ਪੰਨਾ:Alochana Magazine January 1957.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੱਡ ਦਿਤੀ ਜਾਂਦੀ ਹੈ । (ੲ) ਜਦੋਂ ਪੰਜਾਬੀ ਦੇਵਨਾਗਰੀ ਲਿਪੀ ਵਿਚ ਲਿਖੀ ਜਾਵੇਗੀ । ਸੰਸਕ੍ਰਿਤ ਤੇ ਪਾਕ੍ਰਿਤ ਦੇ ਠੇਠ ਸ਼ਬਦ ਆਪਣੇ ਅਸਲ ਰੂਪ ਵਿਚ ਹੀ ਲਿਖਣੇ ਉਚਿੱਤ ਹੋਣਗੇ ਜਿਵੇਂ ਕਿਰਪਾ ਨੂੰ ‘ਚ ਹੀ ਲਿਖਣਾ ਠੀਕ ਹੋਵੇਗਾ | ਭਾਵੇਂ ਪੰਜਾਬੀ ਉਚਾਰਣ ਅਨੁਸਾਰ ਕਿਰਪਾ ਸ਼ੁਧ ਹੈ । ਇਹੋ ਹਾਲ ਹੋਰ ਤਤਸਮ ਸ਼ਬਦਾਂ ਦਾ ਹੋਵੇਗਾ ਜਿਨਾਂ ਦੀ ਦੇਵਨਾਗਰੀ ਵਿਚ ਠੀਕ ਲਿਖਾਈ ਅਸਟਾਧਿਆਈ ਦੇ ੩ ਪਠਨ-ਪਾਠਨ ਤੋਂ ਬਿਨਾਂ ਹੋਣੀ ਅਸੰਭਵ ਜਿਹੀ ਗੱਲ ਹੈ। (ਸ) ਹੁਣ ਰਹਿਆ ਜੁੱਟ ਅਖਰਾਂ ਤੇ ਸਵਰਾਂ ਦੀਆਂ ਪਿਛੋਂ ਲਿਖੀਆਂ ਸੂਰਤਾਂ ਦਾ ਮਸਲਾ, ਜਿਨਾਂ ਨੂੰ ਦੇਵਨਾਗਰੀ ਵਰਣ ਮਾਲਾ ਵਿਚ ਖਾਸੀ ਗਿਣਤੀ ਵਿਚ ਸ਼ਾਮਲ ਕਰਨਾ ਪਇਆ ਹੈ । ਭਾਵੇਂ ਇਨ੍ਹਾਂ ਜੁੱਟਾਂ ਦੇ ਅੰਸ਼ਕ ਅੰਗ ਆਪਣੇ ਵਖਰੇ ਰੂਪ ਵਿਚ ਵੀ ਦਰਸਾਏ ਜਾ ਸਕਦੇ ਹਨ, ਪਰੰਤੂ ਸਵਰ ਅਖਰਾਂ ਲਈ ਅਜਿਹੇ ਅਖਰਾਂ ਦਾ ਇਕ ਦੁਹਰਾ ਸੈੱਟ (set) ਦਰਕਾਰ ਹੈ ਜੋ ਪੈਰੀ ਲਿਖੇ ਜਾਂ ਸਤਰ ਦੇ ਉਪਰ ਟੰਗੇ ਜਾ ਸਕਣ । ਅਜਿਹੇ ਵਾਧੂ ਬਖੇੜੇ ਨੂੰ ਛੱਡਣਾ ਲਾਭ ਤੋਂ ਖਾਲੀ ਨਹੀਂ ਹੋਵੇਗਾ । ਵਿਅੰਜਣਾ ਨਾਲ ਸਵਰ ਅੱਖਰਾਂ ਨੂੰ ਗਲਜੋਟ ਕਰਨ ਕਾਰਨ ਦੇਵਨਾਗਰੀ ਵਿਚ ਸ਼ਬਦਾਂਗੀ ਲਿਪੀ ਵਾਲੀ ਹਾਲਤ ਪੈਦਾ ਹੋ ਗਈ ਹੈ । ਇਕ ਹਿਸੇ (Syllable} ਵਿਚ ਇਕ ਜਾਂ ਇਕ ਤੋਂ ਵਧ ਵਿਅੰਜਣ ਸ਼ਾਮਲ ਕੀਤੇ ਗਏ ਹੁੰਦੇ ਹਨ ਤੇ ਇਨ੍ਹਾਂ ਨਾਲ ਇਕ ਸਵਰ ਅਖਰ ਵੀ ਗਲਜੋਟ ਹੁੰਦਾ ਹੈ । ਇਹੀ ਕਾਰਨ ਹੈ ਕਿ ਭਾਵੇਂ ਸੰਸਕ੍ਰਿਤ ਵਰਣਮਾਲਾ ਵਿਚ ੩੩ ਸਾਦੇ ਵਿਅੰਜਣ ਹਨ, ਪਰ ਲਗ ਭਗ ਅਣ-ਗਿਣਤ ਸੰਖਿਆ ਪਚੀ ਜੱਟ ਤੇ ਦੱਤ ਅੱਖਰਾਂ ਦੀ ਹੈ ਜੋ ਸਭ ਮਿਲ-ਮਿਲਾ ਕੇ ਇੰਨੇ ਬਣ ਜਾਂਦੇ ਹਨ ਕਿ ਸੰਸਕ੍ਰਿਤ ਦੀ ਨਕ ਠੀਕ ਛਪਾਈ ਕਰਨ ਲਈ ਪੰਜ ਸੌ ਤੋਂ ਵਧ ਫ਼ਾਉਂਡ (found) ਤਿਆਰ ਕਰਨ ਦੀ ਲੋੜ ਪੈਂਦੀ ਹੈ, ਜਦੋਂ ਕਿ ਆਮ ਰੋਮਨ ਲਿਪੀ ਵਿਚ ਕੇਵਲ ਪੰਜਾਹ ਕੁ ਫ਼ਾਉਂਡ ਨਾਲ ਹੀ ਕੰਮ ਚਲ ਜਾਂਦਾ ਹੈ | ਅਜਿਹੇ ਗੋਰਖਧੰਧੇ ਗੁਰਮੁਖੀ ਲਿਪੀ ਵਿਚ ਨਹੀਂ (ਹ) ਦੁੱਤਾਂ ਤੇ ਜੱਟਾਂ ਦੇ ਬਖੇੜੇ ਤੋਂ ਛੂਟ ਦੇਵਨਾਗਰੀ ਵਿਚ ਹੋਰ ਵੀ ਕਈ ਝਮੇਲੇ ਹਨ । ਉਦਾਹਰਣ ਵਜੋਂ 3 ਦੇ ਭਿੰਨ ਭਿੰਨ ਪੰਜ ਛੇ ਰੁvi ਦੀ ਅਨੋਖੀ ਵਰਤੋਂ ਨੂੰ ਹੀ ਲਵੋ । ਜੇ ਕ੍ਰਿਸ਼ਨ ਲਿਖਣਾ ਹੋਵੇ ਤਾਂ ‘ਤ ਦਾ ਰੂਪ “ਝ ਬਣਦਾ ਹੈ, ਮੈਂ ਕਿਆ ਲਿਖਣਾ ਹੋਵੇ ਤਾਂ ਕਿ ਹੋਣਾ ਚਾਹੀਦਾ ਹੈ, ਜੇ ਰਿਸ਼ ਲਿਖਣਾ ਪਵੇ ਤਾਂ ‘ਸ਼ਾ ਨਾਲ ਲਿਖੋ, ਜੇ ਸਰਵ ਲਿਖਣਾ ਹੈ ਤਾਂ ਸਕ ਕਰ ਕੇ ਲਿਖੋ, ਜੇ ਰੁਪਿਆ ਲਿਖਣਾ ਹੈ ਤਾਂ ਤਾਂ ਦਾ ਰੂਪ “ ਬਣ ਜਾਵੇਗਾ, ਆਦਿ । ਅਧੇ ਅੱਖਰਾਂ ਦੀ ਵਰਤੋਂ ਸਿਹਾਰੀ ਤੇ ਬਿਹਾਰੀ ਦਾ ਅਸਪਸ਼ਟ ਤੇ ਬੋ-ਨਿਯਮ ਜਿਹਾ ੩ਝਟ, ਵਿਸਰਗਾਂ ਦਾ ਅਨੋਖਾ ਤੇ ਕੋਝਾ ਜਿਹਾ ਬਖੜਾ (ਜਵੇਂ ਛੂ ਲਿਖਣ ਵਿਚ) ਇਤਿ ਆਦਿ ਝਮੇਲੇ ਦੇਵਨਾਗਰੀ ਲਿਪੀ ਨੂੰ ਬਹੁਤ ਗੁੱਲਝਦਾਰ ਬਣਾ ਦਿੰਦੇ ਹਨ | ੪੭