ਬੋਲੀ ਤੇ ਗੁਰਮੁਖੀ ਲਿਪੀ ਵਿਚ ਛਪੀ ਹੋਈ ਸਭ ਤੋਂ ਪਹਿਲੀ ਪੁਸਤਕ, ਨਵੀਂ ਸਾਖ (The New Testament), ਇਸ ਵਿਆਕਰਣ ਤੋਂ ਕੇਵਲ ਇਕ ਵਰਾ ਪਹਿਲਾ ਭਾਵ ੧੮੨੧ ਵਿਚ ਪਰਕਾਸ਼ਤ ਹੋਈ ਸੀ | ਨਾਲ ਉਸ ਦਾ ਵਿਸ਼ਾ ਨਿਰੋਲ ਧਾਰਮਕ ਸੀ । ੭. ਪੱਛਮੀ ਵਿਦਵਾਨਾਂ ਦੀਆਂ ਨਜ਼ਰਾਂ ਵਿਚ ਪੰਜਾਬੀ ਬੋਲੀ ਦੀ ਮਹੱਤਤਾ ਪਰਗਟਾਉਣ ਵਿਚ ਪਹਿਲ ਕਰਨ ਦਾ ਸਿਹਰਾ ਵੀ ਇਸੇ ਪੁਸਤਕ ਦੇ ਸਿਰ ਬਝਦਾ ਹੈ । ਮਗਰਲੇ ਵਿਦਵਾਨਾਂ ਲਈ ਇਹ ਚੋਖਾ ਚਿਰ ਮੂਲ ਪਰੇਰਨਾ ਦਾ ਸੋਮਾ ਬਣੀ ਰਹੀ । ੮. ਅਜੇਹੀ ਲੋੜੀਂਦੀ ਪੁਸਤਕ ਦਾ ਅਜੇਹੇ ਵਿਲੱਖਣ ਰੂਪ ਵਿਚ ੧੮੧੨ ਤਕ ਤਿਆਰ ਹੋ ਕੇ ਛਪ ਵੀ ਜਾਣਾ, ਪੰਜਾਬੀ ਬੋਲੀ ਦੀ ਮਹੱਤਤਾ ਤੇ ਵਿਸ਼ੇਸ਼ਤਾ ਦੀ ਵੀ ਸਾਖ ਭਰਦਾ ਹੈ । ਪੰਜਾਬੀ ਦੀਆਂ ਸਾਥ ਭਾਰਤੀ ਬੋਲੀਆਂ ਵਿਚੋਂ ਬੰਗਾਲੀ ਨੂੰ ੧੮੦੧ ਵਿਚ, ਸੰਸਕ੍ਰਿਤ ਨੂੰ ੧੮੦੪ ਵਿਚ ਅਤੇ ਮਰਾਠੀ ਨੂੰ ੧੮੦੫ ਵਿਚ ਅਜੇਹੇ ਵਿਆਕਰਣ ਪਾਪਤ ਹੋਏ-ਕੇਵਲ ਕੁਝ ਕੁ ਹੀ ਵਰੇ ਪਹਿਲਾਂ । ਤੇਲਗੂ ਤੇ ਕੁੜੀ ਨੂੰ ਤਾਂ ਪੰਜਾਬੀ ਤੋਂ ਵੀ ਕਈ ਵਰੇ ਬਾਅਦ, ਭਾਵ ੧੮੧੪ ਤੇ ੧੯੧੭ ਵਿਚ, ਨਸੀਬ ਹੋਏ । ਤੇ ਜਦੋਂ ਪੰਜਾਬੀ ਨੂੰ ੧੮੧੨ ਵਿਚ ਇਸ ਅਦੁੱਤੀ ਮੁਕਟ ਨਾਲ ਸ਼ਿੰਗਾਰਿਆ ਜਾ ਰਹਿਆ ਸੀ, ਉਦੋਂ ਤਾਮਲ, ਉੜੀਆ, ਸਿੰਧੀ ਤੇ ਕਸ਼ਮੀਰੀ ਉਸ ਦਾ ਮੂੰਹ ਵੇਖ ਰਹੀਆਂ ਸਨ । ਉਨ੍ਹਾਂ ਨੂੰ ਅਜੇਹੇ ਮਾਨ ਤੇ ਮਹੱਤਤਾ ਦੀ ਪ੍ਰਾਪਤੀ ਲਈ ਖ਼ਰੇ ਕਿੰਨੇ ਕੁ ਵਰੇ ਹੋਰ ਸਹਿਕਣਾ ਪਇਆ । 26. (a) A Grammar of the Bengalee Language, 1801. b) A Grammar of the Sungskrit Language, 1804. (c) A Grammar of the Maharatta Language, 1805. (d) A Grammar of the, Telinga Language, 1814. (e) A Grammar of the Kurnatka Language, 1817. ਇਹ ਸਾਰੇ ਵਿਆਕਰਣ ਡਾ: ਵਿਲੀਅਮ ਕੈਰੀ ਨੇ ਲਿਖੇ ਸਨ ਅਤੇ ਮਿਸ਼ਨ ਪੇਸ਼, ਸੀਰਾਮਪੁਰ ਵਿਚ, ਉਨ੍ਹਾਂ ਦੇ ਹੀ ਪ੍ਰਬੰਧ ਤੇ ਅਗਵਾਈ ਹੇਠ ਛਪਦੇ ਰਹੇ ਸਨ । ਵੇਖੋ-(a) The Early Publication of the Serampore 11ission aries by Mr. G. A. Grierson, C. I. E., Ph. D., D. Litt., I.C.S. (b? The Indian Antiquary, vol. 32, Bombay, 1903. [੩੫
ਪੰਨਾ:Alochana Magazine January 1957.pdf/41
ਦਿੱਖ