ਪੰਨਾ:Alochana Magazine January 1957.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਮਲੇ ਲੋਕ ਕਰਨ ਬੁਰਿਆਈਆਂ, ਦਿਲ ਦਾ ਭੇਦ ਨ ਪਾਇਆ। ਮਾਹੀ ਸਾਡੇ ਸਿਰ ਦਾ ਸਾਈਂ, ਲੋਕਾਂ ਮੇਹਣਾ ਲਾਇਆ । ਬਿਰਹੋਂ ਮੇਰੀ ਸੁਧ ਬੁਧ ਖੋਹੀ, ਗੁੱਝੜਾ ਤੀਰ ਚਲਾਇਆ ॥ ਰਹ ਮਾਹੀ ਤੂੰ ਬਰਜ ਨਾ ਮੈਨੂੰ, ਜੋ ਲਿਖਿਆ ਸੋ ਪਾਇਆ । ਇਸ਼ਕ ਮਾਹੀ ਦੀ ਖ਼ਬਰ ਨਾ ਤੈਨੂੰ, ਜਿਨ ਚੂੰਢਿਆ ਤਿਨ ਪਾਇਆ । ਬਾਬਲ ਕਾਹਨੂੰ ਖੇੜੇ ਦਿੱਤੀਆਂ, ਇਹ ਕੀ ਦਲ ਤੇ ਆਇਆ | ਦਸ ਮਾਏ, ਸੁਣ ਕੀ ਗੁਣ ਕਰੀਏ, ਲਾਗੀ ਦਰ ਪਰ ਆਇਆ । ਹਾਰ ਸ਼ਿੰਗਾਰ ਪਇਆ ਭਠ ਮੇਰਾ, ਕਾਹਨੂੰ ਸੀਸ ਗੰਦਾਇਆ | ਏਥੇ ਉਥੇ ਦੋਹੀਂ ਲਗਨੀਂ ਮੈਂ ਮਾਹੀ ਦਰ ਪਾਇਆ । ਕਾਰਨ ਮਾਹੀ ਚਾਕ ਪਿਆਰੇ, ਖ਼ਵਾਜਾ ਪੀਰ ਮਨਾਇਆ । ਜਿਸ ਦਾ ਲੋਗ ਉਲਾਂਭਾ ਦੇਦੇ, ਉਹੋ ਸਿਰ ਦਾ ਸਾਇਆ । ਮੀਰਾਂ ਸ਼ਾਹ ਚਲ ਤਖਤ ਹਜ਼ਾਰੇ, ਕਿਉਂ ਏਥੇ ਚਿਰ ਲਾਇਆ । ਮੇਰੀਆਂ ਹੋਣ ਇਸ਼ਕ ਦੀਆਂ ਗਲਾਂ, ਨੀਂ ਬਦਲੇ ਝਨ ਦੇ। ਏਸ ਇਸ਼ਕ ਦੇ ਕਠਨ ਪੁਆੜੇ, ਬੁੱਢੇ ਬੁਢੇਰੇ ਸੂਲੀ ਚਾੜੇ । ਹੋਰ ਲਹਾਈਆਂ ਖੱਲਾਂ, ਨੀ ਬਦਲੇ ਰਾਂਝਨ ਦੇ । ਮੂਰਖ ਰਲ ਕੇ ਕਰਨ ਬਿਚਾਰਾਂ, ਮੇਰੀਆਂ ਮਾਹੀ ਨਾਲ ਬਹਾਰਾਂ । ਮੈਂ ਲਖ ਤਾਨੇ ਸਿਰ ਝੱਲਾਂ, ਨੀਂ ਬਦਲੇ ਰਾਂਝਨ ਦੇ । ਇਸ਼ਕ ਆਹੀਂ ਦੇ ਧੁੰਮਾਂ ਪਾਈਆਂ, ਨਿਤ ਫਿਰਦੀ ਵਾਂਗ ਸੁਦਾਈਆਂ । ਹੀਰ ਢੂੰਡਦੀ ਝੱਲਾਂ, ਨੀ ਬਦਲੇ ਰਾਂਝਨ ਦੇ । ਇਸ਼ਕ ਸੁਖਾਲਾ ਲੋਕਾਂ ਭਾਣੇ, ਜਿਸ ਤਨ ਵਰਤੇ ਸੋਈਓ ਜਾਣੇ ॥ ਮੈਂ ਘਾਇਲ ਕੀਤੀ ਗੱਲਾਂ, ਨੀ ਬਦਲੇ ਰਾਂਝਾਨ ਦੇ । ਮਦਤਾਂ ਹੋਈਆਂ ਚਾਕ ਨ ਆਇਆ, ਬਾਬਲ ਮੇਰੇ ਕਾਜ ਰਚਾਇਆ । ਮੈਂ ਆਪ ਹਜ਼ਾਰੇ ਚੱਲਾਂ, ਨੀ ਬਦਲੇ ਰਾਂਝਾਨ ਦੇ । ਅੱਜ ਕੋਈ ਦਰਦੀ ਪੀਆ ਵਲ ਜਾਵੇ, ਹਾਲ ਅਸਾਡੇ ਜਾ ਸੁਣਾਵੇ । ਮੈਂ ਕਿਹੜਾ ਕਾਸਦ ਘੱਲਾਂ, ਨੀ ਬਦਲੇ ਰਾਂਝਣ ਦੇ । ਮੀਰਾਂ ਸ਼ਾਹ ਹੁਣ ਇਹ ਦਿਲ ਭਾਵੇ, ਜੇ ਸਾਬਰ ਮੇਰੀ ਆਸ ਪੁਚਾਵੇ । ਮੈਂ ਦਰ ਉਸਦਾ ਜਾ ਮੱਲਾਂ, ਨੀ ਬਦਲੇ ਰਾਂਝਨ ਦੇ । ੨੦j