ਪੰਨਾ:Alochana Magazine January 1957.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਕਿ ਸ਼ਾਇਦ ਉਹ ਦੁਆਬੀਆ ਹੋਵੇ । ਪੋ, ਗੁਰਚਰਨ ਸਿੰਘ ਮਹਿੰਦਰਾ ਕਾਲਜ ਪਟਿਆਲੇ ਵਾਲਿਆਂ ਮੈਨੂੰ ਦੱਸਿਆ ਸੀ ਕਿ ਉਨਾਂ ਨੂੰ ਜਲੰਧਰ ਵਿਖੇ ਮੀਰਾਂ ਸ਼ਾਹ ਦੀ ਕਬਰ ਹੋਣ ਦੀ ਤਿਉਂ ਦੱਸ ਪਈ ਸੀ (ਮੈਂ ਉਸ ਮਜ਼ਾਰ ਦਾ ਪਤਾ ਨਹੀਂ ਲਾ ਸਕਿਆ) | ਸੂਫੀਆਂ ਦੇ ਕਲਾਮ ਦੇ ਅੰਤ ਵਿਚ ਸੂਫੀ ਕਵੀਆਂ ਬਾਰੇ ਸੰਖੇਪ ਵਾਕਫੀਅਤ ਦਿੰਦਿਆਂ ਡਾ. ਮੋਹਨ ਸਿੰਘ ਹੋਰਾਂ ਜੋ ਨੋਟ ਮੀਰਾਂ ਸ਼ਾਹ ਬਾਰੇ ਦਿੱਤਾ ਹੈ, ਉਸ ਵਿਚ ਉਨ੍ਹਾਂ ਨੇ ਲਿਖਿਆ ਹੈ-- ਮੀਰਾਂ ਸ਼ਾਹ, ' ਜਲੰਧਰੀ ਕਰਕੇ ਮਸ਼ਹੂਰ ਹੈ । ਇਸਦਾ ਪੇਸ਼ਵਾ ਜਾਂ ਮੁਰਸ਼ਦ ਮਸਤਾਨ ਸ਼ਾਹ ਹੈ, ਜਿਹੜਾ ਕਾਬਲ ਪੈਦਾ ਹੋਇਆ ਤੇ ਦਿੱਲੀ ਰਹਿੰਦਾ ਹੈ । ਮੀਰਾਂ ਸ਼ਾਹ ਸਾਬਰ ਦੇ ਨਾਲ ਨਾਲ ਪੀਰ ਅਕਬਰ ਅਲੀ ਦਿੱਲੀ ਵਾਲੇ ਨੂੰ ਵੀ ਸਲਾਹੁੰਦਾ ਹੈ ਤੇ ਉਸ ਦੀ ਕਿਰਪਾ ਤੇ ਮਿਹਰ ਲਈ ਵੰਗਾਰਦਾ ਹੈ । ਬੁੱਲੇ ਦੀ ਅਕਲ ਨਾਲ ਨਕਲ ਏਸ ਨੇ ਲਾਹੀ ਹੈ । ਬਹੁਤ ਸਾਰੀਆਂ ਕਾਫ਼ੀਆਂ ਵਿਚ ਬੱਲੇ ਦੇ ਕਲਾਮ ਦੀ ਗੂੰਜ ਹੈ । fuਓ ਦਾ ਨਾਮ ਵਲੀ ਮਹੰਮਦ ਸੀ । ਉਸ ਦਾ ਮਜ਼ਾਰ ਜਲੰਧਰ ਵਿਚ ਹੈ । ਹਨਾਂ ਮੀਰਾਂ ਸ਼ਾਹ ਦੀਆਂ ਵੀਹ ਕਾਫੀਆਂ ਦਿੰਦਾ ਹਾਂ, ਜੋ ਹੀਰ ਮੀਰਾਂ ਸ਼ਾਹ hਤ ਦਰਜ ਹਨ । ਇਹ ਕਾਫੀਆਂ ਹੀਰ ਦੀ ਕਹਾਣੀ ਬਿਆਨ ਕਰਦਿਆਂ ਕਵੀ ਨੇ ਥਾਂ ਥਾਂ ਜੜ ਦਿਤੀਆਂ ਹਨ । ਮੀਰਾਂ ਸ਼ਾਹ ਦੀਆਂ ਕਾਫ਼ੀਆਂ ਵਾਹ ਵਾਹ ਇਸ਼ਕ ਦਾ ਪਿਆ ਜ਼ੋਰ । ਮੈਂ ਵਲ ਆਇਆ ਕਰਕੇ ਸ਼ੋਰ । ਟੱਟੀ ਅਕਲ ਫਿਕਰ ਦੀ ਡੋਰ, ਬਾਥੋਂ ਯਾਰ ਨਾ ਬੁੱਝਦਾ ਹੋਰ ! ਬਿਰਹੋ ਬਾਲ ਭਬੂਕਾ ਲਾਇਆ, ਹੀਰਾ ਤਨ ਮਨ ਫੁਕ ਜਲਾਇਆ । ਕਿਹਾ ਗੁੱਝੜਾ, ਤੀਰ ਚਲਾਇਆ, ਬਾਝੁ ਪਿਆਰੇ ਤਲਬ ਨਾ ਹੋਰ } ਦੇਖੋ ਏਸ ਇਸ਼ਕ ਦੇ ਕਾਰੇ, ਭੁੱਲੇ ਇਲਮ ਕਿਤਾਬਾਂ ਸਾਰੇ । ਸੱਭੇ ਕਰ ਚਤਰਾਈ ਹਾਰੇ, ਵਿਚ ਬਗਲ ਦੇ ਰਹਿੰਦਾ ਚੋਰ । ਵਾਹ ਵਾਹ ਇਸ਼ਕ ਤੇਰੀ ਅਸ਼ਨਾਈ, “ਮੈਂ” ‘ਤੂੰ ਵਾਲੀ ਸੁਰਤ ਭੁਲਾਈ : ਪਰ ਇਕ ਸਾਨੂੰ ਰਮਜ਼ ਸਮਝਾਈ, ਬਾਥੋਂ ਪਿਆਰੇ ਗੈਰ ਨਾ ਹੋਰ । ੧੬]