ਪੰਨਾ:Alochana Magazine January 1957.pdf/3

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸੰਪਾਦਕੀ

ਆਲੋਚਨਾ ਦੀ ਦੂਜੀ ਜਿਲਦ ਦਾ ਤੀਜਾ ਅੰਕ ਆਪ ਜੀ ਦੇ ਹੱਥ ਵਿੱਚ ਹੈ। ਇਸ ਦਾ ਇਕ ਪਾਠ ਆਪ ਜੀ ਨੂੰ ਦ੍ਰਿੜ ਕਰਵਾ ਦੇਵੇਗਾ ਕਿ ਇਕ ਕਿਸ ਤਰ੍ਹਾਂ ਇਹ ਪੱਤਕਾ ਆਪਣੀ ਸਾਹਿੱਤਕ ਪੱਧਰ ਨੂੰ ਦਿਨ-ਬ-ਦਿਨ ਉੱਚਾ ਕਰਦੀ ਜਾ ਰਹੀ ਹੈ। ਇਸ ਹੱਬਲੇ ਅੰਕ ਵਿਚ ਪ੍ਰੋ: ਕਿਸ਼ਨ ਸਿੰਘ ਜੀ ਦੀ "ਸੈਲ ਪੱਥਰ ਤੇ ਨੀਝ ਭਰੀ ਪੜਚੋਲ, ਸ: ਪਿਆਰਾ ਸਿੰਘ ਭੋਗਲ ਦੀ "ਸੱਯਦ ਮੀਰਾਂ ਸ਼ਾਹ ਦੀ ਕਵਿਤਾ ਨਾਲ ਜਾਣ-ਪਛਾਣ ਤੇ ਪ੍ਰੋ: ਹਰਨਾਮ ਸਿੰਘ ‘ਸ਼ਾਨ ਦੀ "ਪਹਿਲੇ ਪੰਜਾਬੀ ਵਿਆਕਰਣ ਤੇ ਖੋਜ ਆਪਣੀ ਮੌਲਿਕਤਾ ਦੀ ਸਾਖ ਆਪ ਭਰਦੇ ਹਨ | ਪ੍ਰੋ: ਜੁਗਿੰਦਰ ਸਿੰਘ ਦਾ "ਪੰਜਾਬੀ ਲਿਪੀ ਅਤੇ ਸ੍ਰੀ ਪ੍ਰੇਮ ਪ੍ਰਕਾਸ਼ ਸਿੰਘ ਦਾ "ਪੰਜਾਬੀ ਅੱਖਰ-ਜੋੜਾਂ ਤੇ ਲੇਖ ਪੰਜਾਬੀ ਦੀ ਇਕ ਬੜੀ ਜ਼ਰੂਰੀ ਸਮੱਸਿਆ ਨੂੰ ਡੂੰਘੀ ਵਿਦਵਤਾ ਨਾਲ ਛੰਹਦੇ ਹਨ। ਪ੍ਰੋ: ਸੰਤ ਸਿੰਘ ਸੇਖੋਂ ਦਾ ਰਿਵੀਊ ‘ਨਵੀਂ ਕਵਿਤਾ ਨਵੇਂ ਉੱਠ ਰਹੇ ਸਮਾਲੋਚਕਾਂ ਲਈ ਪੈਂਤੜੇ ਬੰਨ੍ਹਣ ਦਾ ਸਾਧਨ ਹੈ ਤੇ ਅਮਰਜੀਤ ਸਿੰਘ ਦਾ ਨੰਦਾ ਜੀ ਤੇ ਲੇਖ, ਨਾਟਕ-ਕਾਰ ਦੀ ਕਲਾ ਨੂੰ ਇਕ ਨਵੇਂ ਦ੍ਰਿਸ਼ਟੀ-ਕੋਣ ਤੋਂ ਵੇਖਣ ਦਾ ਯਤਨ।

'ਆਲੋਚਨਾ' ਦੀ ਸਾਹਿੱਤਕ ਪੱਧਰ ਨੂੰ ਹੋਰ ਵੀ ਉੱਚਾ ਚੁੱਕਣ ਲਈ ਹੇਠ ਲਿਖੇ ਸੱਜਨਾਂ ਦਾ ਇਕ ਸੰਪਾਦਕੀ ਬੋਰਡ ਬਣਾ ਦਿਤਾ ਗਇਆ ਹੈ:

(ਉ) ਪਿੰਸੀਪਲ ਭਾਈ ਸਾਹਿਬ ਭਾਈ ਜੋਧ ਸਿੰਘ ਜੀ।

(ਅ) ਪ੍ਰਿੰਸੀਪਲ ਗੁਰਬਚਨ ਸਿੰਘ ਜੀ ‘ਤਾਲਿਬ।

() ਪ੍ਰੋਫ਼ੈਸਰ ਪਿਆਰ ਸਿੰਘ।

ਅਗੋਂ ਤੋਂ ਜੋ ਲੇਖ ਛਪਿਆ ਕਰਨਗੇ, ਉਹ ਹੋਰ ਵੀ ਪੁਣ ਛਾਣ ਕੇ ਯੋਗ ਸੁਧਾਈ ਪਿਛੋਂ ਛਪਿਆ ਕਰਨਗੇ। ਬੋਰਡ ਇਹ ਭੀ ਯਤਨ ਕਰੇਗਾ ਕਿ ਵਿਸ਼ੇਸ਼ ਵਿਦਵਾਨਾਂ ਪਾਸੋਂ ਉਚ-ਕੋਟੀ ਦੇ ਲੇਖ ਲਿਖਵਾ ਕੇ ਪਾਠਕਾਂ ਦੇ ਸੁਹਜ-ਰਸ ਵਿਚ ਵਧਾ ਕੀਤਾ ਜਾਵੇ।

'ਆਲੋਚਨਾ' ਸੰਬੰਧੀ ਸਾਨੂੰ ਇਕ ਔਕੜ ਚਿਰ ਤੋਂ ਭਾਸ ਰਹੀ ਹੈ। ਪੰਜਾਬੀ

(ਓ)