ਪੰਨਾ:Alochana Magazine January 1957.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋ ਨਵੇਂ ਸਮੇਂ ਨੂੰ ਚਾਹੀਦਾ ਸੀ, ਉਹ ਸਿਰਫ ਨੰਦੇ ਵਿਚ ਹੀ ਮਿਲਿਆ । ਤੇ ਇਹ ਸੀ ਨਵੇਂ ਰੂਪ ਦੀ ਸਮਕਾਲੀ ਸਮਸਿਆਵਾਂ ਲਈ ਵਰਤੋਂ । ਨਵੇਂ ਰੂਪ ਰਾਹੀਂ ਸਮਕਾਲੀ ਸਮੇਂ ਵਿਚ ਕੰਮ ਕਰ ਰਹੀਆਂ ਸ਼ਕਤੀਆਂ ਨੂੰ ਰੂਪਮਾਨ ਕਰਨ ਦੀ ਲੋੜ । ਸਿਰਫ ਇਹੀ ਨਹੀਂ ਕਿ ਇਨ੍ਹਾਂ ਲੇਖਕਾਂ ਨੇ ਦੇਸੀ ਸੋਮਿਆਂ ਤੋਂ ਵਿਸ਼ੇ ਲਏ ਤੇ ਉਨਾਂ ਨੂੰ ਪੁਰਾਣੇ ਰੁਪ ਦੇ ਸਾਹਿਤ ਵਰਗਾ ਬਣਾ ਕੇ ਪੇਸ਼ ਕੀਤਾ, ਸਗੋਂ, ਸਮਕਾਲੀ ਸਮਸਿਆਵਾਂ ਦਾ ਹਲ ਜੋ ਦਿੱਤਾ ਉਹ ਆਪਣੀ ਮਰ ਰਹੀ ਜਾਗੀਰਦਾਰੀ ਸਭਿਅਤਾ ਦੀ glorification ਰਾਹੀਂ ਦਿਤਾ | ਉਨ੍ਹਾਂ ਦਾ ਦੁਖ ਲੋਕਾਂ ਲਈ ਦੁਖ ਨਹੀਂ ਸੀ, ਸਗੋਂ ਮਰ ਰਹੀਆਂ ਜਗੀਰਦਾਰੀ ਕਦਰਾਂ ਲਈ ਰੋਣਾ ਸੀ । ਨੰਦਾ ਅਜ ਤਕ ਇਸ ਲਈ ਨਹੀਂ ਸਲਾਹਿਆ ਗਇਆ ਕਿ ਉਸ ਨੇ ਅੰਗਰੇਜ਼ੀ ਨਾਟਕ ਦੇ ਰੂਪ ਨੂੰ ਸਫਲਤਾ ਨਾਲ ਵਰਤਿਆ, ਸਗੋਂ ਇਸ ਲਈ ਕਿ ਉਹ ਪਹਿਲਾ ਨਾਟਕ-ਕਾਰ ਸੀ ਜਿਸ ਨੇ ਬਦਲੇ ਹਾਲਾਤ ਵਿਚ ਨਵੀਆਂ ਉਭਰ ਰਹੀਆਂ ਅਹ-ਵਧੂ ਸ਼ਕਤੀਆਂ ਦੀ ਪਛਾਣ ਕੀਤੀ ਤੇ ਪੁਰਾਣੀਆਂ ਜਾਗੀਰਦਾਰੀ ਤੇ ਨਵੀਆਂ ਸਰਮਾਏਦਾਰੀ ਕੀਮਤਾਂ ਦੀ ਟੱਕਰ ਨੂੰ ਆਪਣਾ ਵਿਸ਼ਾ ਬਣਾਇਆ ਤੇ ਕੁਝ ਹਦ ਤਕ ਇਸ ਟੱਕਰ ਦੇ ਸਹੀ ਸਮਾਜਕ ਰੂਪ ਨੂੰ ਪੇਸ਼ ਕਰਨ ਵਿਚ ਸਫਲ ਰਹਿਆ ਤੇ ਉਸ ਨੇ ਇਹ ਸਾਰਾ ਕੁਝ ਅੰਗਰੇਜ਼ੀ ਸਾਹਿਤ ਦੇ Liberal Democratic ਪ੍ਰਭਾਵ ਨੂੰ ਗਹਿਣ ਕਰ ਕੇ ਕੀਤਾ | ਜੇ ਉਸ ਨੇ ਅੰਗਰੇਜ਼ੀ ਸਾਹਿਤ ਦਾ ਇਹ ਪਰਭਾਵ ਕਬੂਲ ਨਾ ਕੀਤਾ ਹੁੰਦਾ ਤਾਂ ਉਹ ਵੀ ਭਾਈ ਵੀਰ ਸਿੰਘ ਜਾਂ ਉਹਦੇ ਵਰਗੇ ਹੋਰ ਲੇਖਕਾਂ ਵਾਂਗ ਕੋਈ ਘਟੀਆ ਜਿਹੀ ਕਿਰਤ ਸਾਡੇ ਸਾਹਮਣੇ ਪੇਸ਼ ਕਰਦਾ। ਨੰਦੇ ਨੇ ਸਾਨੂੰ ਸਿਰਫ ਦੋ ਪੂਰੇ ਨਾਟਕ ਤੇ ਦੋ ਇਕਾਂਗੀ ਸੰਗ੍ਰਹਿ ਦਿਤੇ ਹਨ । ਸਭਦਰਾ ਵਿਚ ਉਸ ਨੇ ਵਿਧਵਾ ਵਿਆਹ ਦੀ ਸਮਸਿਆ ਨੂੰ ਵਿਸ਼ਾ ਬਣਾਇਆ ਹੈ, ਪਰ ਸ਼ੁਰੂ ਤੋਂ ਹੀ ਉਹ ਆਪਣੀ ਸਮਸਿਆ ਦਾ ਪਰਵੇਸ਼ ਗਲਤ ਢੰਗ ਨਾਲ ਕਰਦਾ ਹੈ । ਸਭਦਰਾ ਨੂੰ, ਜੋ ਵਿਧਵਾ ਹੈ, ਆਪਣੀ ਸੱਸ ਦੇ ਜ਼ੁਲਮ ਦਾ ਸ਼ਿਕਾਰ ਵਿਖਾਇਆ ਹੈ । ਇਥੇ ਇਹ ਗੱਲ ਜ਼ਰੂਰ ਪੁੱਛੀ ਜਾ ਸਕਦੀ ਹੈ ਕਿ ਕੀ ਵਿਧਵਾਵਿਆਹ ਇਸੇ ਲਈ ਜ਼ਰੂਰੀ ਹੈ ਕਿ ਉਹ ਸੱਸਾਂ ਦੇ ਜ਼ੁਲਮ ਤੋਂ ਬਚ ਸਕਣ ਜਾਂ ਕੋਈ ਹੋਰ ਕਾਰਨ ਵੀ ਹਨ ? ਪਰਭਾਵ ਇਹ ਪੈਂਦਾ ਹੈ ਕਿ ਸੱਸਾਂ ਭੈੜੀਆਂ ਹੁੰਦੀਆਂ ਹਨ । ਇਸ ਲਈ ਵਿਧਵਾ-ਵਿਆਹ ਹੋਣਾ ਚਾਹੀਦਾ ਹੈ, ਪਰ ਦੇਖਿਆ ਜਾਏ ਤਾਂ ਅਸਲੀਅਤ ਇਹ ਨਹੀਂ । ਕਿਉਂਕਿ ਸੱਸਾਂ ਚੰਗੀਆਂ ਵੀ ਹੋ ਸਕਦੀਆਂ ਹਨ ਤੇ ਆਪਣੀ ਨੂੰਹ ਨਾਲ ਹਮਦਰਦੀ ਵੀ ਰਖ ਸਕਦੀਆਂ ਹਨ । ਇਸ ਲਈ ਗਲ ਠੀਕ ਤੇ ਨਾ ਬਣੀ । ਅਸਲ ਸਮਸਿਆ ਤਾਂ ਇਹ ਹੈ ਕਿ ਜਾਗੀਰਦਾਰੀ ਰੀਤੀ ਅਨੁਸਾਰ ਵਿਧਵਾ ਲਈ (ਵਿਆਹ [੫੧