ਪੰਨਾ:Alochana Magazine January 1957.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀਮਤ ਹੈ, ਬਾਕੀ ਅਨਸਰ (ਅੰਸ਼) ਅਲਫ਼ਾਬਾਈ ਲਿਪੀ ਦਾ ਹੈ । ਹਿਜਾਈ ਖਤ ਹੋਣ ਦੀ ਸੂਰਤ ਵਿਚ ਫ਼ਾਰਸੀ ਲਿਪੀ ਵਿਚ ਇਹ ਕਬਾਹਤ (ਭੈੜ) ਹੈ ਕਿ ਜੋ ਕੁਝ ਲਿਖਿਆ ਜਾਂਦਾ ਹੈ ਕਦੇ ਕਦੇ ਵਾਚਣ ਵਾਲੇ ਨੂੰ ਲਿਖਣ ਵਾਲ ਦੇ ਭਾਵ ਦੇ ਉਲਟ ਵੀ ਸਮਝ ਲੋਣ ਦੀ ਸੰਭਾਵਨਾ ਹੁੰਦੀ ਹੈ, ਜਿਵੇਂ ;ਨੂੰ 'ਉੜ ਤੇ ਅੜ ਪੜ ਲੈਣ ਦੀ ਸੰਭਾਵਨਾ ਹੈ । ਗੁਰਮੁਖੀ ਲਿਪੀ ਵਿਚ ਇਹੋ ਜਿਹੀ ਗੱਲ ਨਹੀਂ। ਆਮ ਤੌਰ ਤੇ ਜੋ ਲਿਖਿਆ ਜਾਂਦਾ ਹੈ, ਸੋਈ ਪੜਿਆ ਜਾਂਦਾ ਹੈ । (੨) ਫ਼ਾਰਸੀ ਹਰੂਫ਼ ਤਹੱਜੀ ਲਈ ਨੁਕਤਿਆਂ ਦੀ ਵਰਤੋਂ ਇਸ ਲਿਪੀ ਵਿਚ ਬੜੀ ਮਹੱਤਤਾ ਰਖਦੀ ਹੈ । ਜਿਵੇਂ ਥੋੜੀ ਜਿਹੀ ਵਿੰਗੀ ਉਫ਼ਕੀ ਲਕੀਰ ਹੇਠ ਇਕ ਬਿੰਦੀ ਦਾ ਮਤਲਬ ਹੈ “ਬ’ ਤੇ ਦੋ ਬਿੰਦੀਆਂ ਦਾ ਮਤਲਬ ਹੈ “ਯ ਤੇ ਸਿਹਾਰੀ, ਬਿਹਾਰੀ, ਲਾਂ, ਦੁਲਾਂ ਆਦਿ । ਲਕੀਰ ਉਪਰ ਦੇ ਬੰਦੀਆਂ ਦਾ ਭਾਵ ਹੈ “ਤ, ਤਿੰਨ ਬਿੰਦੀਆਂ ‘ਸ ਨੂੰ ਦਰਸਾਉਂਦੀਆਂ ਹਨ । ਇਕ ਅਰਧ-ਚੱਕਰ ਵਰਗੀ ਮੁੜਵੀ ਲਕੀਰ, ਜਿਸ ਉੱਪਰ ਜਾਂ ਵਿਚਕਾਰ ਇਕ ਨੁਕਤਾ ਹੁੰਦਾ ਹੈ, ਨੂੰਨ ਕਹਾਉਂਦੀ ਹੈ । ਗਇਆ ਫ਼ਾਰਸੀ ਲਿਪੀ ਨੁਕਤਾ ਪਰਧਾਨ ਲਿਪੀ ਹੈ, ਜੋ ਅੱਖਾਂ ਨੂੰ ਥਕਾ ਦਿੰਦੀ ਹੈ । ਘਸੀਟਵੇਂ ਖਤ ਅਥਵਾ ਸ਼ਿਕਸਤੇ ਵਿਚ ਇਨ੍ਹਾਂ ਬਿੰਦੀਆਂ ਤੇ ਹੋਰ ਲੀਕ-ਟੋਟਿਆਂ ਦੀ ਮੁੰਬਾਈ, ਗੁਲਾਈ ਤੇ ਸਿੱਧੀ ਪੁਠੀ ਕਸ਼ਸ਼ ਵਲ ਵਧੇਰੇ ਧਿਆਨ ਨਹੀਂ ਦਿਤਾ ਜਾਂਦਾ, ਜਿਸ ਕਰ ਕੇ ਸ਼ਿਕਸਤਾ ਪੜ੍ਹਨਾ ਗੁਥੀਆਂ ਸੁਲਝਾਉਣ ਦਾ ਸਮਾਨਾਰਥੀ ਹੈ । ਇਸ ਤੋਂ ਵੀ ਵਧੇਰੇ ਗੋਰਖਧੰਧਾ ਹੈ ਖ਼ਤੇ ਤੁਗਰਾ (monogram) ਜਿਸ ਨੂੰ ਪੜ੍ਹਨਾ ਕਿਸੇ ਛੋਟੇ ਮੋਟ ਵਿਦਵਾਨ ਦਾ ਕੰਮ ਨਹੀਂ। ਫ਼ਾਰਸੀ ਲਿਪੀ ਵਿਚ ਹਰ ਅੱਖਰ ਦੇ ਕਈ ਕਈ ਰੂਪ ਹਨ ਜਿਵੇਂ ਇਨਾਂ ਸ਼ਬਦਾਂ ਵਿਚ ਬੇ ਦੇ ਚਾਰ ਰੂਪ ਮਿਲਦੇ ਹਨ : (੧) ਮੁਢਲੇ ਦੋ, ਜਿਵੇਂ -- ਵਿਚ । (੨) ਅੰਤਲਾ, ਜਿਵੇਂਘ ਵਿਚ । (੩) ਵਿਚਕਾਰਲਾ, ਜਿਵੇਂ ਪੁਲ ਵਿਚ । ਇਸ ਕਾਰਣ ਫ਼ਾਰਸੀ ਟਾਈਪ ਲਿਬੋ ਨਾਲੋਂ ਮਹਿੰਗਾ ਪੈਂਦਾ ਹੈ ਅਤੇ ਇਸ ਵਿਚ ਲਿਥੋ ਵਾਲੀ ਖੂਬਸੂਰਤੀ ਵੀ ਨਹੀਂ। ਭਾਵੇਂ ਗੁਰਮੁਖੀ ਅੱਖਰਾਂ ਦੀਆਂ ਸ਼ਕਲਾਂ ਫ਼ਾਰਸੀ ਅੱਖਰਾਂ ਨਾਲੋਂ ਵਧੇਰੇ ਪੇਚੀਦਾ ਹਨ, ਪਰ ਹਨ ਖਾਸੀਆਂ ਬਾਕਾਇਦਾ ਤੇ ਸਪਸ਼ਟ | ਸ਼ਬਦਾਂ ਵਿਚ ਉਨ੍ਹਾਂ ਦੀਆਂ ਸ਼ਕੀ ਕੀਮਤਾਂ ਨਹੀਂ। (੩) ਫ਼ਾਰਸੀ ਲਿਪੀ ਵਿਚ ਦੀਰਘ ਲਗਾਂ (Long vowels) ਤੇ ਸੰਯੁਕਤ ਸਵਰਾਂ ( Dipthongs) ਦੇ ਪਰਗਟਾ ਦਾ ਢੰਗ ਬੜਾ ਕੋਝਾ ਹੈ-ਇਕੋ .ਯ’ ੪0]