ਪੰਨਾ:Alochana Magazine January 1957.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਲਥੇ ਪ੍ਰੇਰਨਾ ਦੇਣ ਦੀ ਬਜਾਇ ਬਾਕੀ ਘਟੀਆ ਸਾਹਿਤ ਦਾ ਇਕ ਭਾਗ ਬਣ ਕੇ ਉਹਦੇ ਨਾਲ ਹੀ ਬਗੈਰ ਕਿਸੇ ਉਤਸ਼ਾਹ ਦਿਤੇ ਦੇ ਮਰ ਖੱਪ ਗਏ । ਇਨ੍ਹਾਂ ਨੂੰ ਨਾ ਸਟੇਜੀ ਤੇ ਨਾ ਹੀ ਕਿਤਾਬੀ ਕਹਿਆ ਜਾ ਸਕਦਾ ਹੈ, ਇਨ੍ਹਾਂ ਕਲਾ-ਹੀਨ ਝਰੀਟਾਂ ਨੂੰ ਨਾਟਕ ਕਹਿਣਾ ਹੀ ਭੁਲ ਹੋਵੇਗੀ । ਜਿਸ ਚੀਜ਼ ਦੀ ਲੋੜ ਸੀ ਉਹ ਸੀ ਸਾਹਿਤ ਨੂੰ ਪੁਰਾਣੀਆਂ, ਮਰ ਰਹੀਆਂ ਜਗੀਰਦਾਰੀ ਸਾਹਿਤਕ ਲੀਹਾਂ ਤੋਂ ਕਢ ਕੇ ਨਵੀਆਂ ਨਰੋਈਆਂ ਸਾਮਰਾਜ-ਵਿਰੋਧੀ ਤੇ ਮਧ- ਸ਼੍ਰੇਣਕ Liberal-Democratic ਲੀਹਾਂ ਤੇ ਤੋਰਿਆ ਜਾਂਦਾ ਤੇ ਇਹ ਹੋ ਸਕਦਾ ਸੀ ਅੰਗਰੇਜ਼ੀ ਸਾਹਿਤ ਦੇ ਪ੍ਰਭਾਵ ਨੂੰ ਕਬੂਲ ਕੇ । ਜਿਸ ਤਰ੍ਹਾਂ ਅੰਗਰੇਜ਼ਾਂ ਦਾ ਆਉਣਾ ਆਪਣੀਆਂ ਤਬਾਹੀਆਂ ਸਮੇਤ ਕੁਝ ਪੱਖਾਂ ਤੋਂ ਅਗਾਂਹ-ਵਧੂ ਕਦਮ ਸੀ, ਉਸੇ ਤਰ੍ਹਾਂ ਹੀ ਪੱਛਮੀ ਸਾਹਿਤ ਵੀ ਸਾਡੇ ਸਾਹਿਤ ਨੂੰ ਅਖਾੜਿਆਂ ਤੇ ਮਹੰਤਾਂ ਦੇ ਡੇਰਿਆਂ ਦੀ ਚੱਟ (rut) ਤੋਂ ਕੱਢਣ ਲਈ ਜ਼ਰੂਰੀ ਸੀ, ਪਰ ਇਹ ਉਲਥਾ-ਕਾਰ ਆਪ ਉਨਾਂ ਅਖਾੜਿਆਂ ਤੇ ਉਦਾਸੀ ਸਾਧਾਂ ਦੇ ਡੇਰਿਆਂ ਦੇ ਬੜੇ ਡੂੰਘੇ ਪਰਭਾਵ ਥਲੇ ਸਨ । ਇਸ ਲਈ ਇਹ ਭੱਜੇ ਭਾਂਡੇ ਕੁਝ ਸਵਾਰ ਨਾ ਸਕੇ। ਉਨ੍ਹਾਂ ਦੀ ਆਪਣੀ ਸਾਹਿਤਕ ਪੱਧਰ ਉਨਾਂ ਕੋਲੋਂ ਵਖਰੀ ਨਹੀਂ ਸੀ । ਇਨਾਂ ਉਲਥਿਆਂ ਤੋਂ ਪਿਛੋਂ ਜਿਹੜੇ ਮੌਲਕ ਨਾਟਕ ਲਿਖੇ ਗਏ, ਉਹ ਅੰਗਰੇਜ਼ੀ ਨਾਟਕਾਂ ਦੇ ਕਚੇ ਗਿਆਨ ਦੀ ਉਪਜ ਸਨ । ਇਨ੍ਹਾਂ ਨਾਟਕਾਂ ਵਿਚ ਸਿਰਫ ਕਹਾਣੀਆਂ ਲਈ ਦੇਸੀ ਸਮੇਂ ਵਰਤੇ ਗਏ ਸਨ, ਪਰ ਇਨਾਂ ਦੀ ਸਾਹਿਤਕ ਪੱਧਰ ਸੰਸਕ੍ਰਿਤ ਨਾਟਕਾਂ ਦੇ ਉਲਥਿਆਂ ਤੋਂ ਉਚੇਰੀ ਨਹੀਂ ਸੀ । (ਮੇਰਾ ਇਸ਼ਾਰਾ ਇਥੇ ਬਾਵਾ ਬੁਧ ਸਿੰਘ ਤੇ ਕਿਰਪਾ ਰਾਮ ‘ਜਾਗਰ ਦੇ ਨਾਟਕਾਂ ਵਲ ਹੈ) । ਅਸਲ ਵਿਚ ਇਹ ਨਾਟਕ ਉਸਤਾਦੀ ਅਖਾੜਿਆਂ ਦੇ ਕਵੀਆਂ ਦੀ ਸਾਹਿਤਕ ਪੱਧਰ ਨਾਲੋਂ ਸਿਰਫ ਇਸ ਹੱਦ ਤਕ ਵਖ ਸਨ ਕਿ ਇਨ੍ਹਾਂ ਦਾ ਰੂਪ ਵਖਰਾ ਸੀ । ਉਨ੍ਹਾਂ ਅਖਾੜੀਏ ਉਸਤਾਦਾਂ ਦੀ ਕਵਿਤਾ ਮਰ ਰਹੀ ਜਾਗੀਰਦਾਰੀ ਪ੍ਰਬੰਧ ਦੀ ਸਾਹਿਤਕ ਮੌਤ ਦੀਆਂ ਨਿਸ਼ਾਨੀਆਂ ਸਨ ਤੇ ਇਹ ਨਾਟਕ ਉਨਾਂ ਮਰ ਰਹੀਆਂ ਕੀਮਤਾਂ ਦੇ ਪਾਣੀ ਨਾਲ ਸਿਚੀਆਂ ਕਿਰਤਾਂ । ਜਿਸ ਚੀਜ਼ ਦੀ ਲੋੜ ਸੀ ਉਹ ਸੀ ਨਵੀਆਂ ਤੇ ਪੁਰਾਣੀਆਂ ਸ਼ਕਤੀਆਂ ਦੀ ਆਪਸ ਵਿਚ ਟੱਕਰ ਦਾ ਰੂਪਮਾਨ ਹੋਣਾ ਨਾ ਕਿ ਪੁਰਾਣੀਆਂ ਮਰ ਰਹੀਆਂ, ਜਾਂ ਕਹਿ ਲਓ ਸੜ ਰਹੀਆਂ ਕੀਮਤਾਂ ਨੂੰ ਨਵੇਂ ਰੂਪ ਰਾਹੀਂ ਪੇਸ਼ ਕਰਨਾ। ਇਨ੍ਹਾਂ ਕਿਰਤਾਂ ਵਿਚ ਸਿਰਫ ਨਵੇਂ ਰੂਪ ਦਾ ਵਿਗੜਿਆ ਹੋਇਆ ਘਟੀਆ ਜਿਹਾ ਰੂਪ ਹੀ ਨਵਾਂ ਸੀ, ਹੋਰ ਕੁਝ ਨਵਾਂ ਨਹੀਂ। ਸਿਧਾਂਤ, ਦ੍ਰਿਸ਼ਟੀ-ਕੋਨ, ਸਭ ਪੁਰਾਣਾ ਸੀ । ਆਦਰਸ਼ਵਾਦ ਸੰਸਕ੍ਰਿਤ ਨਾਟਕਕਾਰਾਂ ਦਾ ਸਿਧਾਂਤ ਹੁੰਦਾ ਸੀ, ਪਰ ਜੋ ਸਾਨੂੰ ਚਾਹੀਦਾ ਸੀ . ਪ0]