ਪੰਨਾ:Alochana Magazine January 1957.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨) ਉਨਾਂ ਆਵਾਜ਼ਾਂ ਲਈ ਨਵੇਂ ਅੱਖਰ ਬਣਾਉਣ ਦੀ ਲੋੜ ਹੈ ਜਿਨ੍ਹਾਂ ਦੇ ਪਰਗਟਾ ਲਈ ਫ਼ਾਰਸੀ ਲਿਪੀ ਵਿਚ ਅੱਖਰ ਨਿਸਚਿਤ ਨਹੀਂ । ਜਿਵੇਂ ਲ, ਝ, ਵ , ਣ ਆਦਿ । (੩) ਲਗਾਂ ਮਾਤਰਾਂ ਦੇ ਪਰਗਟਾ ਲਈ ਫ਼ਾਰਸੀ ਲਿਪੀ ਵਿਚ ਉਚੇਚ ਕਰਨਾ ਪਵੇਗਾ ਤਾਂ ਜੋ ਹਰੇਕ ਸ਼ਬਦਾਗ ਜਿਵੇਂ ਲਿਖਿਆ ਗਿਆ ਹੋਵੇ ਤਿਵੇਂ ਹੀ ਪੜਿਆ ਜਾਂ ਉਚਾਰਿਆ ਜਾ ਸਕੇ । ਇਸ ਗੱਲ ਵਿਚ ਕੋਈ ਅਤਿ-ਕਥਨੀ ਨਹੀਂ ਕਿ ਫ਼ਾਰਸੀ ਲਿਪੀ ਇਕ ਸੰਖਿਪਤ (Short hand) ਅਤੇ ਵਿਆਪਕ ਲਿਪੀ ਹੈ । ਇਸ ਵਿਚ ਲਿਖਣ ਨਾਲ ਕਾਫੀ ਸਮਾਂ ਤੇ ਕਾਫੀ ਥਾਂ ਬਚਦੀ ਹੈ । ਇਸ ਦੀ ਵਿਆਪਕਤਾ ਪੰਜਾਬ ਨੂੰ ਅੰਮ੍ਰਿਤਸਰ ਤੋਂ ਜਬਰਾਲਟਰ ਤਕ ਦੇ ਇਸਲਾਮੀ ਮੁਲਕਾਂ ਨਾਲ ਤੇ ਅਫ਼ਰੀਕਾ ਤੇ ਮਲੇਸ਼ੀਆ ਨਾਲ ਜੋੜਦੀ ਹੈ । ਪਰ ਪਖਪਾਤੀ ਲੋਕ ਫ਼ਾਰਸੀ ਲਿਪੀ ਨੂੰ ਬਦੇਸ਼ੀ ਲਿਪੀ ਆਖ ਕੇ ਨਿੰਦਦੇ ਹਨ । ਭਾਵੇਂ ਵਡੇ ਵਡੇ ਪੋਲੀਉਗਾਫ਼ਿਸਟਾਂ ਦੇ ਮਤ ਅਨੁਸਾਰ ਗੁਰਮੁਖੀ ਆਪ ਵੀ ਮੁਢ ਵਿਚ ਬਾਹਮੀ ਰਾਹੀਂ ਬਦੇਸ਼ੀ ਫ਼ਨੀਕੀ ਲਿਪੀ ਤੋਂ ਵਿਗਸੀ ਮੰਨੀ ਜਾਂਦੀ ਹੈ । ਜੇ ਕੁਝ ਕੁ ਭਾਰਤੀ ਵਿਗਿਆਨੀਆਂ ਦੇ ਮਤ ਅਨੁਸਾਰ ਮਹਿਜਾਦਾਰੇ ਦੀਆਂ ਮੁਹਰਾਂ ਵਾਲੀ ਅਣ-ਪਛਾਤੀ ਮਿਤ ਲਿਪੀ ਨਾਲ ਬਾਹਮੀ ਦਾ ਕੋਈ ਸੰਬੰਧ ਮੰਨਿਆ ਜਾਵੇ, ਜੋ ਹੁਣ ਤਕ ਨਾ ਪੜੀ ਗਈ ਹੈ ਤੇ ਨਾ ਅੱਗੇ ਨੂੰ ਉਸ ਦੇ ਪੜੇ ਜਾਣ ਦੀ ਕੋਈ ਸੰਭਾਵਨਾ ਹੈ, ਤਾਂ ਵੀ ਇਤਿਹਾਸਕਾਂ ਤੇ ਖੋਪਰੀ-ਵਿਗਿਆਨੀਆਂ ਦੇ ਮਤ ਅਨੁਸਾਰ ਮਹਿਜਾਦਾਰ ਦੇ ਵਸਨੀਕ ਰਾਵਤ ਹੋਣ ਕਾਰਨ, ਇਹ ਲਿਪੀ ਖੁਦ ਇਕ ਬਦੇਸ਼ੀ ਕੌਮ ਦੀ ਲਿਪੀ ਹੈ, ਕਿਉਂ ਜੋ ਦਰਾਵੜਾਂ ਨੂੰ ਇਤਿਹਾਸ ਏਸ਼ੀਆ ਕੋਚਕ ਤੋਂ ਆਇਆ ਮੰਨਦਾ ਹੈ । ਫ਼ਾਰਸੀ ਨਾਲੋਂ ਗੁਰਮੁਖੀ ਲਿਪੀ ਵਿਚ ਹੇਠ ਲਿਖੇ ਵਾਧੇ ਹਨ : (੧) ਫ਼ਾਰਸੀ ਲਿਪੀ, ਜਿਵੇਂ ਕਿ ਆਮ ਤੌਰ ਤੇ ਇਹ ਬਿਨਾਂ ਲਗਾਂ ਦੇ ਲਿਖੀ ਜਾਂਦੀ ਹੈ, ਇਕ ਸ਼ਬਦਾਂਗੀ ਜਾਂ ਹਿਜਾਈ (Syllabic) ਲਿਪੀ ਹੈ । ਇਸ ਵਿਚ ਲਗਾਂ ਨੂੰ ਆਮ ਤੌਰ ਤੇ ਬੁੱਝਿਆ ਜਾਂਦਾ ਹੈ, ਪਰ ਠੀਕ ਤੌਰ ਤੇ ਦਰਸਾਇਆ ਨਹੀਂ ਜਾਂਦਾ । ਜੇ ਕੁਰਾਨ ਵਾਨੂੰ ਜ਼ਬਰਾਂ ਜ਼ੋਰਾਂ ਆਦਿ ਨੂੰ ਠੀਕ ਤੌਰ ਤੇ ਹਰਫ਼ਾਂ ਉੱਤੇ ਲਾ ਦਿਤਾ ਜਾਵੇ, ਤਾਂ ਫ਼ਾਰਸੀ ਲਿਪੀ ਹਿਜਾਈ ਤੇ ਅਲਫ਼ਾਬਾਈ ਖਤਾਂ ਦਾ ਮਿਲਗੋਭਾ ਬਣ ਜਾਂਦੀ ਹੈ, ਜਿਸ ਵਿਚ ਸ਼ਬਦਾਂਗੀ ਅਨਸਰ ਵਧੇਰੇ ਤੇ ਅਲਫ਼ਾਬਾਈ ਅੰਸ਼ ਘਟ ਹੁੰਦਾ ਹੈ । ਇਸ ਦੇ ਟਾਕਰੇ ਤੇ ਗੁਰਮੁਖੀ ਲਿਪੀ ਵੀ ਨਿਰੋਲ ਅਲਫ਼ਾਬਾਈ (Alphabatical) ਲਿਪੀ ਨਹੀਂ। ਇਹ ਅਲਫ਼ਾਬਾਈ ਤੇ ਚਿੰਨ੍ਹ (Symbolic) ਲਿਪੀਆਂ ਦਾ ਮਿਲਗੋਭਾ ਹੈ, ਜਿਸ ਵਿਚ ਚਿੰਨ੍ਹ-ਲਿਪੀ ਤਾਂ ਕੇਵਲ ਲਗਾਂ ਤਕ ਹੀ [੩੯