ਸਮੱਗਰੀ 'ਤੇ ਜਾਓ

ਪੰਨਾ:Alochana Magazine January 1957.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਂ ਪਰੇ ਦੀ ਗੱਲ ਹੈ) ਵਿਆਹ ਦਾ ਖਿਆਲ ਕਰਨਾ ਹੀ ਪਾਪ ਸਮਝਿਆ ਜਾਂਦਾ ਸੀ ਤੇ ਇਸ ਤਰਾਂ ਇਕ ਜ਼ਿੰਦਗੀ ਚੌਕਿਆਂ ਹਾਵਿਆਂ ਵਿਚ ਸੜਨ ਲਈ ਮਜਬੂਰ ਕਰ ਦਿੱਤੀ ਜਾਂਦੀ ਸੀ । ਪੁਰਸ਼ ਦੀ ਬਰਤਰੀ ਦਾ ਇਹ ਸਭ ਤੋਂ ਵੱਡਾ ਤੇ ਜ਼ਾਲਮਾਨਾ ਰੂਪ ਹੈ ਕਿ ਆਦਮੀ ਭਾਵੇਂ ਮਰ ਜਾਏ ਤਾਂ ਵੀ ਇਸਤਰੀ ਉਸ ਦੀ ਰੂਹ ਦੀ ਵਫਾਦਾਰ ਰਹੇ (3 ਖਿਆਲ ਰਹੇ ਕਿ ਵਫਾਦਾਰ ਕੁੱਤਿਆਂ ਨੂੰ ਕਹਿਆ ਜਾਂਦਾ ਹੈ) । ਸਰਮਾਇਦਾਰੀ ਪਰਬੰਧ ਵਿਚ ਗਲ ਕੁਝ ਕੁ ਵਖਰੀ ਹੈ । ਇਥੇ ਇਸਤਰੀ ਨੂੰ ਕੁਝ ਹੱਦ ਤਕ ਆਜ਼ਾਦੀ ਤੇ ਬਰਾਬਰੀ ਦਿਤੀ ਜਾਂਦੀ ਹੈ ਤੇ ਉਸ ਨੂੰ ਉਸੇ ਤਰਾਂ ਹੀ ਇਕ ਵਿਅਕਤੀ ਸਮਝਿਆ ਜਾਂਦਾ ਹੈ ਜਿਸ ਤਰਾਂ ਕਿ ਮਰਦ ਨੂੰ, ਭਾਵੇਂ ਸਰਮਾਏਦਾਰੀ ਵਿਚ ਵੀ ਵਧੇਰੇ ਭਾਗ ਵਿਚ ਮਰਦ ਹੀ ਇਸਤਰੀ ਨੂੰ ਆਰਬਕ ਤੌਰ ਤੇ ਸਹਾਇਤਾ ਦੇਣ ਵਾਲਾ ਹੈ । ਇਸ ਲਈ ਉਸ ਦੀ ਨਿਰਭਰਤਾ ਪੁਰਸ਼ ਉਤੇ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਰਹਿੰਦੀ ਹੈ । ਪਰ ਵਿਗੜੇ ਹੋਏ ਸਰਮਾਏਦਾਰੀ ਰਿਸ਼ਤਿਆਂ ਵਿਚ ਇਸਤਰੀ ਨੂੰ ਕਾਮ-ਚੇਸ਼ਟਾ ਦੀ ਤ੍ਰਿਪਤੀ ਦਾ ਸਾਧਨ ਸਮਝਿਆ ਜਾਂਦਾ ਹੈ । ਨੰਦੇ ਨੇ ਵੀ ਸਮਸਿਆ ਨੂੰ ਸਹੀ ੫ਖ ਤੋਂ ਪੇਸ਼ ਨਹੀਂ ਕੀਤਾ, ਹਾਲਾਂ ਕਿ ਜਿਸ ਸਮੇਂ ਤੋਂ ਉਸ ਨੇ ਇਸ ਨਾਟਕ ਦਾ ਸਾਰਾ ਮਸਾਲਾ ਲਇਆ ਸੀ ਉਸੇ ਵਿਚ ਇਹ ਸਾਰੀ ਸਮਸਿਆ ਆਪਣੇ ਸੰਪੂਰਨ ਤੋਂ ਉੱਤਮ ਰੂਪ ਵਿਚ, ਪੂਰੀ ਸਪਸ਼ਟਤਾ ਨਾਲ ਸਾਡੇ ਸਿਧਾਂਤ ਦੀ ਪੁਸ਼ਟੀ ਕਰਦੀ ਸੀ । ਪਰ ਨੰਦੇ ਨੇ ਜਦੋਂ ਆਪ, ਉਸ ਨੂੰ ਆਪਣੇ ਤੌਰ ਤੇ ਸੋਚਣਾਂ ਤੇ ਸੋਧਣਾ ਸ਼ਰ ਕੀਤਾ ਤਾਂ ਅਸਲੀ ਕਹਾਣੀ ਵਿਚਾਲੇ ਵਧਵਾ ਵਿਆਹ ਦੇ ਮੂਲ ਮੰਤਵ ਨੂੰ ਭੁਲਾ ਕੇ ਨਾਟਕੀ ਚਤੁਰਾਈਆਂ (Dramatic acrobatics) ਵਿਚ ਪੈ ਗਇਆ ਤੇ ਜ਼ਿੰਦਗੀ ਵਿਚ ਕਹਾਣੀ ਦੇ ਯਥਾਰਥਕ ਰੂਪ ਵਿਚ ਮਿਲਦੇ ਕਾਰਜਾਂ ਤੇ ਕਾਰਨਾਂ ਤੋਂ ਸਮਰ ਤੇ ਸਰਬ-ਵਿਆਪੀ ਨਤੀਜੇ ਨਾ ਕੱਢ ਸਕਿਆ । ਇਹ ਗੱਲ ਉਹਦੀ ਆਪਣੀ ਬੰਬਕ ਧੁੰਦਲਾਹਟ ਨੂੰ ਦਰਸਾਂਦੀ ਹੈ । ਮੁਢ ਭਲਾ ਤਾਂ ਉਸ ਨੇ ਇਸ ਤਰਾਂ ਬੰਨ ਲਇਆ, ਅੱਗੇ ਜਾ ਕੇ ਵੀ ਉਸ ਨੇ ਆਪਣੀ ਇਸ ਗਲਤੀ ਨੂੰ ਠੀਕ ਨਹੀਂ ਕੀਤਾ, ਸਗੋਂ ਪਰਮਾ ਨੰਦ ਕੋਲੋਂ ਵੀ ਉਹ ਇਹੋ ਅਖਵਾਂਦਾ ਹੈ ਕਿ ਸੁਭਦਰਾ ਦਾ ਵਿਆਹ ਇਸ ਜੀ ਕਰਨਾ ਚਾਹੀਦਾ ਹੈ, ਕਿਉਂਕਿ ਉਸ ਦੀ ਸੱਸ ਲੜਾਕੀ ਹੈ । ਸੰਦਰ ਲਾਲ ਨੂੰ ਵੀਂ ਉਹ ਇਹੋ ਗਲ ਦਸਦਾ ਹੈ । ਮਾਪਿਆਂ ਨਾਲ ਜਦੋਂ ਉਹ ਸੁਭਦਰਾ ਦੇ ਹੱਕ ਵਿਚ ਟੱਕਰ ਲੈਂਦਾ ਹੈ ਉਸ ਵੇਲੇ ਵੀ ਉਹ ਇਸੇ ਕਾਰਨ ਨੂੰ ਆਪਣਾ ਹਥਿਆਰ ਬਣਾ ਕੇ ਵਰਤਦਾ ਹੈ । ਇਸੇ ਤਰ੍ਹਾਂ ਉਹ ਸ਼ਕਤੀ ਜਿਹੜੀ ਇਸ ਪਰੀਵਰਤਨ ਦਾ ਕਾਰਨ ਬਣ ਰਹੀ ਹੈ ਉਹ ਬੜੀ ਕੱਚੀ ਨੀਂਹ ਤੇ ਇਮਾਰਤ ਨੂੰ ਉਸਾਰ ਰਹੀ ਹੈ । ਨੰਦਾ ਨੇ Typical case ਨੂੰ ਇਸ ਤਰ੍ਹਾਂ ਨਾਲ ਨਿੱਜੀ ਬਣਾ ਦਿਤਾ ਹੈ ਕਿ ਉਸ ਵਿਚ ਇਸ ਸਮਸਿਆ ਦੀ ਸਰਬ-ਵਿਆਪਕਤਾ ਦਾ ਅੰਸ਼ ਗੁਆਚ ਗਇਆ ਹੈ, ਜਿਸ ਕਾਰਨ ਪ੨]