ਪੰਨਾ:Alochana Magazine January 1957.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਂ ਮੈਂ ਆਇਆ ਇਸ਼ਕ ਮੈਦਾਨ, ਭੁੱਲ ਗਇਆ ਸਭ ਨਾਮ-ਨਸ਼ਾਨ । ਹੁਣ ਮੈਂ ਪਿਆਰਾ ਲਿਆ ਪਛਾਣ, ਆਪੇ ਲੁਕ ਛਿਪ ਖਿਚਦਾ ਡੋਰ । ਮਹਲ ਇਸ਼ਕ ਵਿਚ ਤਾੜੀ ਲਾਈ, ਜ਼ਾਤ ਸਿਫ਼ਾਤ ਨ ਰਹੀਆ ਕਾਈ । ਜਾਂ ਦਿਲ ਅੰਦਰ ਝਾਤੀ ਪਾਈ, ਆਪੇ ਆਪ ਨਹੀਂ ਕੋਈ ਹੋਰ । ਮੀਰਾਂ ਸ਼ਾਹ ਸ਼ਹੁ ਤੋਂ ਬਲਿਹਾਰ, ਮੇਰੇ ਆਣ ਲਈ ਹੁਣ ਸਾਰ । ਗੁਰ ਨੇ ਖੋਲੇ ਸਭ ਅਸਰਾਰ, ਜਦੋਂ ਲੱਗੜੀ ਇਸ਼ਕ ਟਕੋਰ । {੨) ਕਿਆ ਪੜ ਪੜ ਇਲਮ ਗਵਾਇਆ ਈ, ਬਹਿ ਕੀਤਾ ਅਮਲ ਨ ਕਾਈ ਰੇ ॥ ਕਿਨ ਉਲਟਾ ਰਾਹ ਫਰਮਾਇਆ ਈ, ਕਿਉਂ ਪੀਤ ਤਮਾਂ ਸੰਗ ਲਾਈ ਏ ? ਕਿਉਂ ਬਣ ਬਣ ਮਸਲੇ ਕਰਦੇ ਹੋ ? ਤੁਸੀਂ ਰਬ ਤੋਂ ਮੂਲ ਨਾ ਡਰਦੇ ਹੋ ! ਨਹੀਂ ਮਹਿਰਮ ਤੂੰਘੇ ਸਰ ਦੇ ਹੋ, ਕਿਉਂ ਦੂਜ ਦਿਲੇ ਵਿਚ ਪਾਈ ਰੇ ? ਇਹ ਦੁਨੀਆ ਕੂੜਾ ਬਾਸਾ ਹੈ, ਇਸ ਦਮ ਦਾ ਕੀ ਭਰਵਾਸਾ ਹੈ ? ਬਿਨ ਸਤਿਗੁਰ ਜਗ ਦਾ ਹਾਸਾ ਹੈ, ਕਿਉਂ ਰਬ ਦੀ ਪੀਤ ਭੁਲਾਈ ਰੇ ? ਇਕ ਪੜ੍ਹ ਇਲਮੋਂ ਮੰਜ਼ੂਰ ਹੋਏ, ਇਕ ਨਾਲ ਖੁਸ਼ੀ ਮਗਰੂਰ ਹੋਏ । ਇਕ ਚੜ੍ਹ ਸੂਲੀ ਮੰਸੂਰ ਹੋਏ, ਜਿਨ ਰਮਜ਼ ਹਕੀਕੀ ਪਾਈ ਰੇ । ਤੁਸੀਂ ਕਨਜ਼ ਦੂਰੀ ਪੜ੍ਹਦੇ ਹੋ, ਤੁਸੀਂ ਜਾ ਮੰਬਰ ਤੇ ਚੜ੍ਹਦੇ ਹੋ । ਤੁਸੀਂ ਮੀਰਾਂ ਸ਼ਾਹ ਸੰਗ ਲੜਦੇ ਹੋ, ਕਿ ਮੂਰਖ ਧੂਮ ਮਚਾਈ ਰੇ ? (੩). ਰਾਂਝਾ ਤਖਤ ਹਜ਼ਾਰੇ ਦਾ ਸਾਈਂ ਮੈਨੂੰ ਮਿਲਿਆ । ਜਾਂ ਇਹ ਚਾਕ ਮੇਰੇ ਘਰ ਆਇਆ, ਦੁਖ ਗਇਆ, ਸੁਖ ਆਇਆ । ਮੈਂ ਮਿਲੀ ਆਂ ਪਾ ਗਲ ਬਾਹੀਂ-- ਸੋਹਣਾ ਵਿਚ ਸਿਆਲੀਂ ਆਇਆ, ਸਾਨੂੰ ਜਾਮ ਵਸਾਲ ਪਿਲਾਇਆ । ਮੈਂ ਕਰਸਾਂ ਸ਼ੁਕਰ ਅਦਾਅੱਲਾ ਸਾਨੂੰ ਚਾਕ ਮਿਲਾਇਆ, ਰੱਜਕੇ ਸੱਈਆਂ ਮੰਗਲ ਗਾਇਆ । ਰਲ ਮਿਲ ਦੇਣ ਬਧਾਈ-- ਮਾਹੀ ਨਾਲ ਅਸਾਡੇ ਹੱਸਦਾ, ਹਸ ਹਸ ਭੇਦ ਦਿਲਾਂ ਦੇ ਦਸਦਾ । ਕਰ ਕਰ ਨਾਜ਼ ਅਦਾਈਂਮੀਰਾਂ ਸ਼ਾਹ ਅਸੀਂ ਕੌਣ ਬਿਚਾਰੇ, ਭੇਖ ਬਿਨਾਂ ਕੌਣ ਪਾਰ ਉਤਾਰੇ : ਕਰ ਕੋਲ ਲੰਮੀਆਂ ਬਾਹੀਂ-- (੧)