ਪੰਨਾ:Alochana Magazine January 1957.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਇਸ ਦਾ ਕੋਈ ਜ਼ਿਕਰ ਨਹੀਂ ਮਿਲਿਆ। ਇਹ ਵਿਆਕਰਣ ੧੮੧੨ ਈ: ਨੂੰ ਸੀਰਾਮਪੁਰ (ਪੱਛਮੀ ਬੰਗਾਲ) ਦੇ ਮਿਸ਼ਨ ਪ੍ਰੈਸ ਵਿਚ ਛਪਿਆ ਸੀ । | ਇਸ ਦੀਆਂ ਹੁਣ ਤਕ ਦੋ ਕਾਪੀਆਂ ਦਾ ਪਤਾ ਲਗਾ ਹੈ । ਇੱਕ ਤਾਂ ਸੀਰਾਮਪੁਰ ਕਾਲਜ, ਸੀਰਾਮਪੁਰ ਦੀ ਲਾਇਬ੍ਰੇਰੀ ਵਿਚ ਪਈ ਹੋਈ18 ਹੈ ਅਤੇ ਦੂਜੀ ਨੈਸ਼ਨਲ ਲਾਇਬ੍ਰੇਰੀ ਕਲਕੱਤਾ ਵਿਚ ਸੁਰੱਖਿਅਤ ਹੈ |19 ਕਲਕੱਤੇ ਵਾਲੀ ਕਾf ਦੇ ਦਰਸ਼ਨ ਮੈਂ ੧੨ ਫ਼ਰਵਰੀ, ੧੯੫੪ ਵਿਚ ਕੀਤੇ ਸਨ ਅਤੇ ਉਸ ਵਿਚੋਂ ਜੋ ਨੋਟ ਲੈ ਸਕਿਆ ਸਾਂ, ਉਹ ਨਿਮਨ-ਲਿਖਤ ਹਨ : ੧. ਸਰਵਰਕ : ਮੁਖ ਸਿਰਨਾਵੇਂ, A Grammar of the Punjabee Language, ਦੇ ਨਾਲ Shikh Grammar ਵੀ ਲਿਖਿਆ ਹੋਇਆ ਹੈ । ਲੇਖਕ ਦਾ ਨਾਂ ਪਤਾ ਇਉਂ ਅੰਕਿਤ ਹੈ : Carey, William D. D. Professor of the Sangskrit, Bengalee & Mahratta Languages in the College of f'ott William. ਛਾਪੇਖ਼ਾਨੇ ਦੀ ਸੂਚਨਾ ਇਉਂ ਹੈ : Serampore, printed at the Mission Press, 1912. ਵਿਚਕਾਰ ਫ਼ਾਰਸੀ ਅੱਖਰਾਂ ਵਿਚ ਇਹ ਮੋਹਰ ਲਗੀ ਹੋਈ ਹੈ : کتاب کالج فورت وليم ਜਿਸ ਤੋਂ ਪਰਗਟ ਹੈ ਕਿ ਪੁਸਤਕ ਫ਼ੋਰਟ ਵਿਲੀਅਮ ਕਾਲਜ, ਕਲਕੱਤਾ ਦੇ ਪ੍ਰਬੰਧ ਤੇ ਸਰਪਰਸਤੀ ਹੇਠ ਪ੍ਰਕਾਸ਼ਤ ਹੋਈ ਸੀ |20 18. ਪ੍ਰਿੰਸੀਪਲ ਰੈਵ. ਸੀ. ਈ. ਐਬਰਾਹਮ ਦੀ ਦੱਸ ਅਨੁਸਾਰ (ਚਿੱਠੀ ਮਿਤੀ ੪ ਸਤੰਬਰ, | ੧੯੫੬). 19. ਇਸ ਦਾ ਲਾਇਬਰੇਰੀ ਨੰ. ੨੦੩. A ੨੯ ਹੈ । 20. ਇਹ ਵਿਆਕਰਣ Catalogue of all the Oriental works published under the patronage of the college of Fort William since its institution in 1800 up to the 15th August, 1818 { ਪੰਨਾ ੩੨) ਵਿਚ ਸ਼ਾਮਲ ਹੈ । ਇਹ ਸੂਚੀ Annals of the College of Fort William, arranged and published in 1999 by Thomas Rochuck ਦੀ ਅੰਤਿਕਾ ਵਿਚ ਦਰਜ ਹੈ। ੩੦]