ਪੰਨਾ:Alochana Magazine January 1957.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Adverbs of circumstance ਚਾਨਕ suddenly (ਇਤਿ ਆਦਿ) -੩ ਪੰਜਾਬੀ ਦੇ ਇਸ ਪਹਿਲੇ ਵਿਆਕਰਣ ਦੇ ਲੇਖਕ ਡਾਕਟਰ ਵਿਲੀਅਮ ਕੈਰੀ ੧੭੬੧-੧੮੩੪) ਪੰਜਾਬੀ ਬੋਲੀ ਅਤੇ ਸਾਹਿੱਤ ਦੇ ਪਹਿਲੇ ਤੇ ਮਹਾਨ ਬਦੇਸੀ ਉਸਰੱਈਏ ਸਨ । ਉਹ ਭਾਰਤੀ ਪੱਤਰਕਾਰੀ, ਛਾਪੇ ਖ਼ਾਨੇ, ਪਰਕਾਸ਼ਨ ਤੇ ਪੱਛਮੀ ਤਰਜ਼ ਹੀ ਸਕਲੀ-ਵਿਦਿਆ ਦੇ ਵੀ ਸੰਚਾਲਕ ਸਨ | ਪੂਰਬ ਤੇ ਪੱਛਮ ਨੂੰ ਇਕ ਦੂਜੇ ਦੇ ਨੇੜੇ fxਆਉਣ ਅਤੇ ਪੱਛਮੀਆਂ ਨੂੰ ਪੂਰਬੀ ਬੋਲੀਆਂ, ਸਾਹਿੱਤਾਂ ਤੇ ਸਭਿਆਚਾਰਾਂ ਤੋਂ ਜਾਣੂ ਕਰਾਉਣ ਵਿਚ ਉਨ੍ਹਾਂ ਮੋਢੀਆਂ ਵਰਗਾ ਕੰਮ ਕੀਤਾ । ਉਨ੍ਹਾਂ ਦੇ ਜੀਵਨ, ਰਚਨਾ ਤੇ ਸਰਪਖੀ ਦੇਣ ਬਾਰੇ ਇਕ ਪੂਰਾ ਸੂਰਾ ਲੇਖ ਲਿਖਣ ਦਾ ਇਕਰਾਰ ਕਰ ਕੇ ਹੁਣ ਮੈਂ ex ਦੀ ਉਕਤ ਵਿਆਕਰਣ ਦੀ ਮਹੱਤਤਾ ਵਲ ਧਿਆਨ ਦੁਆ ਕੇ ਇਸ ਲੇਖ ਨੂੰ ਇਥੇ ਹੀ ਮੁਕਾਉਂਦਾ ਹਾਂ । -੪ ਡਾ. ਕੈਰੀ ਦਾ ਇਹ ਵਿਆਕਰਣ ਪੰਜਾਬੀ ਦੀ ਇੱਕ ਯਾਦਗਾਰ ਤੇ ਮਹੱਤਵ ਪੂਰਤ ਰਚਨਾ ਹੈ । ੨. ਹੁਣ ਤਕ ਪਤਾ ਲਗੀ ਜਾਂ ਪ੍ਰਾਪਤ ਹੋਈ ਸਾਹਿੱਤਕ ਸਮੱਗਰੀ ਦਾ ਜਾਇਜ਼ਾ ਇਸ ਨੂੰ ਪੰਜਾਬੀ ਦਾ ਪਹਿਲਾ ਪ੍ਰਕਾਸ਼ਿਤ ਵਿਆਕਰਣ ਸਿੱਧ ਕਰਦਾ ਹੈ । ੩. ਦੇਸੀਆਂ ਤੇ ਬਦੇਸੀਆਂ ਨੂੰ ਵਰਤਮਾਨ ਪੰਜਾਬੀ ਬੋਲੀ ਦੀ ਵਿਆਕਰਣ ਰੀਤ ਤੇ ਠੁਕ ਬਾਰੇ ਜਾਣਕਾਰੀ ਕਰਾਉਣ ਦਾ ਇਹ ਪਹਿਲਾ ਜਤਨ ਹੈ । 8. ਡਾਕਟਰ ਸਰ ਜਾਰਜ ਗਰੀਅਰਸਨ ਦੇ ਕਥਨ ਅਨੁਸਾਰ ਪੰਜਾਬੀ ਬੋਲੀ ਦਾ ਜ਼ਿਕਰ ਸਭ ਤੋਂ ਪਹਿਲਾਂ ਕੈਰੀ ਦੀ ਇਸੇ ਰਚਨਾ ਵਿਚ ਕੀਤਾ ਹੋਇਆ ਮਿਲਿਆ ੫, ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਦੀ ਅੰਤਰਗਤ Inter-relation ਤੇ ਪਸਪਰ ਸੰਬੰਧ (Correlation) ਦਾ ਇਲਾਨ ਵੀ ਪਹਿਲੀ ਵਾਰ ਇਸੇ ਪੁਸਤਕ ਵਿਚ ਕੀਤਾ ਹੋਇਆ ਮਿਲਦਾ ਹੈ । ੬. ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ, ਛਾਪੇ ਦੇ ਰੂਪ ਵਿਚ , ਕਿਸੇ ਸਾਹਿੱਤਕ ਰਚਨਾ ਲਈ ਪਹਿਲਾਂ ਪਹਿਲ ਇਸੇ ਪੁਸਤਕ ਵਿਚ ਪ੍ਰਗਟ ਹੋਈ । ਪੰਜਾਬੀ ੩੪]