ਪੰਨਾ:Alochana Magazine January 1957.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਅਨਕੁਲ ਨਿਜੀ ਜ਼ਿੰਦਗੀ ਨੂੰ ਐਸੇ ਤਰੀਕੇ ਨਾਲ ਤੋਰਨਾ ਕਿ ਮਨੁਖ ਵਧ ਤੋਂ ਵਧ ਜਾਤੀ ਪ੍ਰਫੁਲਤਾ ਤੇ ਸਮਾਜਕ ਉਸਾਰੀ ਵਿਚ ਹਿੱਸਾ ਪਾ ਸਕੇ, ਜੀਵਨ ਜਾਚ ਹੈ, ਚੁਕਿ ਜ਼ਿੰਦਗੀ ਦੇ ਇਸ ਪੈਟਰਨ ਨੂੰ ਇਸ ਤੇ ਕਾਬੂ ਪਾਉਣਾ ਇਨਸਾਨੀ ਸ਼ਖਸੀਅਤ ਦੇ ਹਰ ਪਹਿਲੂ ਦੀ ਲੋੜ ਹੈ । ਸਾਹਿਤ ਦਾ ਫਰਜ਼ ਹੈ ਕਿ ਉਹ ਜ਼ਿੰਦਗੀ ਦੇ ਇਸ ਪੈਟਰਨ ਨੂੰ ਅਜੇ ਤਰੀਕੇ ਨਾਲ ਨਿਖਾਰ ਕੇ ਪੇਸ਼ ਕਰੇ ਕਿ ਪਾਠਕ ਦੀ ਪੂਰਨ ਸ਼ਖਸੀਅਤ ਨੂੰ ਇਸ ਦਾ ਅਹਿਸਾਸ ਹੋਵੇ, ਇਸ ਪੈਟਰਨ ਦਾ ਬਣ ਰਹਿ ਆ ਰੁਖ਼ ਇਨਸਾਨੀ ਸ਼ਖਸੀਅਤ ਦੀਆਂ ਖਾਸੀਅਤਾਂ, ਪ੍ਰੇਰਨਾ ਅਤੇ ਦੁਸਰੇ ਪਾਸਿਉਂ ਸਮਾਜਕ ਪੋਜ਼ੀਸ਼ਨਾਂ, ਹਾਲਤ ਨੂੰ ਸਮਝਣ ਤੇ ਇਨ੍ਹਾਂ ਨੂੰ ਵਸ ਕਰਕੇ ਆਪਣੀ ਜ਼ਿੰਦਗੀ ਮਹਿਫੁਜ਼ ਕਰਨ ਵਾਸਤੇ ਹੀ ਇਨਸਾਨ ਦੀ ਹਰ ਪਹਿਲੂ ਵਿਚ ਕਿਰਤ ਹੈ, ਅੰਤ ਸਾਹਿਤ ਦਾ ਮਤਲਬ ਨਾ ਕੀ ਹੈ ਜੇ ਉਹ ਸਾਡੇ ਵਿਚ ਜਵਨ ਜਾਚ ਨਾ ਸਿੰਜਰੇ। ਸਾਡੀ ਜ਼ਿੰਦਗੀ ਨੂੰ ਹੋਰ ਕਾਰਗਰ ਮਹਿਫੁਜ਼ ਬਣਾਉਣ ਵਿਚ ਸਹਾਈ ਨਾ ਹੋਵੇ । ਜਿਸ ਤਰਾਂ ਕੁਦਰਤ ਮਤਅਲਕ ਤਰਤੀਬ ਹੋਇਆ ਗਿਆਨ ਸਾਇੰਸ ਹੈ ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਤਰਤੀਬਿਆ ਹੋਇਆ ਅਨੁਭਵ ਕਲਾ ਹੈ, ਸਾਹਿਤ ਹੈ । ਦੁਸਰੇ ਲਫਜ਼ਾਂ ਵਿਚ ਬਲੀਅਤ ਦੇ ਵਫਾਦਾਰੀ ਅਨੁਭਵ ਨੂੰ ਤਰਤੀਬਣਾ ਹੀ ਸਾਹਿੱਤ ਦਾ ਕੰਮ ਹੈ । ਕਲ ਜ਼ਿੰਦਗੀ ਹੀ ਪੇਸ਼ ਨਹੀਂ ਕਰਦੀ, ਜ਼ਿੰਦਗੀ ਦੀ ਬਾਬਤ ਕੁਛ ਕਹਿੰਦੀ ਹੈ, ਜ਼ਿੰਦਗੀ ਦੀ ਉਸਾਰੀ ਹੁੰਦੀ ਵਿਖਾਉਂਦੀ ਹੈ, ਉਸ ਦੇ ਤੌਰ ਦਾ ਪੈਟਰਨ ਉਘੇੜਦੀ a en ਦੇ ਮਤਲਬ, ਮਨੋਰਥ, ਨਿਸ਼ਾਨੇ ਵਲ ਇਸ਼ਾਰਾ ਕਰਦੀ ਹੈ । ਸਾਹਿਤ ਨੂੰ ਧਰਤੀ ਕਿਹੜੀ ਚੀਜ਼ ਦੇਂਦੀ ਹੈ ? ਉਸ ਦੀ ਕੁਵਤ ਕਿਸ ਗਲ ਤੇ ਮਬਨੀ ਹੈ ? ਕੁਦਰਤੀ ਉਸ ਤੇ ਜੋ ਸਾਹਿਤਕਾਰ ਪੇਸ਼ ਕਰਦਾ ਹੈ । ਪੇਸ਼ ਉਹ ਕੀ ਕਰਦਾ ਹੈ ? ਜੋ ਜਦ ਜ਼ਿੰਦਗੀ ਵਲ ਨਜ਼ਰੀਆ ਹੈ, ਜੋ ਉਸ ਦੇ ਕੋਲ ਬਾਮਹਿਨੀ ਹੋਣ ਦਾ ਪੈਮਾਨਾ ਹੈ, ਜਿਸ ਦੇ ਅਧੀਨ ਉਹ ਬਾਮਹਿਨੀ ਦੀ ਚੋਣ ਕਰਦਾ ਹੈ, ਜਿਸ ਦੇ ਪਵਾਏ ਉਹ ਅਖਰ ਪਾਉਂਦਾ ਹੈ ਅਤੇ ਜਿਸ ਦੇ ਮੁਤਾਬਕ ਉਹ ਇਹ ਫੈਸਲਾ ਕਰਦਾ ਹੈ ਕਿ ਪਾਠਕ ਦੀ ਤਵੱਜੋ ਕਿਧਰ ਤੇ ਕਿਥੇ ਖਿੱਚੇ, ਜ਼ਿੰਦਗੀ ਦਾ ਪਹਿਲ ਐਸ ਤਰੀਕੇ ਨਾਲ ਪੇਸ਼ ਕਰਦਾ ਹੈ ਕਿ ਉਸਦਾ ਬਾਮਹਿਨੀ-ਪੁਣਾ ਜ਼ਾਹਰ ਹੋਵੇ । ਜੋ ਤਰਤੀਬ ਸਾਹਿਤਕਾਰ ਜ਼ਿੰਦਗੀ ਦੇ ਅਨੁਭਵ ਨੂੰ ਦੇਂਦਾ ਹੈ । ਉਹ ਸਾਹਿਤਕਾਰ ਦੀ ਮਨਮਰਜ਼ੀ A ਦੀ ਤਰਤੀਬ ਨਹੀਂ। ਇਹ ਤਾਂ ਜ਼ਿੰਦਗੀ ਦਾ ਜੋ ਪਹਿਲੁ ਚਿਤਰਿਆ ਜਾ ਆ ਹੈ ਉਸ ਦੀ ਆਪਣੀ ਤੋਰ ਦੇ ਪੈਟਰਨ ਦਾ ਅਕਸ ਹੈ, ਉਸ ਦੇ ਅਨੁਕੂਲ ਹੈ। Aa ਨੂੰ ਰੂਪਮਾਨ ਕਰਦਾ ਹੈ । ਜਿਸ ਤਰ੍ਹਾਂ ਤੋਰ ਤੇ ਤੁਰਨ ਵਾਲਾ ਨਖੇੜ ਨਹੀਂ ਜਾ ਸਕਦੇ ਇਸ ਤਰਾਂ ਹੀ ਜ਼ਿੰਦਗੀ ਤੇ ਉਸਦਾ ਪੈਟਰਨ ਇਕ ਹੀ ਚੀਜ਼ ਦੇ ਦੋ ਰਖਾਂ ਤੋਂ ਨਾਂ ਹਨ । ਪਰ ਸਾਹਿਤ ਦਾ ਪੈਟਰਨ ਜ਼ਿੰਦਗੀ ਦੇ ਪੈਟਰਲ -