ਪੰਨਾ:Alochana Magazine January 1957.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਅ) ਰੋਮਨ ਲਿਪੀ ਪੰਜਾਬੀ ਬੋਲੀ ਨੂੰ ਸਾਧਾਰਣ ਰੋਮਨ ਅੱਖਰਾਂ ਦੁਆਰਾ, ਜਿਹੜੇ ਹੁਣ ਅੰਗਰੇਜ਼ੀ ਅੱਖਰਾਂ ਦੇ ਛਾਪਣ ਲਈ ਲੋੜੀਂਦੇ ਹਨ, ਪਰਗਟ ਕੀਤੀ ਜਾ ਸਕਦੀ ਹੈ। ਇਸ ਵਿਧੀ ਸੰਬੰਧੀ ਬੰਗਾਲ ਦੇ ਸਿਧ ਭਾਸ਼ਾ ਵਿਗਿਆਨੀ ਸ਼੍ਰੀ ਸੁਨੀਤੀ ਕੁਮਾਰ ਚੈਟਰਜੀ ਨੇ ਆਪਣੇ ਲੇਖ “A Roman Alphabet for India’ ਵਿਚ, ਜਿਸ ਨੂੰ ਕਲਕੱਤਾ ਯੂਨੀਵਰਸਿਟੀ ਨੇ Journal of the Department of Letters 1935 ਵਿਖੇ ਪ੍ਰਕਾਸ਼ਤ ਕੀਤਾ ਹੈ, ਚੰਗੀ ਤਰ੍ਹਾਂ ਚਾਨਣ ਪਾਇਆ ਹੈ ਤੇ ਟੋਪੀਦਾਰ ਤੇ ਨੁਕਤੇਦਾਰ ਅੱਖਰਾਂ ਦਾ ਝਮੇਲਾ ਛੱਡ ਕੇ ਕੁਝ ਛੇ ਕੁ ਸੂਚਕ ਚਿੰਨ੍ਹਾਂ ਦੁਆਰਾ, ਭਾਰਤੀ ਬੋਲੀਆਂ ਨੂੰ ਪਰਗਟ ਕਰਨ ਦਾ ਜਤਨ ਕੀਤਾ ਹੈ । ਇਹ ਚਿੰਨ੍ਹ ਇਉਂ ਹਨ : (੧) : ਦੀਰਘ ਸਵਰ (Vowel length) ਲਈ । (੨) ਦੇ ਮੂਧਨੀ ਅਖਰਾਂ (Carebral) ਲਈ । (੩) | ਤਾਲਵੀ ਅਖਰਾਂ (Palatal) ਲਈ (੪) " ਅਨੁਨਾਸਕ (Nasaliration) ਦਰਸਾਉਣ ਲਈ । ੫) • ਹੋਰ ਵਾਧੂ ਚਿੰਨ੍ਹਾਂ ਲਈ । (੬) * ਖਾਸ ਨਾਵਾਂ ਲਈ (Capital Letters) । ਚੈਟਰਜੀ ਦੀ ਤਜਵੀਜ਼ ਹੈ ਕਿ ਇਨ੍ਹਾਂ ਰੋਮਨ ਅੱਖਰਾਂ ਨੂੰ ਦੇਸੀ ਢੰਗ ਨਾਲ ਤਰਤੀਬ ਦਿਤਾ ਜਾ ਸਕਦਾ ਹੈ ਤੇ ਇਨ੍ਹਾਂ ਦੇ ਨਾਂ ਵੀ ਦੇਸੀ ਵਰਤ ਮਾਲਾ ਦੇ ਅਧਾਰ ਤੇ ਰਖੇ ਜਾ ਸਕਦੇ ਹਨ ਜਿਵੇਂ (G) ਜੀ ਨੂੰ ਜੀ ਦੀ ਥਾਂ ਗਗਾ ਆਖ ਲਇਆ ਜਾ ਸਕਦਾ। ਹੈ । ਇਸੇ ਤਰ੍ਹਾਂ (H) ਨੂੰ ਐਚ ਦੀ ਥਾਂ ਹਾਹਾ ਤੇ (U) ਯੂ ਨੂੰ ਉੜਾ ਕਹਿਆ ਜਾ ਸਕਦਾ ਹੈ । n ਜਾਂ ਬਿੰਦੀ ਵਾਲੇ ਐਨ ਨੂੰ ਝੰਕਾ । n ਜਾਂ ਲਕੀਰਦਾਰ ਐਨ ਨੂੰ ੪ ॥ n? ਜਾਂ ਬੋਦੀ ਵਾਲੇ ਐਨ ਨੂੰ ਣ ਅਤੇ te, d, th, dh ਨੂੰ ਟੈਂਕਾ, ਡਡਾ, ਠਠਾ ਤੇ ਢਢਾ ਨਾਂ ਦਿੱਤਾ ਜਾ ਸਕਦਾ ਹੈ । ਇਸ ਵਾਰਮਲੇ ਅਣe. ਰ ਸਾਂਝੀ ਸਤਰ ਇਉਂ ਦਰਸਾਈ ਜਾਵੇਗੀ : ਅ ਆ ਇ ਈ ਉ ਊ ਏ ਐ aa: ii: u u: e e: ਓ ਔ 0 0: