ਪੰਨਾ:Alochana Magazine January 1957.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦) ਜਿਸ ਲਗਦਾ ਇਸ਼ਕ ਤਮਾਂਚਾ ਹੈ, ਇਸ ਰਹਿੰਦੀ ਖਬਰ ਨ ਕਾਈ ਰੇ। ਸਭ ਤਨ ਮਨ ਜਲ ਬਲ ਖਾਕ ਹੋਇਆ, ਫਿਰ ਹਸਦੀ ਦੇਖ ਲੋਕਾਈ ਰੇ : ਜੋ ਇਸ਼ਕ ਤਮਾਂਚਾ ਸਹਿੰਦਾ ਹੈ, ਉਹ ਵਿਚ ਹਜ਼ੂਰੀ ਰਹਿੰਦਾ ਹੈ । ਬਣ ‘ਸੁਮ ਬਕੁਮ? ਬਹਿੰਦਾ ਹੈ, ਤਾਰ ਹੁੰਦੀ ਚੋਣ ਚਰਾਈ ਰੇ । ਜਿਸ ਇਸ਼ਕ ਸਨਮ ਮੰਜ਼ੂਰ ਹੋਇਆ, ਉਹ ਵਿਚ ਦਰਗਾਹ ਮਗ਼ਫੂਰ ਹੋਇਆ । ਪੀ ਜਾਮ ਵਸਲ ਮਖ਼ਮੂਰ ਹੋਇਆ, ਉਨ ਹਸਤੀ ਮਾਰ ਗਵਾਈ ਏ । ਸੁਣ ਕਾਜ਼ੀ ਮਸਲੇ ਕਰਦਾ ਏਂ। ਸਿਰ ਖਾਵੰਦ ਦੂਜਾ ਧਰਦਾ ਏਂ। ਵਿਚ ਹਿਰਸ ਤਮਾਂ ਦੇ ਮਰਦਾ ਏ, ਕਿਉਂ ਗ਼ਫ਼ਲਤ ਮੌਤ ਭਲਾਈ ਰੇ । ਸਾਡਾ ਸ਼ੀਸ਼ਾ ਮਾਹੀ ਰਾਂਝਾ ਹੈ, ਵਿਚ ਦਰਸ਼ਨ ਜ਼ਾਤ ਇਲਾਹੀ ਹੈ । ਅਲ-ਇਨਸਾਨ) ਖ਼ਬਰ ਸੁਣਾਈ ਹੈ, ਜਾ ਦੇਖ ਹਦੀਸ ਗਵਾਹੀ ਰੇ । ਜਦ ‘ਕੁਨ ਦੀ ਹੋਈ ਮਨਾਹੀ ਹੈ, ਉਸ ਦਿਨ ਦਾ ਰਾਂਝਾ ਹਾਦੀ ਹੈ । ਸਾਡੀ ਪੀਤ ਦੋਹਾਂ ਦੀ ਆਦੀ ਹੈ, ਜਦ ਮੁਰਲੀ ਆਣ ਬਜਾਈ ਰੇ । ਸਾਨੂੰ ਆਪਣਾ ਅਸਲ ਹੋਇਆ, ਜਾਂ ਮਾਹੀ ਵਸਲ ਵਸੂਲ ਹੋਇਆ | ਵਿਚ ਜ਼ਾਮਨ ਆਪ ਰਸੂਲ ਹੋਇਆ, ਜਿਸ ਰਾਂਝੇ ਨਾਲ ਨਿਕਾਹੀ ਰੇ । ਜਿਸ ਦਿਨ ਦਾ ਰਾਂਝਾ ਯਾਰ ਹੋਇਆ, “ਵ ਵੀ ਨਫ ਸਕੂਮ ਇਜ਼ਹਾਰ ਹੋਇਆ ਜਾਂ ਯਾਰ ਯਾਰਾਂ ਦੇ ਯਾਰ ਹੋਇਆ, ਹੁਣ ਸ਼ਾਦੀ ਗ਼ਮੀ ਨ ਕਾਈ ਰੇ । ਚਲ ਮੀਰਾਂ ਸ਼ਾਹ ਇਜ਼ਹਾਰ ਕਰਨ, ਤਨ ਮਨ ਤੇ ਸਿਰ ਬਲਿਹਾਰ ਕਰਨ | ਵਿਚ ਕਲੀਅਰ ਦੇ ਦੀਦਾਰ ਕਰਨ, ਜਿਸ ਮੰਨਦੀ ਕੁਲ ਖੁਦਾਈ ਰੇ । (੧੧) ਵਿਚ ਪਿਆ ਵਿਛੋੜਾ ਯਾਰ, ਦਸ ਰਾਂਝਾ ਹੁਣ ਕੀ ਕਰੀਏ ? ਸਾਡੇ ਦੁਟੜੇ ਕੌਲ ਕਰਾਰ, ਦਸ ਰਾਂਝਾ ਹੁਣ ਕੀ ਕਰੀਏ ? ਪਹਿਲਾਂ ਇਸ਼ਕ ਤੇਰੇ ਨੇ ਸਾੜੀ, ਹੁਣ ਬਾਬਲ ਨੇ ਡੋਲੀ ਚਾੜੀ । ਕੀਤਾ ਕਹਿਰ ਕਹਾਰ, ਦਸ ਰਾਂਝਾ ਹੁਣ ਕੀ ਕਰੀਏ । ਸੁਣ ਰਾਂਝਾ ਮੇਰੀ ਅਰਜ਼ੋਈ, ਹੀਰ ਨਮਾਣੀ ਦੋਸ਼ ਨ ਕੋਈ । ਜੋ ਲਿਖਿਆ ਕਰਤਾਰ, ਦੱਸ ਰਾਂਝਾ ਹੁਣ ਕੀ ਕਰੀਏ ? ਤੋਂ ਬਾਥੋਂ ਮੈਂ ਮੂਲ ਨ ਜੀਵਾਂ, ਜੇ ਮੁਖ ਮੋੜਾਂ ਕਾਫ਼ਰ ਥੀਵਾਂ, ਜਾਮਨ ਆਪ ਸੱਤਾਰ, ਦਸ ਰਾਂਝਾ ਹੁਣ ਕੀ ਕਰੀਏ ? ਟਿੱਲੇ ਜਾ ਕੇ ਕੰਨ ਪੜਵਾਵੇਂ, ਤੂੰਹੀਉਂ ਸਾਨੂੰ ਦਰਸ ਦਿਖਾਵੇਂ,