ਪੰਨਾ:Alochana Magazine January 1957.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋਗਿੰਦਰ ਸਿੰਘ ਐਮ. ਏ., ਐਮ. ਓ. ਐਲ., ਪਟਿਆਲਾ ਗੁਰਮੁਖੀ ਲਿਪੀ ਤੇ ਪੰਜਾਬੀ ਕਿਸੇ ਦੇਸ ਦੀ ਠੇਠ ਬੋਲੀ ਲਿਖਣੀ ਹੋਵੇ ਤਾਂ ਨਵੇਂ ਅੱਖਰ ਵਰਤਣ ਦੀ ਲੋੜ ਨਹੀਂ ਪੈਂਦੀ, ਜੋ ਅੱਖਰ ਉਸ ਬੋਲੀ ਦੇ ਵਿਦਵਾਨਾਂ ਨੇ ਰਚੇ ਹਨ, ਉਨਾਂ ਤੋਂ ਹੀ ਸਭ ਕਾਰਜ ਸਿਧ ਹੋ ਜਾਂਦਾ ਹੈ, ਪਰ ਜਦ ਓਪਰੀ ਬੋਲੀ ਲਿਖਣੀ ਪਵੇ ਤਦ ਔਖ ਹੁੰਦਾ ਹੈ, ਇਸ ਲਈ ਲੇਖਕਾਂ ਨੂੰ ਅੱਖਰਾਂ ਦੇ ਨਵੇਂ ਚਿੰਨ ਕਲਪਣੇ ਪੈਂਦੇ ਹਨ । ਹੁਣ ਤਕ ਪੰਜਾਬੀ ਬੋਲੀ ਲਿਖਣ ਲਈ ਵਧੇਰੇ ਕਰ ਕੇ ਕੇਵਲ ਦੋ ਲਿਪੀਆਂ ਹੀ ਵਰਤਾ" ਜਾਂਦੀਆਂ ਰਹੀਆਂ ਹਨ : ਫ਼ਾਰਸੀ ਲਿਪੀ ਤੇ ਗੁਰਮੁਖੀ । ਕਦੇ ਕਦੇ ਫ਼ੌਜੀ ਭਰਾ ਤੋਂ ਅੰਗਰੇਜ਼ ਅਫ਼ਸਰ ਪੰਜਾਬੀ ਲਈ ਰੋਮਨ ਲਿਪੀ ਦੀ ਵ ਵਰਤੋਂ ਕਰਦੇ ਰਹੇ ਹਨ । ਰੁਣੇ ਹੁਣੇ ਹਿੰਦੀ ਦੇ ਰਾਸ਼ਟਰ-ਭਾਸ਼ਾ ਬਣ ਜਾਣ ਨਾਲ ਲੋਕੀ ਦੇਵਨਾਗਰੀ ਅੱਖਰਾ ਵਿਚ ਪੰਜਾਬੀ ਲਿਖਣ ਤੇ ਵੀ ਜ਼ੋਰ ਦੇ ਰਹੇ ਹਨ । ਪਰ ਅਜ ਤੋਂ ਪਹਿਲਾਂ ਪੰਜਾਬੀ ਲਈ ਦੇਵਨਾਗਰੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ । ਜੇ ਕੋਈ ਇਕ ਅਧੀ ਟਾਵੀਂ ਪੁਸਤਕ ਕਿਸੇ ਨੇ ਕਿਧਰੇ ਦੇਵਨਾਗਰੀ ਵਿਚ ਲਿਖ ਵੀ ਲਈ ਹੋਵੇ ਤਾਂ ਅਰਬੀ ਅਤੇ “ਅਲ ਕਲੀਲੋ ਕਲਮਾ ਦੂਮ, ਅਰਥਾਤ “ਬੜਾ ਨਫ਼ੀ ਦੇ ਸਮਾਨ ਹੁੰਦਾ ਹੈ। ਅਨੁਸਾਰ ਇਸ ਨੂੰ ਨਾ ਹੋਣ ਦੇ ਬਰਾਬਰ ਹੀ ਮੰਨਣਾ ਪਏਗਾ । | ਪੰਜਾਬੀ ਬੋਲੀ ਲਈ ਗੁਰਮੁਖੀ ਲਿਪੀ ਹੀ ਸਭ ਲਿਪੀਆਂ ਤੋਂ ਵਧੇਰੇ ਅਨਕੂਲ ਹੈ, ਕਿਉਂ ਜੋ ਗੁਰਮੁਖੀ ਉਚੇਚੀ ਇਸੇ ਬੋਲੀ · ਲਈ ਬਣਾਈ ਗਈ ਹੈ ? ਪੰਜਾਬੀ ਉਚਾਰਣ ਨੂੰ ਮੁੱਖ ਰਖਦੇ ਹੋਏ ਇਸ ਦੇ ਅੱਖਰਾਂ ਦੀਆਂ ਆਵਾਜ਼ਾਂ ਕਾਇਮ ਕੀਤੀਆਂ ਗਈਆਂ ਹਨ। ਭਾਵੇਂ ਹੋਰ ਭਾਰਤੀ ਲਿਪੀਆਂ ਵਿਚ ਵੀ ਪੰਜਾਬੀ ਵਰਣ ਦੇ ਸਾਂਗੋ ਪਾਂਗ ਵਰਣ ਮਾਲਾ ਮੌਜੂਦ ਹਨ, ਜਿਨਾਂ ਦਾ ਨਕਾਸ ਵੀ ਬ੍ਰਹਮੀ ਲਿਪੀ ਤੋਂ ਮੰਨਿਆਂ ਗਇਆ ਹੈ, ਪਰ ਸਥਾਨਕ ਅਸਰ ਹੇਠ ਪੰਜਾਬੀ ਵਾਰ " ਮਾਲਾ ਦੇ ਸਵਰ ਅੱਖਰਾਂ ਤੇ ਵਿਅੰਜਣਾ ਦੇ ਉਚਾਰਣ ਵਿਚ ਦਜੀਆਂ ਨਾਲੋਂ ਫ਼ਰਕ ੩੬]