ਪੂਰਬ ਵਿਚ ਉਦਯੋਗਕ ਸ਼ਕਤੀਆਂ ਨੂੰ ਜਨਮ ਦਿੱਤਾ ਪਰ ਸਾਡੀ ਸਾਰੀ ਆਰਥਕਤਾ ਨੂੰ ਨੌਆਬਾਦੀ ਲੀਹਾਂ ਤੇ ਬੰਨ ਦਿੱਤਾ, ਜਿਸ ਨੂੰ ਤੋੜਨ ਲਈ ਅਜ ਹਿੰਦੁਸਤਾਨ ਪੂਰੀ ਕੋਸ਼ਸ਼ ਕਰ ਰਹਿਆ ਹੈ । ਜੇ ਹਿੰਦੁਸਤਾਨ ਵਿਚ ਵੀ ਇਕ ਪੀਟਰ (Peter the Great) ਹੁੰਦਾ ਤਾਂ ਅਸੀਂ ਕਦੀ ਵੀ ਨੌ-ਆਬਾਦੀ ਦੇਸ਼ ਨਾ ਬਣਦੇ । ਪਰ ਨਾ ਕੋਈ ਪੀਟਰ ਹਿੰਦੁਸਤਾਨ ਵਿਚ ਹੋਇਆ ਤੇ ਨਾ ਹੋ ਸਕਦਾ ਸੀ । ਸਾਹਿਤਕ ਖੇਤਰ ਵਿਚ ਸਾਨੂੰ ਪੱਛਮੀ ਪ੍ਰਭਾਵ ਥਲੇ ਉਪਜ ਰਹੀਆਂ ਨਵੀਆਂ Liberal Democratic Institutions ਦੀ ਪ੍ਰਤੀਨਿਧਤਾ ਲਈ ਪੱਛਮੀ ਸਾਹਿਤ ਦੇ ਇਨਕਲਾਬੀ ਤੇ ਅਗਾਂਹ-ਵਧੂ ਪ੍ਰਭਾਵ ਨੂੰ ਕਬੂਲ ਕਰ ਚੁਕਿਆ ਸਾਹਿਤਕਾਰ, ਯਥਾਰਥਵਾਦੀ ਸੂਝ ਜਾਂ ਜ਼ਿੰਦਗੀ ਦੀ ਤੋਰ ਨੂੰ ਸਮਝਣ ਜਾਂ ਅਨੁਭਵ ਕਰਨ ਲਈ ਪਰਬੀਨ ਸੂਝ ਵਾਲਾ ਸਾਹਿਤਕਾਰ, ਤੇ ਪਛਮੀ ਸਾਹਿਤ ਰੂਪ ਚਾਹੀਦੇ ਸਨ । ਨੰਦਾ ਸਾਡੀ ਪੁਰਾਣੀ ਜਾਗੀਰਦਾਰੀ ਸਭਿਅਤਾ ਤੇ ਨਵੇਂ ਪੈ ਰਹੇ ਅੰਗਰੇਜ਼ੀ ਪ੍ਰਭਾਵ ਦੀ ਉਪਜ ਮਧ ਸ਼ੇਣਿਕ ਸਭਿਅਤਾ ਵਿਚ ਪੈਦਾ ਹੋਈ ਟੱਕਰ ਨੂੰ ਆਪਣਾ ਵਿਸ਼ਾ ਬਣਾਂਦਾ ਹੈ , ਪਰ ਇਸ ਟੱਕਰ ਦਾ ਰੂਪ ਪੁਰਾਣੀਆਂ ਜਗੀਰਦਾਰੀ ਪ੍ਰਬੰਧ ਹੇਠ ਬਣੀਆਂ ਰੁਚੀਆਂ (ਜਿਨ੍ਹਾਂ ਦੀ ਪ੍ਰਤੀਨਿਧਤਾ ਬੁੱਢੀ ਨਸਲ ਦੀ ਸ਼੍ਰੇਣੀ ਕਰ ਰਹੀ ਹੈ ਤੇ ਨਵੀਆਂ ਮਧ-ਸ਼ੇਕ Liberal Democratic ਰੁਚੀਆਂ (ਜਿਨ੍ਹਾਂ ਦੀ ਪ੍ਰਤੀਨਿਧਤਾ ਨੌਜਵਾਨ, ਸ਼ਹਿਰੀ ਤੇ ਪੜੀ ਲਿਖੀ ਨਸਲ ਕਰਦੀ ਹੈ) ਵਿਚ ਆਪਣੇ ਆਪਣੇ ਹੱਕਾਂ ਲਈ ਜਦੋ-ਜਿਹਦ ਦਾ ਰੂਪ ਹੈ । ਨਵੀਆਂ ਤੇ ਪੁਰਾਣੀਆਂ ਸਭਿਆਚਾਰਕ ਲੋੜਾਂ ਵਿਚਕਾਰ ਇਹ ਟੱਕਰ ਉਸ ਵੇਲੇ ਦੀ ਸਮਾਜਕ ਤੋਰ ਦਾ ਇਕ ਵਿਸ਼ੇਸ਼ ਪੱਖ ਸੀ । ਜਿਸ ਵੇਲੇ ਨੰਦਾ ਨੇ ਲਿਖਣਾ ਸ਼ੁਰੂ ਕੀਤਾ, ਅਸੀਂ ਕਹਿ ਸਕਦੇ ਹਾਂ, ਉਸ ਵੇਲੇ ਸਾਨੂੰ ਕੋਈ ਐਸਾ ਨਾਟਕ ਨਹੀਂ ਸੀ ਮਿਲਦਾ, ਜਿਹੜਾ ਪੁਰਾਣੀ ਜਾਂ ਨਵੀਂ ਧਾਰਾ ਕਿਸੇ ਦੀ ਪ੍ਰਤੀਨਿਧਤਾ ਕਰਦਾ ਹੁੰਦਾ | ਜਿਹੜੀ ਕੋਸ਼ਸ਼ ਪੁਰਾਣੇ ਸੰਸਕ੍ਰਿਤ ਨਾਟਕਾਂ ਨੂੰ ਉਲਬਾਣ ਦੀ ਹੋ ਰਹੀ ਸੀ ਉਹਦੇ ਪਿਛ ਪ੍ਰਭਾਵ ਅੰਗਰੇਜ਼ੀ ਨਾਟਕ ਨਾਲ ਜਾਣ ਪਛਾਣ ਦਾ ਹੀ ਸੀ,ਪਰ ਇਹ ਜਾਣ ਪਛਾਣ ਸੁਣੀ ਸੁਣਾਈ ਸੀ,ਜਿਸ ਦੀ ਨੀਂਹ ਪਕੇਰੀ ਨਹੀਂ ਸੀ । ਉਨਾਂ ਉਲਥਾਕਾਰਾਂ ਵਿਚੋਂ ਜਿਨਾਂ ਨੇ ਸੰਸਕ੍ਰਿਤ ਨਾਟਕ ਉਲਬਾਏ, ਨਵੇਂ ਹਾਲਾਤ ਨੂੰ ਅਨੁਭਵ ਕੀਤੇ ਬਗੈਰ ਹੀ, ਨਵੀਂ ਸੋਚਨੀ ਤੇ ਨਵੀਂ ਲੋੜ ਨੂੰ ਮੁਖ ਰਖੇ ਬਗੈਰ ਹੀ ਇਸ ਤਰ੍ਹਾਂ ਦਾ ਉਲੱਬਾ ਕੀਤਾ ਕਿ ਉਹ ਉਨੀਵੀਂ ਸਦੀ ਦੇ ਪਿਛਲੇ ਅੱਧ ਦੇ ਸਾਹਿਤ ਵਾਂਗ ਜਾਣ-ਹੀਨ ਸਾਹਿਤ ਬਣ ਗਇਆ, ਜਿਹੜਾ ਪੁਰਾਣੇ ਘਸਿਆਂ ਹੋਇਆਂ ਕਾਵਿ-ਰੂਪਾਂ ਵਿਚ ਸਾਡੇ ਸਾਹਮਣੇ ਆਇਆ । ਇ ਉਲਥਿਆਂ ਦੀ ਪੱਧਰ ਵੀ ਅਖਾੜੇ ਵਾਲੇ ਉਸਤਾਦ ਬੈਂਤ-ਬਾਜ਼ਾਂ ਦੀ ਕਵਿਤਾ ਵਰਗੀ ਤੁਕ-ਬੰਦੀ ਦੀ ਹੀ ਸੀ । ਇਸ ਲਈ ਇਹ [੪੯
ਪੰਨਾ:Alochana Magazine January 1957.pdf/55
ਦਿੱਖ