ਪੰਨਾ:Alochana Magazine January 1957.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਨਰੋਲ ਸਮਾਲੋਚਨਾ ਨਾਲ ਸੰਬੰਧ ਰੱਖਣ ਵਾਲੀ ਇਸ ਵਕਤ ਕੇਵਲ ਇਕੋ ਇਕ ਪੱਤਕਾ 'ਆਲੋਚਨਾ ਹੀ ਹੈ। ਪੰਜਾਬੀ ਪਿਆਰਿਆਂ ਦੇ ਹਿਤ ਸਦਕਾ ਕਈ ਲੇਖ ਦਫ਼ਤਰ ਵਿਚ ਪੁੱਜੇ ਹਨ | ਆਲੋਚਨਾ ਤੇ-ਮਾਸਕ ਹੈ। ਉਸ ਵਿਚ ਸਾਰੇ ਲੇਖ ਸਮਾਣ ਦੀ ਗੁੰਜਾਇਸ਼ ਨਹੀਂ, ਜਿਸ ਕਰ ਕੇ ਕਈ ਲੇਖ ਢੇਰ ਚਿਰ ਅਣ-ਛਪੇ ਪਏ ਰਹਿੰਦੇ ਹਨ | ਇਸ ਸਮੱਸਿਆ ਨੂੰ ਦੂਰ ਕਰਨ ਲਈ ਸਾਹਿੱਤ ਅਕਾਡਮੀ ਦੇ ਪਰਬੰਧਕਾਂ ਨੇ ਆਲੋਚਨਾ’ ਨੂੰ ਮਾਸਕ-ਪੱਤਰ ਬਣਾਣ ਦਾ ਫ਼ੈਸਲਾ ਕੀਤਾ ਹੈ। ਜਿਸ ਸੰਬੰਧੀ ਛੇਤੀ ਹੀ ਅਸੀਂ ਕੋਈ ਇਲਾਨ ਕਰਾਂਗੇ। ਇਕ ਫ਼ਰਜ਼ ਆਪ ਸਾਰਿਆਂ ਦੇ ਜ਼ਿਮੇ ਵੀ ਆਉਂਦਾ ਹੈ। "ਆਲੋਚਨਾ`, ਜਿਹਾ ਕਿ ਸਮਾਲੋਚਨਾ ਨਾਲ ਸੰਬੰਧਤ ਪੱਤਕਾਵਾਂ ਦਾ ਹਸ਼ਰ ਹੋਇਆ ਕਰਦਾ ਹੈ, ਘਾਟੇ ਤੇ ਚਲ ਰਹੀ ਹੈ। ਅਸੀਂ ਇਸ ਤੋਂ ਨਛਾ ਤਾਂ ਕੋਈ ਨਹੀਂ ਖੱਟਣਾ ਚਾਹੁੰਦੇ, ਪਰ ਇਸ ਨੂੰ ਪਲਿਉਂ ਵੀ ਦੇਣ ਦੇ ਹੱਕ ਵਿਚ ਨਹੀਂ। ਇਸ ਨੂੰ ਪੈਰਾਂ ਤੇ ਖੜੇ ਕਰਨ ਲਈ ਗਾਹਕ ਬਣਾਣ ਦੀ ਲੋੜ ਹੈ। ਇਸ ਵਿਚ ਤੁਸੀਂ ਸਾਡੀ ਸਹਾਇਤਾ ਕਰ ਸਕਦੇ ਹੈ। ਹਰੇਕ ਹਿੱਤੂ ਚਾਰ ਚਾਰ ਪੰਜ ਪੰਜ ਗਾਹਕ ਬਣਾਵੇ, ਤਾਂ ਸਾਡਾ ਕੰਮ ਚਲ ਸਕਦਾ ਹੈ। ਆਸ ਹੈ ਸਭ ਪਾਠਕ ਸੱਜਨ ਧਿਆਨ ਦੇਣਗੇ। -::

ਦਫ਼ਤਰ ਸੰਬੰਧੀ ਸੂਚਨਾ ‘ਪੰਜਾਬੀ ਸਾਹਿੱਤ ਅਕਾਡਮੀ ਦਾ ਦਫ਼ਤਰ, ਜਿਥੋਂ ਇਹ ਪੱਤਕਾ ਮਿਲਦੀ ਹੈ, ੫੫੫ ਐਲ., ਮਾਡਲ ਟਾਊਨ ਵਿਚ ਹੈ। ਇਹ ਜਗੁ ਡਾ: ਸ਼ੇਰ ਸਿੰਘ ਦੀ ਕੋਠੀ "ਚੜ੍ਹਦੀ ਕਲਾ ਦੇ ਬਿਲਕੁਲ ਪਿਛਵਾੜੇ ਹੈ। ਅਕਾਡਮੀ ਦਾ ਦਫ਼ਤਰ ਹਰ ਰੋਜ਼ (ਸਿਵਾਇ ਬੁਧਵਾਰ ਤੋਂ) ਦਿਨ ਦੇ ੧੧ ਵਜੇ ਤੋਂ ਲੈ ਕੇ ਸ਼ਾਮ ਦੇ ੫ ਵਜੇ ਤਕ ਖਲਾ ਰਹਿੰਦਾ ਹੈ। ਚਾਹਵਾਨ ਸੱਜਨ ਉੱਥੇ ਦਰਸ਼ਨ ਦਿਆ ਕਰਨ। ਜਨਰਲ ਸਕੱਤ(ਅ)