ਪੰਨਾ:Alochana Magazine January 1957.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਕੰਮ ਵੀ ਦਿੰਦੀ ਹੈ ਅਤੇ ਸੰਯੁਕਤ ਸਵਰ ਬਣ ਕੇ ਸਿਹਾਰੀ, ਬਿਹਾਰੀ, ਲਾਂ, ਦੁਲਾਂ ਲਗਾਂ ਨੂੰ ਵੀ ਦਰਸਾਉਂਦੀ ਹੈ । ਇਸੇ ਤਰਾਂ , ਵ ਲਈ ਵੀ ਵਰਤਿਆ ਜਾਂਦਾ ਹੈ ਅਤੇ ਸੰਯੁਕਤ ਸਵਰ ਬਣ ਕੇ ਦੁਲੈਂਕੜੇ, ਹੋੜਾ, ਕਨੌੜਾ ਲਈ ਵੀ ਇਸਤੇਮਾਲ ਹੁੰਦਾ ਹੈ । ਇਸੇ ਲਈ ਫ਼ਾਰਸੀ ਲਿਪੀ ਨੂੰ ਠੀਕ ਤਰ੍ਹਾਂ ਵਾਚਣ ਲਈ ਬੋਲੀ ਦਾ ਪੂਰਾ ਪੂਰਾ ਮਾਹਰ ਹੋਣਾ ਚਾਹੀਦਾ ਹੈ ਤਾਂ ਕਿਤੇ ਕੋਈ ਵਿਦਿਆਰਥੀ ਫ਼ਾਰਸੀ ਨੂੰ ਪੜਨ ਦੇ ਯੋਗ ਹੁੰਦਾ ਹੈ, ਭਾਵੇਂ ਕੋਈ ਸਾਰੀ ਫ਼ਾਰਸੀ ਵਰਣ ਮਾਲਾ ਦਾ ਮਾਹਰ ਹੋ ਜਾਵੇ, ਉਹ ਗੁਰਮੁਖੀ ਵਾਂਨੂੰ ਇਸ ਲਿਖਤ ਨੂੰ ਚੁਟ ਚੁਟ ਨਹੀਂ ਪੜ੍ਹ ਸਕਦਾ । ਗੋਇਆ ਫ਼ਾਰਸੀ ਲਿਪੀ ਦਾ ਅਭਿਆਸ ਪਰਾਪਤ ਕਰਨ ਲਈ ਵਧੇਰੇ ਸਮੇਂ ਦੀ ਲੋੜ ਹੈ । ਪੰਜ ਚਾਰ ਸਾਲ ਦੇ ਅਰਸੇ ਵਿਚ ਵੀ ਮੁਢਲੀ ਵਿਦਿਆਰਥੀ ਫ਼ਾਰਸੀ ਲਿਪੀ ਦਾ ਮਾਹਰ ਨਹੀਂ ਬਣ ਸਕਦਾ। ਉਸ ਦੀ ਸਮਝ ਵਿਚ ਨਹੀਂ ਆਉਂਦਾ ਕਿ • ਆਮ (ਸਾਧਾਰਣ) ਐਨ ਨਾਲ ਤੇ ਆਮ (ਅੰਬ) ਅਲਫ਼-ਮੱਦਾ ਨਾਲ ਕਿਉਂ ਲਿਖਿਆ ਜਾਵੇ । ਤੋਤਾ ਲਿਖਣ ਲਈ ਦੋਵੇਂ ਆਂ (=) ਕਿਉਂ ਨਾ ਵਰਤ ਲਈਆਂ ਜਾਣ, ਦੋਵੇਂ ਤੋਏ ਕਿਉਂ ਵਰਤੇ ਜਾਣ (90) ! ਜੇ ਫ਼ਾਰਸੀ ਲਿਪੀ ਅਪਣਾਈ ਜਾਵੇ ਤਾਂ ਪੂਰਬੀ ਪੰਜਾਬ ਦਾ ਸੰਬੰਧ ਭਾਰਤੀ ਲਿਪੀਆਂ ਤੇ ਭਾਰਤੀ ਸਭਿਅਤਾ ਨਾਲੋਂ ਟੁੱਟ ਕੇ ਪੱਛਮੀ ਪੰਜਾਬ ਤੇ ਹੋਰ ਨੇੜਲੇ ਏਸ਼ੀਆਈ ਮੁਲਕਾਂ ਨਾਲ ਜੁੜ ਜਾਂਦਾ ਹੈ । ਦੁਜੇ ਇਸ ਲਿਪੀ ਦੇ ਅਪਨਾਉਨ ਨਾਲ ਅਰਬੀ-ਫ਼ਾਰਸੀ-ਤੁਰਕੀ ਅਸਲੇ ਦੇ ਸ਼ਬਦ ਜਿਉਂ ਦੇ ਤਿਉਂ ਲਿਖਣੇ ਪੈਣਗੇ ਜਿਵੇਂ ਜ਼ੁਲਮ ਨੂੰ ਜ਼ੋਏ ਨਾਲ ਹੀ ਲਿਖਣਾ ਪਵੇਗਾ ਤੇ ਪੰਜਾਬੀ ਵਾਲੀ ਸੌਖ (ਕਿ ਜੁਲਮ ਲਿਖ ਲਵੋ ਜਾਂ ਵਧ ਤੋਂ ਵਧ ਜ਼ੁਲਮ ਬਣਾ ਲਵੋ) ਖਤਮ ਹੋ ਜਾਵੇਗੀ । ਗੁਰਮੁਖੀ ਲਿਪੀ ਵਿਚ ਜੋ ਫ਼ਾਰਸੀ ਆਵਾਜ਼ਾਂ ੪, ੬, ੯, 3, 5, ਆਦਿ ਲਈ ਚਿੰਨ ਨਹੀਂ ਸਨ, ਹੁਣ ਬਣਾ ਲਏ ਗਏ ਹਨ ਤੇ ਵਧੇਰੇ ਸ਼ੁਧਤਾ ਲਈ ਆਮ ਵਰਤੋਂ ਵਿਚ ਲਿਆਂਦੇ ਜਾਂਦੇ ਹਨ । ਪਰ ਫੇਰ ਵੀ ਕੁਝ ਹੋਰ ਨਵੇਂ ਚਿੰਨ ਘੜਨ ਦੀ ਲੋੜ ਸੀ ਜਿਸ ਨੂੰ ਕੁਝ ਹਦ ਤਕ ਭਾਈ ਕਾਨ੍ਹ ਸਿੰਘ ਜੀ ਨੇ ਪੂਰਾ ਕਰ ਦਿਤਾ ਹੈ, ਪਰ ਪੰਜਾਬੀ ਜਨਤਾ ਨੇ ਇਸ ਨੂੰ ਪਰਵਾਨ ਨਹੀਂ ਕੀਤਾ। ਭਾਈ ਸਾਹਿਬ ਦੇ ਘੜੇ ਚਿੰਨ੍ਹ ਇਹ ਹਨ : ਉ. ਗੁ ॥ ਸ ਨੂੰ ਜੋ ; ਜ ਅ } 5 ਫੁ ਪ ਸ ਸ ਜ | ਇ } 6 ਕੁ ਪੰ ਜ : ਹੁ ; ਚ 3 ਖ਼ . " ੫ A • . • C: : • s # • · * . |[੪੧