ਉਹੋ ਸ਼ਰਾ ਦਾ ਚੋਰ, ਮੇਰੀਆਂ ਲੱਗੀਆਂ ਨੂੰ ਨ ਮੋੜ । ਉਹ ਸਾਹਿਬ ਮੈਂ ਉਸਦੀ ਬਰਦੀ, ਹਰਦਮ ਸਜਦਾ ਉਸ ਨੂੰ ਕਰਦੀ । ਹਥ ਰਾਂਝਨ ਦੇ ਡਰ, ਮੇਰੀਆਂ ਲੱਗੀਆਂ ਨੂੰ ਨ ਮੋੜ ॥ ਰੋਜ਼ ਅਜਲ ਦੇ ਲਈਆਂ ਲਾਵਾਂ, ਮੁਖ ਮੋੜਾਂ ਤਾਂ ਦੋਜ਼ਖ ਜਾਵਾਂ । ਨੇ ਹੋਰ ਕਿਸੇ ਦੀ ਲੋੜ, ਮੇਰੀਆਂ ਲੱਗੀਆਂ ਨੂੰ ਨ ਮੋੜ । ਅਲਸਤ ਕਹਿਆ ਜਦ ਹੋਇਆ ਨਾਤਾ, ਰਬ ਰਸੂਲ ਸਹੀ ਕਰ ਜਾਤਾ | ਹੁਣ ਕੀ ਆਖਾਂ ਹੋਰ, ਮੇਰੀਆਂ ਲੱਗੀਆਂ ਨੂੰ ਨ ਮੋੜ । ਖੜੇ ਕਰਦੇ ਕੂੜੀਆਂ ਬਾਤਾਂ, ਮੇਰੀਆਂ ਵਿਚ ਵਹਿਦਤ ਦੇ ਘਾਤਾਂ । ਨਹੀਂ ਦੂਈ ਦਾ ਬੋਰ, ਮੇਰੀਆਂ ਲੱਗੀਆਂ ਨੂੰ ਨ ਮੋੜ । ਮੀਰਾਂ ਸ਼ਾਹ ਛਡ ਚੂਚਕ ਭੈੜਾ, ਲੋਕ ਕਰੇਂਦੇ ਝਗੜਾ ਝੇੜਾ । ਤੂੰ ਨੈਣ ਨੈਣਾਂ ਨਾਲ ਜੋੜ, ਮੇਰੀਆਂ ਲੱਗੀਆਂ ਨੂੰ ਨ ਮੋੜ ! ਮੈਂ ਹੋ ਗਈ ਰੇ ਸੱਜਣ ਬਲਿਹਾਰ । ਮੈਂ ਬਰਦੀ ਤੂੰ ਸਾਹਿਬ ਮੇਰਾ, ਜਾਂ ਮੈਂ ਦੇਖਾਂ ਦਰਸ਼ਨ ਤੇਰਾ । ਹੋਵਾਂ ਸ਼ੁਕਰ ਗੁਜ਼ਾਰ, ਹੋ ਗਈ ਰੇ ਸੱਜਨ ਬਲਿਹਾਰ । ਬਿਰਹੋਂ ਚਿਣਗ ਪਈ ਤਨ ਮੇਰੇ, ਮੈ ਮਰ ਚੁੱਕੀਆਂ ਆ ਵੜ ਬੇਹੜੇ । | ਹੁਣ ਲੈ ਮੇਰੀ ਸਾਰ, ਹੋ ਗਈ ਤੇ ਸੱਜਨ ਬਲਿਹਾਰ ਚਲ ਜੀਊੜਾ ਜਿੱਥੇ ਪੀਤਮ ਬਸਦਾ, ਪੀਤਮ ਬਾਝੋਂ ਸਾਨੂੰ ਹੋਰ ਨ ਦਿਸਦਾ । ' ਕਰੀਏ ਜਤਨ ਹਜ਼ਾਰ, ਹੋ ਗਈ ਰੇ ਸੱਜਣ ਬਲਿਹਾਰ ॥ ਜਲ ਬਲ ਹੋਇਆ ਭਸਮ ਕੀ ਢੇਰੀ, “ਗੰਜ ਸ਼ਕਰ ਪੀਆ ਤੇਰੀ ਢੇਰੀ । ਆਣ ਪੜੀ ਦਰਬਾਰ, ਹੋ ਗਈ ਰੇ ਸੱਜਣ ਬਲਿਹਾਰ ! ਪੀਤਮ ਕਾਰਨ ਜੋਗਨ ਹੋਵਾਂ, ਸਾਬਰ ਦੇ ਦਰ ਜਾ ਖਲੋਵਾਂ । ਰੋਵਾਂ ਜ਼ਾਰੋ ਜ਼ਾਰ, ਹੋ ਗਈ ਰੇ ਸੱਜਣ ਬਲਿਹਾਰ । ਮੀਰਾਂ ਸ਼ਾਹ ਦੀ ਮੰਨ ਅਰਜ਼ੋਈ, ਔਗਣ ਹਾਰੀ ਗੁਣ ਨਹੀਂ ਕੋਈ । ਸ਼ਹੁ ਸਾਗਰ ਲੰਘਾਵੇ ਪਾਰ, ਹੋ ਗਈ ਰੇ ਸੱਜਣ ਬਲਿਹਾਰ ! ਇਸ਼ਕ ਮਾਹੀ ਦੇ ਨੇ ਕਿਹਾ ਸ਼ੋਰ ਮਚਾਇਆ ? ਜਾਂ ਉਸ ‘ਕੁਨ ਦੀ ਮੁਰਲੀ ਵਾਹੀ, ਸੂਤੜੀ ਆਣ ਜਗਾਇਆ । ਕਾਲੀ ਜ਼ੁਲਫ਼ ਜੇਹੇ ਕੰਨ, ਬਾਲਾ ਮੁਖ ਪਰ ਨੂਰ ਸਵਾਇਆ । [੧੯
ਪੰਨਾ:Alochana Magazine January 1957.pdf/23
ਦਿੱਖ