ਪੰਨਾ:Alochana Magazine January 1957.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੱਸ ਨਣਦ ਨਿਤ ਮੇਹਣਾ ਲਾਵੇ, ਇਸ਼ਕ ਰੰਝੇਟੇ ਦਾ ਨਿਭਦਾ ਜਾਵੇ, ਕਰਸਾਂ ਸ਼ੁਕਰ ਖੁਦਾ ਰਾ ਮੀਰਾਂ ਸ਼ਾਹ ਕਿਉਂ ਚਾਕ ਭਲਾਇਆ, ਦੁਨੀਆਂ ਨਾਲ ਕਿਉ ਨੇਹੁੰ ਲਾਇਆ, ਛਡਦੇ, ਪਕੜ ਨਿਕਾਰਾ । (੧੯) ਸੁਣ ਜਾ ਹਿੰਦੀ ਪਤਰੀ ਵਾਲਿਆ, ਕਿਥੇ ਮਾਹੀ ਸਾਡਾ ਦੱਸ ਵੇ ? ਕਢ ਪੱਤਰੀ ਦੇਖ ਸਤਾਰਾ, ਕਦੋਂ ਆਵੇ ਚਾਕ ਪਿਆਰਾ । ਕਰ ਰਹੀ ਜਤਨ ਹਜ਼ਾਰ ਵੇ, ਹੀਂ ਚਲਦਾ ਸਾਡਾ ਵਸ ਵੇ । ਕੋਈ ਕਾਸਦ ਉਸ ਵਲ ਜਾਵੇ, ਸਭ ਦੁੱਖ ਸੁੱਖ ਜਾਏ ਸੁਣਾਵੇ । ਕਿੱਥੇ ਲੰਘ ਗਇਆ ਨਦੀਉਂ ਪਾਰ ਵੇ, ਸਾਨੂੰ ਕਿਤੇ ਨ ਪੈਂਦੀ ਦੱਸ ਵੇ । ਨੇਹੁ ਜਾਲੇ ਤਨ ਮਨ ਮੇਰਾ, ਕਰ ਨਾਮ ਖੁਦਾ ਦਾ ਫੇਰਾ । ਸਾਨੂੰ ਬਿਬਰ ਗਇਆ ਘਰ ਬਾਰ ਵੇ, ਗਇਆ ਕਿਤ ਗੁਣ ਸਾਨੂੰ ਦੱਸ ਵੇ । ਲਖ ਨਕਸ਼ ਨਜੂਮੀਆ ਬੀਹਾ, ਘਰ ਆਵੇ ਸਾਡਾ ਪੀਆ ॥ ਮੈਂ ਤਨ ਮਨ ਦਿਆਂ ਵਾਰ ਵੇ, ਜਦ ਗਲ ਲਾਵੇ ਹਸ ਹਸ ਵੇ । ਵਲ ਦੁਤਾਂ ਮਨ ਪ੍ਰਚਾਵੇ, ਹੁਣ ਸਾਡੀ ਕੌਣ ਨਿਭਾਵੇ । ਅਜ ਲੈਂਦਾ ਮੁਲ ਨਾ ਸਾਰ ਵੇ, ਲਾ ਤਰ ਜਿਗਰ ਵਿਚ ਕੱਸ ਵੇ । ਇਹੋ ਮੀਰਾਂ ਸ਼ਾਹ ਗਲ ਸਰਦੀ, ਮੈਂ ਬਰਦੀ ਹਾਂ ਸਾਬਰ ਦੀ । ਦਰ ਕਰਸਾਂ ਜਾਏ ਪੁਕਾਰ ਵੇ, ਜਾਂ ਦੇਖਾਂ ਪਾਕ ਦਰਸਾ ਵੇ ! (੨੦) ਜੋਗੀ ਸਾਧ ਸੰਤ ਨਿਆਰੇ, ਮੂਲ ਕਿਸੇ ਦੇ ਯਾਰ ਨਹੀਂ। ਜ਼ਿਕਰ ਤਸੱਵਰ ਬਾਝ ਅੱਲ੍ਹਾ ਦੇ, ਹੋਰ ਉਨ੍ਹਾਂ ਦੀ ਕਾਰ ਨਹੀਂ। ਇਸ਼ਕ ਉਨ੍ਹਾਂ ਨੂੰ ਫੂਕ ਜਲਾਵੇ, ਸੁਰਤ ਨ ਰਹਿੰਦੀ ਤਨ ਮਨ ਦੀ । ਆਪਣੇ ਆਖੋਂ ਜੋ ਉਠ ਜਾਵੇ, ਹੋਰ ਕਿਸੇ ਦੀ ਸਾਰ ਨਹੀਂ। ਜਿਸ ਨੇ ਪੀਤਾ ਪ੍ਰੇਮ ਪਿਆਲਾ, ਬੇ ਖੁੱਦ ਹੋਵੇ ਗੈਰ ਵਲੋਂ। ਜ਼ਾਹਰ ਬਤਨ ਯਤੀਮ ਦਿਸਦਾ, ਦੀਨ ਮਜ਼ਬ ਦਰਕਾਰ ਨਹੀਂ। ਵਹਿਮ ਦੀ ਹਸਤੀ ਸਭ ਉਠ ਜਾਵੇ, ਨਜ਼ਰ ਨਾ ਆਵੇ ਗੈਰ ਕੋਈ । ਵਹਿਦਤ ਕਸਰਤ ਇਕ ਸਮਾਵੇ, ਏਸ ਜੇਹਾ ਅਸਰਾਰ ਨਹੀਂ । ਮੀਰਾਂ ਸ਼ਾਹ ਗੁਰ ਪੀਤ ਬਤਾਵੇ, ਨ ਗਤ ਪਾਵੇ ਸੁਨਤੀ ਦੀ । ਚਿਸ਼ਤੀ ਪੀਰ ਤੋਂ ਬਲ ਬਲ ਜਾਈਏ, ਇਸ ਜੇਹਾ ਦਰਬਾਰ ਨਹੀਂ । (૨૫