ਪੰਨਾ:Alochana Magazine January 1957.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਸਵੀਰ ਨਹੀਂ। ਇਹ ਉਸ ਤਰੀਕੇ ਨਾਲ ਹੀ ਵਫਾਦਾਰ ਹੈ ਜਿਸ ਤਰਾਂ ਸਾਹਿਤ ਅਸਲੀਅਤ ਨੂੰ ਵਫਾਦਾਰ ਹੈ, ਉਸ ਦਾ ਪ੍ਰਤੀਨਿਧ ਚਿੱਤਰ | ਸਾਹਿਤ ਦਾ ਪੈਟਰਨ ਉਸ ਹਦ ਤਕ ਹੀ ਸਹੀ ਹੈ ਜਿਸ ਹਦ ਤਕ ਉਹ ਅਸਲੀਅਤ ਦੇ ਪੈਟਰਨ ਦੇ ਅਨੁਕੂਲ ਹੈ, ਉਸ ਨੂੰ ਨਖੇੜ ਕੇ ਉਘਾੜਦਾ ਹੈ, ਉਸ ਦਾ ਪ੍ਰਭਾਵਸ਼ਾਲੀ ਰੂਪ ਹੈ, ਅਤੇ ਜੋ ਸਾਹਿਤਕਾਰ ਕਹਿੰਦਾ ਹੈ, ਉਸ ਦੀ ਅਹਿਮੀਅਤ ਵਧਾਉਂਦਾ ਹੈ, ਉਸ ਨੂੰ ਹੋਰ ਕਾਰਗਰ ਸਪਸ਼ਟ, ਤੇ ਪੁਰਅਸਰ ਬਣਾਉਣ ਦੇ ਨੁਕਤੇ ਤੋਂ ਬਾਮਹਿਨੀ ਹੈ । ਪੈਟਰਨ ਦਾ ਫਾਰਮ ਨਾਲ ਕੀ ਤਅਲੁਕ ਹੈ ? ਇਹ ਫਾਰਮ ਦਾ ਦੂਸਰਾ ਨਾਂ ਨਹੀਂ । ਫਾਰਮ ਵੀ ਉਸ ਹਦ ਤਕ ਹੀ ਬਾਮਹਿਨ ਹੈ ਜਿਸ ਹਦ ਤਕ ਜੋ ਕਹਿਆ ਜਾ ਰਹਿਆ ਹੈ ਉਸ ਦੇ ਮਤਲਬ ਵਿਚ ਅਜ਼ਾਫਾ ਕਰੇ, (enhances significance) ਇਹ ਅਨੁਭਵ ਨੂੰ ਮਤਲਬ ਦੀ ਹੈ, ਇਹ ਅਜ਼ਾਫਾ ਤਾਂ ਹੀ ਕਰ ਸਕਦੀ ਹੈ ਜੇ ਇਸਦਾ, ਜੋ ਜ਼ਿੰਦਗੀ ਦਾ ਪਹਿਲੂ ਪੇਸ਼ ਕੀਤਾ ਜਾ ਰਹਿਆ ਹੈ, ਉਸ ਨਾਲ ਤਨ ਦਾ ਰਿਸ਼ਤਾ ਹੈ, ਇਹ ਉਸਦਾ ਚਿੰਨ (symbolic) ਹੈ । ਉਸ ਨੂੰ ਹੋਰ ਨਿਖਾਰਦਾ ਹੈ, ਉਸ ਨੂੰ epitomise ਕਰਦਾ ਹੈ । ਉਸ ਦੇ ਪ੍ਰਗਟਾਵੇ ਦਾ ਰੁਪ (ਫਾਰਮ) ਦੇ ਮਿਣਨ ਦਾ ਪੈਮਾਨਾ ਹੀ ਇਹ ਹੈ ਕਿ ਕਿਸ ਹਦ ਤਕ ਉਹ ਅਨੁਭਵ ਨੂੰ ਆਪਣੇ ਪੂਰੇ ਕਦ ਵਿਚ ਪੇਸ਼ ਕਰਨ ਵਿਚ ਕਾਮਯਾਬ ਹੈ । ਪਰ ਫਾਰਮ ਆਪਣੇ ਆਪ ਵਿਚ ਕੁਝ ਨਹੀਂ। ਸਾਹਿਤ ਦਾ ਮੂਲ ਹੈ ਜੋ ਜ਼ਿੰਦਗੀ ਮੁਅਲਕ ਕਹਿਆ ਜਾ ਰਹਿਆ ਹੈ, ਜਿਸ ਤਰ੍ਹਾਂ ਸਾਹਿਤਕਾਰ ਸਾਹਿਤ ਦੇ ਕਚੇ ਮਾਲ ਜ਼ਿੰਦਗੀ ਦੇ ਤਜਰਬੇ ਤੇ ਕਾਬੂ ਪਾ ਕੇ ਉਸਨੂੰ ਤਰਤੀਬ ਦੇ ਰਹਿਆ ਹੈ, (masters & organise) ਫਾਰਮ ਉਸ ਤੋਂ ਉਪਜਦੀ ਹੈ । ਤਰਤੀਬੇ ਹੋਏ ਅਨੁਭਵ ਦੇ ਪੇਸ਼ ਕਰਨ ਦੀ ਸਭ ਤੋਂ ਵਧੀਆ ਸ਼ਕਲ ਦਾ ਨਾਂ ਫਾਰਮ ਹੈ । ਇਕ ਪਾਸਿਓਂ ਪੈਟਰਨ ਜ਼ਿੰਦਗੀ ਦੀ ਝੋਰ ਦਾ ਨਾਂ ਹੈ, ਅਤੇ ਸਾਹਿਤਕ ਪੈਟਰਨ ਜ਼ਿੰਦਗੀ ਦੇ ਆਪਣੇ ਪੈਟਰਨ ਦਾ ਅਕਸ ਹੈ, ਦੂਸਰੇ ਪਾਸਿਉਂ ਸਾਹਿਤਕ ਪੈਟਰਨ ਜਿਸ ਵਿਚ ਸਾਹਿਤਕਾਰ ਆਪਣੀ ਕਿਰਤ ਨੂੰ ਢਾਲਦਾ ਹੈ, ਉਹ ਉਸਦੇ ਦਿਸ਼ਟੀਕੋਨ ਦਾ ਜੁੱਸਾ ਹੈ; ਸਾਹਿਤਕਾਰ ਦੀ ਜ਼ਿੰਦਗੀ ਵਲ ਵੇਖਣੀ ਦਾ ਅੰਗ ਹੈ । ਸੋ ਸਾਹਿਤਕਾਰ ਦੀ ਜ਼ਿੰਦਗੀ ਨੂੰ ਵੇਖਣੀ ਬੁਨਿਆਦੀ ਚੀਜ਼ ਹੈ । ਜਿੰਨੀ ਸਹੀ ਤੇ ਤਹਿ ਤਕ (Profound perception) ਗਹਿਰੀ ਉਸਦੀ ਵੇਖਣੀ ਹੈ ਉਨੀ ਹੀ ਸਹੀ ਡਾਇਲੈਕਟਿਕ ਦੀ ਪਕੜ, ਤੇ ਉਨਾਂ ਹੀ ਸਹੀ ਪੈਟਰਨ | ਪੈਟਰਨ ਦੀ ਕਾਰਗਰ ਤਰਜਮਾਨੀ ਹੀ ਫਾਰਮ ਹੈ । ਇਸ ਵਾਸਤੇ ਹੀ ਫਾਰਮ ਨੂੰ ਵਿਸ਼ੇ ਨਾਲੋਂ ਅਲੈਹਿਦਾ ਕਰਕੇ ਵੇਖਣਾ ਗਲਤੀ ਹੈ । ਕਿਉਂਕਿ ਅਨਭਵ ਦੇ ਪੇਸ਼ ਹੋ ਰਹੀ ਸ਼ਕਲ ਦਾ ਨਾਂ ਹੀ ਫਾਰਮ ਹੈ । ਤਜਰਬੇ ਨੂੰ ਪੈਟਰਨ