ਪ੍ਰੋ. ਕਿਰਪਾਲ ਸਿੰਘ ਪਰਮਿੰਦਰ ਸਿੰਘ ਹੁਰਾਂ ਦਾ ਇਹ ਬਿਆਨ-“ਪੰਜਾਬੀ ਵਿਆਕਰਣ ਸਭ ਤੋਂ ਪਹਿਲਾਂ ਨਿਊਟਨ ਨੇ ਲਿਖਿਆ7210_-ਵੀ ਉਨਾਂ ਹੀ ਗ਼ਲਤ ਹੈ । ਵੱਡੇ ਨਿਊਟਨ (ਪਿਤਾ) ਜੀ ਦਾ ਵਿਆਕਰਣ ਪਹਿਲੀ ਵਾਰ ੧੮੫੧ ਵਿਚ ਛਪਿਆ ਅਤੇ ਨਿੱਕੇ ਨਿਊਟਨ (ਉਨਾਂ ਦੇ ਸਪੁੱਤਰ) ਜੀ ਨੇ ਆਪਣਾ ਵਿਆਕਰਣ ੧੮੯੮ ਵਿਚ ਪ੍ਰਕਾਸ਼ਤ ਕੀਤਾ ਸੀ । “ਪੰਜਾਬੀ ਪੱਤਰਕਲਾ ਵਿਚ ਤਾਂ ਇਸ ਬਾਰੇ ਕੇਵਲ ਧਰੇਕਾਂ ਦਾ ਵਿਹੜਾ ਦਸਣ ਵਾਲੀ ਗੱਲ ਕੀਤੀ ਗਈ ਹੈ | ਪੰਨਾ ੧੬ ਉਤੇ ਲਿਖਿਆ ਹੈ : ਸੰਨ ੧੮੦੯ ਦੇ ਅਹਿਦਨਾਮੇ ਤੋਂ ਪਿਛੋਂ, ਅੰਗਰੇਜ਼ਾਂ ਨੇ ਆਪਣ ਧਾਰਮਕ ਪਰਚਾਰ ਲਈ ਲੁਧਿਆਣੇ ਇਕ ਮਿਸ਼ਨ ਕਾਇਮ ਕੀਤਾ | ਲੋਕਾਂ ਦੀ ਆਪਣੀ ਬੋਲੀ ਵਿਚ ਸਾਹਿੱਤ ਛਾਪਣ ਲਈ ਉਨਾਂ ਇੱਕ ਛਾਪੇਖ਼ਾਨਾ ਵੀ ਖੋਲਿਆ, ਜਿਥੋਂ ੧੮੩੮ ਵਿਚ ਪੰਜਾਬੀ ਬੋਲੀ ਦਾ ਪਹਿਲਾ ਵਿਆਕਰਣ ਪਰਕਾਸ਼ਤ ਕੀਤਾ ਗਇਆ ॥:12 ਸੋ ਨਾ ਤਾਂ ਇਸ ਵਿਆਕਰਣ ਦਾ ਅਤੇ ਨਾ ਹੀ ਇਸ ਦੇ ਲੇਖਕ ਦਾ ਕੋਈ ਨਾਂ ਪਤਾ ਦਸਿਆ ਹੈ । ਨਾਲੇ ਜੋ ਛਪਣ-ਤਰੀਕ ਦਿੱਤੀ ਹੈ, ਉਹ ਬੜੀ ਭੁਲੇਖਾ-ਪਾਊ ਹੈ, ਕਿਉਂਕਿ ਉਦੋਂ ਤਾਂ ਲੁਧਿਆਣਾ ਬਨ ਮਸਾਂ ਜੰਮਿਆ ਹੀ ਸੀ |13 ਜਿਵੇਂ ਕਿ ਉਪਰ ਦਸ ਆਏ ਹਾਂ, ਲੁਧਿਆਣਾ ਮਿਸ਼ਨ ਵਲੋਂ ਪ੍ਰਕਾਸ਼ਿਤ ਪਹਿਲਾ ਵਿਆਕਰਣ ਪਹਿਲੀ ਵਾਰ ੧੮੫੧ ਵਿੱਚੋਂ ਛਪਿਆ ਸੀ । ਡਾ. ਮੋਹਣ ਸਿੰਘ ਹੁਰਾਂ ਲਿਖਿਆ ਹੈ ਕਿ ਪੰਜਾਬੀ ਦੀ ਪਹਿਲੀ ਗਰਾਮਰ (ਕਵਾਇਦ ਜਾਂ ਵਿਆਕਰਣ) ਕਲਕੱਤੇ ਵਿਚ ਲਿਖਵਾਈ ਤੇ ਛਾਪੀ ਗਈ । ਲਹੌਰ ਨਿਵਾਸੀ ਮੁਨਸ਼ੀ ਕਾਂਸ਼ੀ ਰਾਜ ਖਤਰੀ ਨੇ ਫੋਰਟ ਵਿਲੀਅਮ ਕਾਲਜ ਕਲਕੱਤਾ ਦੇ ਵਿਦਿਆਰਥੀਆਂ ਲਈ ਇਸ ਨੂੰ ਬਣਾਇਆ । ਇਸ ਦਾ ਨਾਂ ਸੀ wਦਾ-ਇ-ਜ਼ਬਾਨਿ ਪੰਜਾਬੀ । ਇਹ ਉਰਦੁ ਭਾਖਾ ਵਿਚ ਸੀ ਤੇ ੮੪ ਸਫਿਆ ਦੀ, ਨਵੰਬਰ ੧੮੧੧ ਵਿਚ ਛਪੀ 114 ਡਾ. ਗੋਪਾਲ ਸਿੰਘ ਦਰਦੀ ਹੁਰਾਂ ਸ਼ਾਇਦ 10 ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ਼, ਲੁਧਿਆਣਾ, ੧੯੫੩-ਪੰਨਾ ੫੪੩. 11. Panjabi Grammar by Rev. E. P. Newton, M. A.. Ludhiana Mission Press, 1898.12. ਪੰਜਾਬੀ ਪੱਤਰਕਲਾ, ਮਹਿਕਮਾ ਪੰਜਾਬੀ, ਪਟਿਆਲਾ, ੧੯੫੩, ਪੰਨਾ ੧੭. 13 ਲੁਧਿਆਣਾ ਮਿਸ਼ਨ ਅਸਲ ਵਿਚ ੧੮੩੭ ਵਿਚ ਕਾਇਮ ਹੋਇਆ ਅਤੇ ਇਸ ਦੀ ਸੌ ਬਾਲ ਬਰਸੀ ੧੯੩੭ ਵਿੱਚ ਮਨਾਈ ਗਈ ।” -ਹਰਨਾਮ ਸਿੰਘ ਸ਼ਾਨ, ਆਲੋਚਨਾ, ਲੁਧਿਆਣਾ, ਅਪਰੈਲ-੧੯੫੬, ਪੰਨਾ ੯-੧੦. 14. ਆਧੁਨਿਕ ਪੰਜਾਬੀ ਕਵਿਤਾ, ਲਾਹੌਰ, ੧੯੪੧-ਪੰਨਾ ੨੬. [੨੮
ਪੰਨਾ:Alochana Magazine January 1957.pdf/34
ਦਿੱਖ