ਪੰਨਾ:Alochana Magazine January 1957.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅਮਰਜੀਤ ਸਿੰਘ ਐਮ. ਏ. ਨਾਟਕ-ਕਾਰ ਨੰਦਾ ਨੰਦਾ ਪੰਜਾਬ ਦਾ ਮੋਢੀ ਨਾਟਕ-ਕਾਰ ਹੈ । ਸਿਰਫ ਇਸ ਕਰ ਕੇ ਨਹੀਂ ਕਿ en ਨੇ ਨਵੀਨ ਪੱਛਮੀ ਨਾਟਕ-ਬਣਤਰ ਨੂੰ ਪਹਿਲੀ ਵਾਰੀ ਸਫਲ ਢੰਗ ਨਾਲ ਤਿਆ, ਸਗੋਂ ਇਸ ਕਰ ਕੇ ਕਿ ਉਹ ਬਦਲਦੇ ਹੋਏ ਆਰਥਕ ਹਾਲਾਤ ਵਿਚ ਪਰਵਾਨ ਚੜ ਰਹੇ ਨਵੇਂ ਵਿਚਾਰਾਂ ਨੂੰ ਆਪਣੇ ਨਾਟਕਾਂ ਰਾਹੀਂ ਜਨਤਾ ਵਿਚ ਲਿਆਉਣ ਵਿਚ ਸਭ ਤੋਂ ਅੱਗੇ ਰਹਿਆ । ਕਈ ਲੋਕ ਇਹ ਕਹਿਣ ਦੀ ਕਾਹਲ ਕਰਦੇ ਹਨ ਕਿ ਮੋਢੀ ਹੋਣ ਕਰ ਕੇ ਉਹਦੀ ਇੱਨੀ ਪਰਸੰਸਾ ਕੀਤੀ ਜਾ ਰਹੀ ਹੈ । ਪਰ ਉਹਦਾ ਮੋਢੀ ਹੋਣਾ ਹੀ (ਤੇ ਉਹ ਸਿਰਫ ਮੋਢੀ ਹੀ ਨਹੀਂ) ਸਾਡੇ ਦਿਲਾਂ ਵਿਚ ਉਹਦੀ ਦਲੇਰੀ, ਨਵੀਨਤਾ ਦੀ ਖਿੱਚ ਨਵੇਂ ਪੰਰ ਰਹੇ ਸਮਾਜ ਨੂੰ ਸਮਝ ਸਕਣ ਦੀ ਬੁਧੀ ਤੇ ਕਲਾ ਲਈ ਸਤਿਕਾਰ ਉਪਜਾਂਦੀ ਹੈ- -ਅਜਿਹੀ ਨਵੀਨਤਾ ਜੋ ਸਮਾਜ ਦੀ ਉੱਨਤੀ ਲਈ ਲੋੜੀਂਦੀ ਹੋਵੇ, ਪਰ ਉਹਦੇ ਮੋਢੀ ਹੋਣ ਕਰ ਕੇ ਅਸੀਂ ਉਹਦੀ ਕਲਾ ਦੇ ਅਧਿਅਨ ਵਿਚ ਕੋਈ ਰਿਆਇਤ ਨਹੀਂ ਕਰ ਸਕਦੇ, ਸਗੋਂ ਇਹ ਪਰਖ ਕਰਾਂਗੇ ਕਿ ਉਹਦੇ ਵਿਚ ਕਿੰਨੀ ਕ ਨਵੀਨਤਾ ਤੇ ਨਵੇਂ ਨੂੰ ਸਮਝਣ ਦੀ ਕਿੰਨੀ ਕੁ ਕਚਿਆਈ ਸੀ ਤੇ ਉਹ ਇਨਾਂ ਸ਼ਕਤੀਆਂ ਦੀਆਂ ਸੰਭਾਵਨਾਂ ਤੇ ਵਿਰੋਧਤਾਵਾਂ ਦੇ ਇਤਿਹਾਸਕ ਸਥਾਨ ਨੂੰ ਕਿਥੋਂ ਤਕ ਆਪਣੀ ਕਲਾ ਰਾਹੀਂ ਰੂਪਮਾਨ ਕਰ ਸਕਿਆ ਹੈ । | ਕਈ ਆਦਮੀ ਅਣਜਾਣਤਾ ਦੇ ਕਾਰਨ ਕਹਿ ਦੇਂਦੇ ਹਨ ਕਿ ਪੱਛਮ ਦੀ ਹਰ ਚੀਜ਼ ਨਵੀਨਤਾ ਦੀ ਖਿੱਚ ਦੀ ਪੂਰਤੀ ਨਹੀਂ ਹੋ Fਕਦੀ, ਪਰ ਇਨ੍ਹਾਂ ਲਈ ਸਿਰਫ ਇਨਾ ਕਹਿਣਾ ਹੀ ਉਚਿਤ ਹੋਵੇਗਾ ਕਿ ਉਨ੍ਹਾਂ ਜਾਗੀਰਦਾਰੀ ਵਕਤਾਂ ਵਿਚ ਜਿਸ ਚੀਜ਼ ਦੀ ਲੋੜ ਸੀ ਉਹ ਸੀ ਉਦਯੋਗਕ ਕਰਾਂਤੀ, ਜਿਹੜੀ ਕਿ ਪੂਰਬ ਦੇ ਫ਼ੌਜੀ ਸਾਮਰਾਜ ਦੇ ਬਣਨ ਤੇ ਢਹਿਣ ਦੇ ਕਾਲ ਚਕਰ ਨੂੰ ਤੋੜ ਸਕਦੀ । ਇਕ ਗਲ ਨਿਸਚੇ ਹੀ ਸਹੀ ਹੈ ਕਿ ਇਹ ਉਦਯੋਗਕ ਪਰਿਵਰਤਨ ਜਲਦੀ ਜਾਂ ਦੇਰ ਨਾਲ ਜ਼ਰੂਰ ਆ ਜਾਂਦਾ, ਪਰ ਇਤਿਹਾਸਕ ਚਾਲ ਇਸ ਤਰਾਂ ਦੀ ਸੀ ਕਿ ਇਹ ਪਰਿਵਰਤਣ ਦwn ਦੀਆਂ ਮੰਡੀਆਂ ਤੇ ਕਬਜ਼ਾ ਕਰਨ ਪਿਛੋਂ ਪਹਿਲਾਂ ਯੂਰਪ ਵਿਚ ਹੋਇਆ, ਜਿਸ ਨੇ ੪੮]