੍ਰਤੀਨਿਧ ਸੀ, ਜਿਸ ਵਿਚ ਸਾਡੇ ਮੁਲਕ ਦੇ ਸਾਰੇ ਕਾਸ਼ਤਕਾਰੀ ਦੌਰ ਦੇ ਇਸ ਵਿਸ਼ੇ ਮੁਤਅਲਕ ਹਾਲਾਤ ਕਲਮਬੰਦ ਹਨ । ਅਤੇ ਇਹ ਹੀ ਹਾਲ ਪਾਤਰਾਂ ਤੇ ਪਾਤਰਾਂ ਦੇ ਮੌਕੇ ਨਾਲ ਰਿਸ਼ਤੇ ਦਾ ਹੈ । ਨਿਜ਼ਾਮ ਦੀਆਂ ਪਾਤਰਾਂ ਨੂੰ ਦਿਤੀਆਂ ਹੋਈਆਂ ਪ੍ਰੇਰਨਾਂ ਐਨੀਆਂ ਪ੍ਰਤੀਨਿਧ ਹਨ ਕਿ ਪੁਸ਼ਤ ਬ ਪੂਸ਼ਤ ਉਨਾਂ ਵਿਚ ਲੋਕਾਂ ਨੂੰ ਆਪਣਾ ਮੁਹਾਂਦਰਾ, ਆਪਣੇ ਦਿਲ ਦਾ ਅਕਸ ਦਿਸਦਾ ਆਇਆ ਹੈ, ਮੌਕੇ ਤੇ ਪਾਤਰਾਂ ਦੇ ਘੋਲ ਵਿਚ ਦੀਦਾ ਪੇਚ ਤੇ ਨਤੀਜੇ ਐਨ ਸਮਾਜਕ ਦਿਸ਼ ਦ ਤੀਨਿਧ ਹਨ । ਇਹ ਹੀ ਵਜਾ ਹੈ ਕਿ ਵਾਰਸ ਸ਼ਾਹ ਇਕ ਮਹਾਨ ਯਥਾਰਥਵਾਦੀ ਕਵੀ ਹੈ | ਪਰ ਗਾਰਗੀ ਸਾਹਿਬ ਨੂੰ ਨਾਟਕ ਦੇ ਇਨ੍ਹਾਂ ਅੰਗਾਂ ਦਾ ਅਹਿਸਾਸ ਹੀ ਨਹੀਂ। ਨਾ ਉਨ੍ਹਾਂ ਨੂੰ ਪ੍ਰਤੀਨਿਧ ਮੌਕਾ ਭਾਲਣਾ ਆਉਂਦਾ ਹੈ ਅਤੇ ਨ ਹੀ ਪ੍ਰਤੀਨਿਧ ਪਾਤਰ | ਉਨਾਂ ਦੇ ਆਪਸ ਵਿਚ ਪ੍ਰਸਪਰ ਰਿਸ਼ਤੇ ਦੇ ਸਹੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਹੱਥ ਤਾਂ ਗਾਰਗੀ ਸਾਹਿਬ ਦੇ ਪਹਿਲੀ ਮੰਜ਼ਲ ਨੂੰ ਵੀ ਪੱਕੀ ਤਰਾਂ ਨਹੀਂ ਪੈਂਦੇ ਪਰ ਸੈਲ ਪਥਰ ਵਿਚ ਉਸਾਰੀ ਉਨਾਂ ਦੋ ਮੰਜ਼ਲੇ ਦੀ ਕਰਨ ਦੀ ਕੋਸ਼ਸ਼ ਕੀਤੀ ਹੈ । ਇਥੇ ਆਮ ਸਮਾਜਵਾਦੀ ਸਰਮਾਇਦਾਰ ਹਿਤ ਪਾਤਰ ਤੇ ਮੌਕੇ ਨਹੀਂ, ਸਗੋਂ ਇਨ੍ਹਾਂ ਦੋਹਾਂ ਧੜਿਆਂ ਦੇ ਕਲਾਕਾਰ ਪੇਸ਼ ਕਰਨ ਦਾ ਯਤਨ ਕੀਤਾ ਹੈ । ਪਰ ਪੇਸ਼ ਨਾਟਕ ਵਿਚ ਇਹ ਵੀ ਨਹੀਂ ਹੋਇਆ ਕਿ ਕਿਹੜੀਆਂ ੨ ਸਮਾਜਕ ਰੰਆਂ, ਸਮਾਜਕ ਹਾਲਾਤ, ਸਰਮਾਏਦਾਰੀ ਹਿਤੁ ਤੇ ਸਮਾਜਵਾਦੀ ਸ਼ਖਸੀਅਤ ਨੂੰ ਜਨਮ ਦੇਦੀਆਂ ਹਨ । ਇਨ੍ਹਾਂ ਦੋਹਾਂ ਕਿਸਮ ਦੀਆਂ ਸ਼ਖਸੀਅਤਾਂ ਦੀਆਂ ਪ੍ਰੇਰਨਾ ਕੀ ਅਤੇ ਉਨਾਂ ਦੀ ਸਮਾਜਕ ਤੋਂ ਕੀ ਹੈ । ਇਨ੍ਹਾਂ ਦੋਹਾਂ ਕਿਸਮ ਦੀਆਂ
ਪੰਨਾ:Alochana Magazine January 1957.pdf/10
ਦਿੱਖ