ਪੰਨਾ:Alochana Magazine January 1957.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

: ਕਿਸ਼ਨ ਸਿੰਘ ਐਮ. ਏ. ਸੈਲ ਪੱਥਰ [ਲੜੀ ਲਈ ਦੇਖੋ ਆਲੋਚਨਾ ਦਾ ਕਾਨਫਰੰਸ ਅੰਕ ੨ ਮਹੀਨਾ ਅਕਤੂਬਰ ੧੯੫੬-ਸੰਪਾਦਕ] ਗਾਰਗੀ ਸਾਹਿਬ ਜੈਦੇਵ ਦੇ ਸਟੂਡੀਓ ਵਿਚ, ਫੁਲਾਂ ਦੀ ਥਾਂ ਫੁਲਦਾਨ ਵਿਚ ਸਰਕੜਾ ਵਿਖਾਉਂਦੇ ਹਨ, ਇਹ ਦੱਸਣ ਵਾਸਤੇ ਕਿ ਉਹ ਖਰਵੀ ਕਲਾ ਦਾ ਉਪਾਸ਼ਕ ਹੈ । ਅਤੇ ਇਸ ਪਰੀਵਰਤਨ ਦਾ ਨਤੀਜਾ ਰੁਪਾ ਦੇ ਬੁਤ ਬਨਾਉਣ ਦੀ ਦਿਲਚਸਪੀ ਹੈ । ਸਵੀਰਾ ਜੈਦੇਵ ਦੀ ਇਸੇ ਰੁਚੀ ਨੂੰ ਪ੍ਰਤਖ ਕਰਨ ਵਾਸਤੇ ਉਸ ਦੀ ਪ੍ਰਵਾਨਗੀ ਨਾਲ ਕਹਿੰਦਾ ਹੈ ‘ਤੁਸੀਂ ਹਰ ਚੀਜ਼ ਨੂੰ ਪੱਥਰ ਦੇ ਰੂਪ ਵਿਚ ਦੇਖਦੇ ਓ । ਰੂਪਾ ਇਕ ਖਰਵਾ ਜਿਹਾ ਪੱਥਰ ਸਮਝ ਕੇ ਹੀ ਲਈ ਗਈ ਹੈ । ਰੂਪਾ ਦਾ ਹਰ ‘ਬਾਂ ਜ਼ਿਕਰ ਪੱਥਰ ਦੇ ਰੂਪ ਵਿਚ ਹੀ ਆਉਂਦਾ ਹੈ । ਅਤੇ ਇਸ ਸਾਰੇ ਨਜ਼ਰੀਏ ਬਾਬਤ ਸਵੀਰਾ ਦਾ ਉਸ ਤੇ ਦੂਸ਼ਨ ਇਹ ਹੈ ਕਿ ਉਹ ਖਰਵੇਪਨ ਚੋਂ ਸੁਹਲਤਾ ਢੂੰਡਦਾ ਹੈ, ਇਸ ਖਰਵੇਪਨ ਚੋਂ ਸਹੁਲਤਾ ਦਾ ਦੂਸਰਾ ਨਾਮ ਕੋਝ ਵਿਚੋਂ ਸੁੰਦਰਤਾ ਨਿਚੋੜਨਾ ਹੈ । ਸਵੀਰਾ ਤੇ ਗਾਰਗੀ ਸਾਹਿਬ ਦਾ ਜੈਦੇਵ ਮੁਤਅਲਕ ਬੁਨਿਆਦੀ ਕੇਂਦਰੀ ਦੂਸ਼ਨ ਹੈ ਅਤੇ ਇਸ ਦੂਸ਼ਨ ਦੇ ਗਲਤੀ ਬਾਬਤ ਬਾਰ ਬਾਰ ਜ਼ਿਕਰ ਹੋ ਚੁਕਾ ਹੈ । ਪੱਥਰ, ਖਰਵਾਪਨ ਇਨਸਾਨ ਦੀ ਜਾਈ ਰੂਪਾ ਦੀ ਖਾਸੀਅਤ ਨਹੀਂ, ਨਾ ਹੀ ਕੋਝ ਉਸਦਾ ਜਮਾਂਦਰੂ ਵਿਰਸਾ ਹੈ । ਇਹ ਸੋਸ਼ਲ ਨਜ਼ਾਮ ਦੀ ਉਸਨੂੰ ਦੇਣ ਹੈ, ਇਹ ਉਸਦੀ ਕਰਤੂਤ ਤੇ ਕਿਰਤ ਹੈ । ਸੁਹਲਤਾ ਸੁੰਦਰਤਾ ਉਸ ਜੈਦੇਵ ਦੇ ਹਥੀਂ ਬਣੇ ਬੁਤ ਤੋਂ ਇਸ ਵਾਸਤੇ ਪੈਦਾ ਹੁੰਦੀ ਹੈ ਕਿ ਕਲਾ ਰੂਪਾ ਦੇ ਇਨਸਾਨੀ ਜੁਸੇ ਤੇ ਉਸਤੇ ਹੋ ਰਹੇ ਕਹਿਰ ਨੂੰ ਨਖੇੜ ਕੇ ਧਰ ਦੇਂਦੀ ਹੈ । ਉਸ ਤੇ ਹੋ ਰਹੇ ਕਹਿਰ ਦੇ ਖਿਲਾਫ ਘਿਰਣਾਂ ਤੇ ਰੋਹ ਜਗਾਉਂਦੀ ਹੈ ਅਤੇ ਉਸ ਦੀ ਮਾਨਸ ਦੀ ਜ਼ਾਤ ਦੀ ਸਾਡੇ ਨਾਲ ਏਕਤਾ ਪੈਦਾ ਕਰਦੀ ਹੈ । ਮਨੁਖ ਦੇ ਦਵਾਲਿਉ ਇਸ ਨਜ਼ਮ ਦਾ ਕੀਤਾ ਜਾ ਰਿਹਾ ਘੋਰ ਅੰਧੇਰੇ ਲਾਹਕੇ ਉਸ ਨੂੰ ਫਿਰ ਮਾਨਸ ਰੂਪ ਵਿਚ ਲਿਆਉਣ ਦਾ ਯਤਨ ਸਹੀ ਮਹਿਨਿਆਂ ਵਿਚ ਮਰ ਰਹੀ ਇਨਸਾਨੀ ਸੁੰਦਰਤਾ ਤੇ ਸੁਹਲਤਾ ਜਗਾਉਂਣਾ ਹੈ ।