ਪੰਨਾ:Alochana Magazine January 1957.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਰੋਮਨ ਖਤ ਦਾ ਇਕ ਲਾਭ ਹੈ ਕਿ ਸਖਾਂਦਰੂਆਂ ਨੂੰ ਬਹੁਤੇ ਰਸਮੇ ਖਤ ਨਹੀਂ ਲਿਖਣੇ ਪੈਣਗੇ ਤੇ ਟਾਈਪ ਵਿਚ ਸੌਖ ਪੈਦਾ ਹੋ ਜਾਵੇਗੀ । ਪੰਜਾਬੀ ਦੁਨੀਆਂ ਦੇ ਇਕ ਵਡੇ ਰਸਮ ਖਤ ਵਿਚ ਲਿਖੀ ਹੋਣ ਕਰ ਕੇ, ਵਧੇਰੇ ਕੌਮਾਂਤਰੀ ਹੋ ਜਾਵੇਗੀ । ਗੁਰਮੁਖੀ ਲਿਪੀ ਵਿਚ ਰੋਮਨ ਨਾਲੋਂ ਹੇਠ ਲਿਖੇ ਵਾਧੇ ਹਨ : (੧) ਤਜਵੀਜ਼ ਕੀਤੀ ਰੋਮਨ ਲਿਪੀ ਵਿਚ ਇਕੋ ਅੱਖਰ ਵਧੇਰ ਆਵਾਜ਼ਾਂ ਨੂੰ ਪਰਗਟਾਉਂਦਾ ਹੈ । ਭਾਵੇਂ ਇਸ ਨੁਕਸ ਨੂੰ ਨੁਕਤੇ ਜਾਂ ਲਕੀਰਾਂ ਲਾ ਕੇ ਦੂਰ ਕਰਨ ਦਾ ਜਤਨ ਕੀਤਾ ਗਇਆ ਹੈ, ਪਰ ਭੁਲੇਖੇ ਦੀ ਸੰਭਾਵਨਾ ਬਣੀ ਰਹਿੰਦੀ ਹੈ ! ਗੁਰਮੁਖੀ ਲਿਪੀ ਵਿਚ ਇਕ ਆਵਾਜ਼ ਪਰਗਟਾ ਲਈ ਕੇਵਲ ਇਕ ਅੱਖਰ ਹੈ । (੨) ਰੋਮਨ ਦੀ ਛੱਬੀ ਅਖਰੀ ਵਰਣਮਾਲਾ ਵਿਚੋਂ ਪੰਜਾਬ ਲਈ ਪੰਜ ਅੱਖਰ ਅਥਵਾ f, ੧, ੫, x, z ਵਾਧੂ ਹੋ ਜਾਂਦੇ ਹਨ । ਭਾਵੇਂ ਇੰਡੋ-ਯੋਰਪੀਅਨ ਆਵਾਜ਼ਾਂ ਨੂੰ ਦਰਸਾਉਣ ਵਾਲੀ ਇਨ੍ਹਾਂ ਨੂੰ ਪੰਜਾਬੀ ਲਿਪੀ ਲਈ ਰਖ ਲੈਣਾ ਉਚਿਤ ਹੋਵੇਗਾ । (੩) ਗੁਰਮੁਖੀ ਲਗਾਂ ਦੇ ਮੁਕਾਬਲੇ ਵਿਚ ਰੋਮਨ ਵਿਚ ਤਜਵੀਜ਼ੇ ਸੰਕੇਤਕ ਚਿੰਨ੍ਹ ਜ਼ਰਾ ਕੋਝੇ ਹਨ । ਇਨ੍ਹਾਂ ਦੀ ਵਰਤੋਂ ਤੇਜ਼ ਲਿਖਾਈ ਵਿਚ ਖਾਸੀ ਅੜਚਨ ਪੈਦਾ ਕਰੇਗੀ । ਰੋਮਨ ਲਿਪੀ, ਟਾਈਪ ਲਈ ਬਹੁਤ ਉਚਿਤ ਹੈ । ਗੁਰਮੁਖੀ ਲਗਾਂ ਟਾਈਪ ਲਈ ਅਜੀਰਣ ਬਣੀਆਂ ਹੋਈਆਂ ਹਨ | (੪) ਪੰਜਾਬੀ ਲਈ ਰੋਮਨ ਜਾਂ ਕੋਈ ਹੋਰ ਨਵਾਂ ਖਤ ਵਰਤਣ ਨਾਲ ਸਾਰੇ ਪੁਰਾਣੇ ਲਿਟਰੇਚਰ ਦਾ ਸਤਿਆਨਾਸ ਹੋ ਜਾਵੇਗਾ । (੫) ਜੇ ਰੋਮਨ ਖਤ ਅਪਣਾਇਆ ਜਾਵੇ ਤਾਂ ਹੇਠ ਲਿਖੀਆਂ ਔਕੜਾਂ ਆਉਣਗੀਆਂ : (ਉ) ਵਡੇ ਅੱਖਰਾਂ ਦੀ ਵਰਤੋਂ ਦਾ ਮਸਲਾ | (ਅ) ਅੰਗਰੇਜ਼ੀ ਤੇ ਹੋਰ ਯੂਰਪੀ ਅਸਲੇ ਦੇ ਸ਼ਬਦਾਂ ਦੀ ਲਿਖਾਈ ਅਸਲ ਦੇ ਮੁਤਾਬਿਕ ਰਖਣ ਦੀ ਲੋੜ ਪਵੇਗੀ । ਜਿਵੇਂ ਪੰਜਾਬੀ-ਟੋਮਨ ਵਿਚ ਸਕੂਲ ਨੂੰ staa: ਲਿਖਿਆ ਜਾਵੇਗਾ, ਪਰ ਅਸਲ ਵਿਚ ਇਸ ਨੂੰ School ਲਿਖਣਾ ਹੀ ਉਚਿਤ ਹੋਵੇਗਾ । ਇਹੋ ਹਾਲ ਹੋਰ ਸੈਂਕੜੇ ਔਗਰੇਜ਼ੀ ਸ਼ਬਦਾਂ ਦਾ, ਜਿਵੇਂ ਬਟ ਨੂੰ But ਤੇ ਬਟਨ ਨੂੰ Batan ਲਿਖਣਾ ਕਿੰਨਾਂ ਕੋਝਾ ਲਗੇਗਾ । () ਦੇਵਨਾਗਰੀ ਲਿਪੀ ਇਸ ਵਿਚ ਕੋਈ ਸ਼ਕ ਨਹੀਂ ਕਿ ਦੇਵਨਾਗਰੀ ਤੇ ਗੁਰਮੁਖੀ ਲਿਪੀ ਖੁਦ ੪੪]