ਪੰਨਾ:Alochana Magazine January 1957.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਬਰੀਆ' ਸੀ। ਸੂਫੀਆਂ ਦਾ ਕਲਾਮ ਨਾਮ ਦੇ ਸੰਗ੍ਰਹਿ ਵਿਚ ਇਸ ਗੁਲਦਸਤੇ ਵਿਚੋਂ ਇਕ ਪੁਰੀ ਸੀਹਰਫ਼ੀ, ਤਿੰਨ ਕਾਫ਼ੀਆਂ, ਕਿਸ ਸiਹਰਫ਼ੀ ਵਿਚੋਂ ਇਕ ਡਿਉੜ, ਦੇ ਦੋਹੜੇ, ਕੁੱਝ ਬਿਸ਼ਨਪਦੇ ਤੇ ਇਕ ਬੁੱਤ ਸ਼ਾਮਲ ਕੀਤਾ ਗਇਆ ਹੈ । ਡਾ. ਸਾਹਿਬ ਨੇ ਆਪਣੀ ਦੂਸਰੀ ਕਿਤਾਬ “ਜਤਿੰਦਰ ਸਾਹਿਤ ਸਰੋਵਰ ਵਿਚ ‘ਸੂਫ਼ੀ ਮਤ, ਗੁਰਮਤਿ ਤੇ ਭਗਤੀ ਜੋਗ” ਨਾਮ ਦੇ ਲੇਖ ਵਿਚ ਵੀ ਸੂਫੀ ਕਵੀਆਂ ਦੀ ਸੂਚੀ ਵਿਚ ਮੀਰਾਂ ਸ਼ਾਹ ਦਾ ਨਾਮ ਲਿਖਿਆ ਹੈ, ਪਰ ਇੱਥ ਉਸਦੀ ਕੋਈ ਰਚਨਾ ਨਹੀਂ ਦਿੱਤੀ ਗਈ ਅਤੇ ਨਾ ਹੀ ਉਸ ਬਾਰ ਹੋਰ ਕੋਈ ਜਾਣਕਾਰੀ ਕਈ ਗਈ ਹੈ । ਇਕ ਸੋਹਣੀ ਮੀਰਾਂ ਸ਼ਾਹ ਦਾ ਜ਼ਿਕਰ ਡਾ. ਸ਼ੇਰ ਸਿੰਘ ਜੀ ਨੇ ਸੋਹਣੀ ਫਜ਼ਲ ਸ਼ਾਹ’ (ਸੰਪਾਦਿਤ) ਦੀ ਭੂਮਿਕਾ ਵਿਚ ਕੀਤਾ ਸੀ। ਜਿਹੜੀ ਸੋਹਣੀ ਮੀਰਾਂ ਸ਼ਾਹ ਉਨਾਂ ਦੇਖੀ ਸੀ, ਉਹ ੧੯੦੪ ਈਸਵੀ ਦੀ ਛਪੀ ਹੋਈ ਸੀ । ਉਹ ਵੀ ਇਸ ਵਕਤ ਬਾਜ਼ਾਰ ਵਿਚ ਮਿਲਦੀ ਨਹੀਂ। ਇਕ ਸੀਹਰਫ਼ੀ ਕਿਸੇ ਮੀਰਨ ਜਾਂ ਜੀਵਨ ਸ਼ਾਹ ਦੀ ਪੰਜਾਬ ਰੀਕਾਰਡ ਆਫ਼ਿਸ ਸ਼ਿਮਲਾ ਦੀ ਜਿਲਦ ਨੰਬਰ ੪੪੪੫ ਵਿਚ ਦਰਜ ਹੈ । ਇਕ ਹੋਰ ਕਿਤਾਬ ਕੁਲੀਆਤ ਮੀਰਾਂ ਸ਼ਾਹ ਦਾ ਨਾਮ ਵੀ ਮੈਂ ਇਕ ਕਿੱਸੇ ਦੇ ਅੰਤ ਵਿਚ ਪੜ੍ਹਿਆ ਹੈ । ਹੀਰ ਮੀਰਾਂ ਸ਼ਾਹ, ਜੋ ਮੇਰੇ ਪਾਸ ਹੈ, ਉਸ ਵਿਚ ੨੫ ਕਾਫ਼ੀਆਂ ਵੀ ਹਨ । ਇਨਾਂ ਵਿਚੋਂ ੨੦ ਕਾਫ਼ੀਆਂ ਮੀਰਾਂ ਸ਼ਾਹ ਦੀਆਂ ਆਪਣੀਆਂ ਹਨ, ਚਾਰ ਕਾਫੀਆਂ ' ਕਿਸੇ ਜਾਫ਼ਰ ਕਵੀ ਦੀਆਂ, ਤੇ ਇਕ ਕਾਫ਼ੀ ਕਰਮ ਅਲੀ ਦੀ ਰਚਨਾ ਹੈ । ਵੀਹ admit ਤੋਂ ਇਲਾਵਾ ਇਸ ਹੀਰ ਵਿਚ ਮੀਰਾਂ ਸ਼ਾਹ ਦਾ ਆਪਣਾ ਇਕ ਬਾਰਾਂ vਹ ਵੀ ਦਰਜ ਹੈ । ਇਹ ਕਰਮ ਅਲੀ ਸਿਧ ਸੂਫੀ ਕਵੀ ਸ਼ਾਹ ਮਲਮ ਹੁੰਦਾ ਹੈ, ਜਿਸ ਦੀਆਂ ਕਾਫ਼ੀਆਂ ਦਾ ਸੰਗ੍ਰਹਿ ਲਾਹੌਰ ਵਿਖੇ ਪੰਜਾਬ ਸਯੱਦ ਕਰਮਅਲੀ ਸਨੀਵਰਸਟੀ ਦੀ ਲਾਇਬੇ ਵਿਚ ਪਇਆ ਹੋਣ ਦੀ ਦੱਸ ਡਾ. ਗੁਪਾਲ ਸਿੰਘ ਰਹੀ ਨੇ ਪਾਈ ਸੀ । ਇਸਦੀ ਰਚਨਾ ਦਾ ਇਕ ਸੰਗਹਿ ਮੌਲਵੀ · ਅਬਦੁਲ ਰਹਿਮਾਨ ਦੀ ਲਾਇਬ੍ਰੇਰੀ ਵਿਚ ਡਾ. ਮੋਹਨ ਸਿੰਘ ਹੁਰਾਂ ਨੇ ਦੇਖਿਆ ਸੀ । ਇਸ ਵਿਚੋਂ ਕੁੱਝ ਕਾਫੀਆਂ ਸੂਫੀਆਂ ਦੇ ਕਲਾਮ ਵਿਚ ਸ਼ਾਮਲ ਹਨ । ਚਾਰ ਸੀਹਰਫ਼ੀਆਂ ਦਾ ਕਰਤਾ ਜਾਫ਼ਰ ਕੌਣ ਹੈ, ਇਸ ਬਾਰੇ ਪਤਾ ਨਹੀਂ ਲੱਗਾ। ਇਕ ਜਾਫ਼ਰ ਬੇਗ ਕਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਇਆ ਹੈ । ਉਸ ਦੀ ਰਚਨਾ (ਬੈਂਤਾਂ

  • ਇਹ ਸੀਹਰਫ਼ੀ ਸ: ਟਣਜੀਤ ਸਿੰਘ “ਖੜਗ` ਨੇ ਸੰਪਾਦਿਤ ਕਰਕੇ ‘ਜੀਵਨ-ਪੀਤੀ

ਪਟਿਆਲਾ, ਦਸੰਬਰ ੧੯੫੮ ਵਿਚ ਛਪਵਾ ਦਿੱਤੀ ਸੀ । : ਪੰਜਾਬੀ ਸਾਹਿਤ ਦਾ ਇਤਿਹਾਸ--ਡਾ. ਗੁਪਾਲ ਸਿੰਘ ਦਰਦੀ । ੧੪]