ਪੰਨਾ:Alochana Magazine January 1957.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰਕਾਰ ਰਣਜੀਤ ਸਿੰਘ ਦੀਆਂ ਪੰਜਾਬੀ ਦੁਨੀਆਂ ਜੂਨ ੧੯੫੨ ਵਿਚ ਡਾ. ਗੰਡਾ ਸਿੰਘ ਜੀ ਨੇ ਸੰਪਾਦਿਤ ਕਰਕੇ ਛਪਵਾਈ ਸੀ । ਕੀ ਇਹ ਕਵੀ ਉਹੋ ਜਾਫ਼ਰ ਹੈ, ਇਹ ਗਲ ਨਿਰਨਾ ਮੰਗਦੀ ਹੈ । ਮੀਰਾਂ ਸ਼ਾਹ ਕਿੱਥੇ ਰਹਿੰਦਾ ਸੀ ? ਉਹ ਕਦੋਂ ਜੰਮਿਆ, ਤੇ ਕਦੋਂ ਮੋਇਆ ? ਉਸ ਨੇ ਆਪਣੀਆਂ ਰਚਨਾਵਾਂ ਕਦੋਂ ਕਦੋਂ ਕੀਤੀਆਂ ? ਹੀਰ ਦੇ ਅੰਤ ਵਿਚ ਮੀਰਾਂ ਸ਼ਾਹ ਨੇ ਲਿਖਿਆ ਹੈ ਕਿ ਉਸ ਨੇ ਇਹ ਕਿੱਸਾ ੧੩੦੭ ਹਿਜਰੀ (੧੮੮੯ ਈ:) ਵਿਚ ਲਿਖਿਆ ਤੇ ਲਧਿਆਣੇ ਦੇ ਪ੍ਰਕਾਸ਼ਕ ਸ਼ੇਖ ਮੁਹੰਮਦ ਬਖਸ਼ ਫ਼ਜ਼ਲ ਹੁਸੈਨ ਤੋਂ ਛਪਵਾਇਆ । ਕਵੀ ਲਿਖਦਾ ਹੈ- ' ਵਿਚ ਲੁਧਿਆਣੇ ਹੀਰ ਬਣਾਕੇ, ਆਪਣੇ ਨਾਲ ਲੈ ਜਾਵਾਂ ਹਾਜੀ ਫ਼ਜ਼ਲ ਹੁਸੈਨ ਨੂੰ, ਇਸਦਾ ਹਕ ਤਸਨੀਫ਼ ਪੁਚਾਵਾਂ ਕੀਤਾ ਯਾਰ ਯਾਰਾਂ ਦਾ ਕਹਿਣਾ, ਮੈਨੂੰ ਤਲਬ ਨ ਕਾਈ ਤੇਰਾਂ ਸੌ ਸਤ ਸਨ ਹਿਜਰ, ਜਾਂ ਮੈਂ ਹੀਰ ਬਣਾਈ ਮਾਹ ਰਮਜ਼ਾਨ ਤੇ ਛਵਾਂ ਰੋਜ਼ਾ, ਤੀਸਰੇ ਪਹਿਰ ਮੁਕਾਈ ਕੁਲ ਹਕੀਕਤ ਰਾਂਝੇ ਦੀ, ਯਾਰੋ ਆਖ ਸੁਣਾਈ ਉਪਰੋਕਤ ਹਵਾਲਾ ਮੀਰਾਂ ਸ਼ਾਹ ਦੀ ਹੀਰ ਦੀ ਉਸ ਐਡੀਸ਼ਨ ਵਿਚੋਂ ਹੈ, ਜੋ ਲੁਧਿਆਣੇ ਦੇ ਉਕਤ ਪ੍ਰਕਾਸ਼ਕਾਂ ਨੇ ੧੯੨੫ ਈ. ਵਿਚ ਛਪਵਾਈ । ਇਸ ਹਵਾਲੇ ਤੋਂ ਪਤਾ ਲਗਦਾ ਹੈ ਕਿ ਇਹ ਹੀਰ ਮੀਰਾਂ ਸ਼ਾਹ ਨੇ ਲੁਧਿਆਣੇ ਬੈਠ ਕੇ ਲਿਖੀ । ਕੀ ਮੀਰਾਂ ਸ਼ਾਹ ਲੁਧਿਆਣੇ ਦਾ ਹੀ ਰਹਿਣ ਵਾਲਾ ਸੀ ? ਇਸਦਾ ਕੋਈ ਪਤਾ ਨਹੀਂ ਲਗਦਾ। ਡਾ: ਮੋਹਨ ਸਿੰਘ ਜੀ ਨੇ ਆਪਣੀਆਂ ਦੋਵਾਂ ਪੁਸਤਕਾਂ (ਜਤਿੰਦਰ ਸਾਹਿਤ ਸਰੋਵਰ ਤੇ ਸੂਫੀਆਂ ਦਾ ਕਲਾਮ) ਵਿਚ ਕਵੀ ਦੇ ਨਾਮ “ਮੀਰਾਂ ਸ਼ਾਹ ਜਲੰਧਰੀ ਤੇ ਦਿੱਤਾ ਹੈ । ਉਨ੍ਹਾਂ ਦੇ ਕਹਿਣ ਮੁਤਾਬਕ ਮੀਰਾਂ ਸ਼ਾਹ ਨੇ ਆਪਣੀ ਇਕ ਉਰਦੂ ਗਜ਼ਲ ਵਿਚ ਆਪਣਾ ਨਾਮ ਮੀਰਾਂ ਸ਼ਾਹ ਚਿਸ਼ਤੀ ਲਾਹੌਰੀ ਵੀ ਲਿਖਿਆ ਹੈ। ਮੀਰਾਂ ਸ਼ਾਹ ਆਪਣੀ ਹੀਰ ਵਿਚ ਚਿਸ਼ਤੀ ਪੀਰ ਨੂੰ ਸਲਾਹੁੰਦਾ ਹੈ : ਚਿਸ਼ਤੀ ਪੀਰ ਹੈ ਜ਼ਾਤ ਇਲਾਹੀ , ਜਿਸ (ਮੀਰਾਂ ਸ਼ਾਹ) ਵਿਚ ਸਿਫ਼ਤ ਨ ਕਾਈ ਮੀਰਾਂ ਸ਼ਾਹ ਮੈਂ ਕੀ ਗੁਣ ਗਾਵਾਂ, ਮਖਫ਼ੀ ਰਮਲ ਸਮਝਾਈ । ਹੀਰ ਵਿਚ ਕਿਤੇ ਕਿਤੇ “ਵਾਂ ਦੀ ਥਾਂ ਬ’ ਦੀ ਵਰਤੋਂ ਤੋਂ ਇਸ਼ਾਰਾ ਮਿਲਦਾ T૧૫