ਪੰਨਾ:Alochana Magazine January 1957.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲਾਂ ਤੋਂ ਉਨ੍ਹਾਂ ਦੀ ਇਨਸਾਨੀ ਸ਼ਖਸੀਅਤ ਤੇ ਸਮਾਜਕ ਹਾਲਾਤ ਵਿਚ ਤੋਂ, ਦੂਸਰਾ ਵਾਰ ਸੀ, ਅਤੇ ਇਨ੍ਹਾਂ ਕਲਾਂ ਦੀ ਤਕਨਕ ਦਾ ਉਸ ਤੋਂ ਉਪਰਲਾ । ਇਹ ਕਹਿਣ ਦੀ ਲੋੜ ਨਹੀਂ ਕਿ ਇਨ੍ਹਾਂ ਵਿਚ ਕੋਈ ਵੀ ਨਾਟਕ ਵਿਚ ਚਿਤਰੀ ਨਹੀਂ ਗਈ । ਨੁਕਸ ਇਸ ਗਲ ਦਾ ਨਹੀਂ ਕਿ ਗਾਰਗੀ ਸਾਹਿਬ ਦਾ ਸਿਧਾਂਤ ਇਨ੍ਹਾਂ ਨੂੰ ਖਰਾਬ ਕਰਦਾ ਰਹਿਆ ਹੈ । ਜੇ ਸਾਹਿਤਕਾਰ ਨੇ ਸਮਾਜਕ ਅਸਲੀਅਤ ਵਫਾਦਾਰੀ ਨਾਲ ਪੇਸ਼ ਕੀਤੀ ਹੋਵੇ ਤਾਂ ਭਾਵੇਂ ਉਸ ਦਾ ਸਿਧਾਂਤ ਕੋਈ ਭੁਲ-ਭੁਲਈਆਂ ਵੀ ਖੇਲ ਰਚਨਾ ਦਾ ਬੁਨਿਆਦੀ ਤੌਰ ਤੇ ਬਹੁਤਾ ਨਹੀਂ ਵਿਗੜਦਾ, ਅਸਲੀਅਤ ਸਿਧਾਂਤ ਤੋਂ ਬਾਹਰੀ ਹੋ ਕੇ ਆਪਣੀ ਚਸ ਵਖਾ ਜਾਂਦੀ ਹੈ । ਸਿਧਾਂਤ ਜ਼ਿੰਦਗੀ ਨੂੰ ਸੌੜਾ ਹੋਵੇ ਤਾਂ ਸਮਾਂ ਗੁਜ਼ਾਰਨ ਨਾਲ ਪਿਛ ਪੈ ਜਾਂਦਾ ਹੈ ਪਰ ਅਮਲੀਅਤ ਦਾ ਚਿੱਤਰ ਜੀਉਂਦਾ ਜਾਗਦਾ ਰਹਿੰਦਾ ਹੈ । ਗਾਰਗੀ ਸਾਹਿਬ ਦੀ ਰਚਨਾ ਵਿਚ ਅਸਲੀਅਤ ਵਫਾਦਾਰੀ ਨਾਲ ਪੇਸ਼ ਨਹੀਂ ਹੁੰਦੀ । ਸਮਾਜਕ ਅਸਲੀਅਤ ਬਗੈਰ , ਸਾਹਿਤ ਦਾ ਮੂਲ ਮੁੱਦਾ ਕਿਥੋਂ ਆਵੇ ? | ਗਾਰਗੀ ਸਾਹਿਬ ਸਾਹਿਤਕ ਰਚਨਾ ਜ਼ਿੰਦਗੀ ਦੇ ਤਜਰਬੇ ਤੋਂ ਸ਼ੁਰੂ ਨਹੀਂ ਕਰਦੇ । ਕਿਸੇ ਮਾਸਟਰ ਦੀਆਂ ਕਿਤਾਬਾਂ ਤੋਂ ਲਏ ਸਿਧਾਂਤ ਤੋਂ ਕਰਦੇ ਹਨ । ਸਿਧਾਂਤ ਤੋਂ ਸ਼ੁਰੂ ਕਰਨ ਵਿਚ ਕੋਈ ਐਬ ਨਹੀਂ । ਸਾਹਿਤਕਾਰ ਸਾਹਿਤ ਦੋ ਤਰ੍ਹਾਂ ਹੀ ਸ਼ੁਰੂ ਕਰਦੇ ਆਏ ਹਨ ਜ਼ਿੰਦਗੀ ਜਾਂ ਉਸਦੇ ਪੈਟਰਨ ਤੋਂ । ਜ਼ਿੰਦਗੀ ਤੇ ਪੈਟਰਨ ਦੋ ਵਖ ਵਖ ਚੀਜ਼ਾਂ ਨਹੀਂ। ਜ਼ਿੰਦਗੀ ਦੀ ਤੋਰ ਵਿਚ ਖਾਸ ਤਰਤੀਬ ਹੈ, ਉਹ ਹਰ ਪਉੜੀ, ਹਰ ਘੜੀ ਆਪਣੇ ਬੁਨਿਆਦੀ ਪੈਟਰਨ ਅਨੁਸਾਰ ਉਸਰਦੀ ਹੈ । ਜੇ ਇਸ ਦੀ ਤੋਰ ਵਿਚ ਪੈਟਰਨ ਨਾ ਹੋਵੇ ਤਾਂ ਇਨਸਾਨੀ ਤਜਰਬੇ, ਸਮਾਜਕ ਇਤਿਹਾਸ, ਜਾਂ ਜੀਵਨ ਜਾਚ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ । ਕਿਉਂਕਿ ਇਸ ਤੋਂ ਬਗੈਰ ਭਵਿਖ ਬਾਬਤ ਕੋਈ ਅੰਦਾਜ਼ਾ, ਉਸ ਦੇ ਬਾਬਤ ਕੋਈ ਤਿਆਰੀ ਹਾਲਾਤ ਤੇ ਕਾਬੂ ਪਾਉਣਾ ਮੁਮਕਿਨ ਹੀ ਨਹੀਂ । ਇਨਸਾਨ ਦੀ ਜਾਨ ਇਸ ਗਲ ਤੇ ਮੁਨਸਰ ਹੈ ਕਿ ਉਹ ਜ਼ਿੰਦਗੀ ਨੂੰ ਸਮਝੇ, ਉਸ ਤੇ ਕਾਬੂ ਪਾਵੇ, ਉਸ ਨੂੰ ਅਪਣੀ ਲੋੜ ਵਾਸਤੇ ਵਰਤੇ, ਜੇ ਜ਼ਿੰਦਗੀ ਮਨਚਲੇ ਹਾਲਾਤ ਦਾ ਨਾਂ ਹੀ ਹੋਵੇ ਤਾਂ ਮਨੁਖ ਉਨਾਂ ਦੇ ਬਿਲਕੁਲ ਰਹਿਮ ਤੇ ਹੀ ਹੁੰਦਾ, ਅਤੇ ਕੁਦਰਤ ਤੇ ਹਾਲਾਤ ਤੇ fਬਿਲਕੁਲ ਕਾਬੂ ਨਾ ਪਾ ਸਕਦਾ । ਜ਼ਿੰਦਗੀ ਦੇ ਪੈਟਰਨ ਦੀ ਨਬਜ਼ ਤੇ ਹਥ ਰਖਣਾ, ਇਸਦੀ ਚਾਬੀ ਮਰੋੜ ਸਕਣਾ, ਜ਼ਿੰਦਗੀ ਨੂੰ ਸਮਝਕੇ ਉਸ ਤੇ ਕਾਬੂ ਪਾਉਣਾ ਇਨਸਾਨ ਦੀ ਮਜਬੂਰੀ ਹੈ । ਇਸ ਪੈਟਰਨ ਨੂੰ ਸਮਾਜਕ ਤੌਰ ਤੇ ਸਮਝਨਾ ਸਮਾਜਕ ਸਾਇੰਸ ਹੈ, ਇਸ ਨੂੰ ਸਮਝ ਕੇ ਅਮਲੀ ਤੌਰ ਤੇ ਸਮਾਜ ਨੂੰ ਅਗੇ ਤੋਰਨਾਂ ਸਿਆਸਤ ਹੈ । ਇਸ