ਪੰਨਾ:Alochana Magazine January 1957.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਿਰਦੇ ਵਿਚ ‘ਵਾਲੋਂ ਨਿਕੀ ਤੇ ਖੇਡਿਉਂ ਤਿਖੀ ਉਹ ਸੁਹਲਤਾ ਪੈਦਾ ਕਰਨਾ ਹੈ ਜੋ ਇਸ ਇਨਸਾਨ ਨੂੰ ਚੰਬੜੇ ਕੋ ਨੂੰ ਤਰਾਸ਼ ਕੇ ਉਤਾਰ ਦੇਵੇਗੀ । ਜੇ ਐਸੀ ਕਲਾ ਸਰਮਾਏਦਾਰੀ ਹਿਤੂ ਹੈ ਤਾਂ ‘ਜੀ ਆਇਆਂ ! ਨਾਟਕ ਦੇ ਵਿਚ ਬਾਰ ਬਾਰ ਜੈਦੇਵ ਦੇ ਮੂੰਹੋਂ ਅਖਵਾਇਆ ਗਇਆ ਹੈ ਕਿ ਬੁਤ ਘਾੜੇ ਦੇ ਮਨ ਵਿਚ ਇਹ ਖ਼ਿਆਲ ਪਹਿਲਾਂ ਹੀ ਇਕ ਬੁੱਤ ਦੀ ਸ਼ਕਲ ਵਿਚ ਮੌਜੂਦ ਹੁੰਦਾ ਏ। ਇਸ ਭੁੱਖੀ ਕੋਝੀ ਕੁੜੀ ਦਾ ਖਿਆਲ ਮੇਰੀ ਕਲਪਨਾ ਵਿਚ ਪੂਰੀ ਤਰਾਂ ਬੇਦਾਰ ਸੀ ਪਰ ਜਨਤਾ ਦੇ ਵੱਡੇ ਪੱਥਰ ਵਰਗੇ ਖਰਵੇ ਅਨਪੜ ਹਜ਼ਮ ਵਿਚੋਂ ਮੈਂ ਇਸ ਕੁੜੀ ਨੂੰ ਲਭਣਾ ਸੀ ! ਜੇ ਗਾਰਗੀ ਸਾਹਿਬ ਦਾ ਇਸ ਜ਼ਿਕਰ ਤੋਂ ਇਹ ਦਸਣ ਦਾ ਮਤਲਬ ਸੀ ਕਿ ਸਰਮਾਇਦਾਰੀ ਹਿਤੁ ਕਲਾਕਾਰ ਬਾਹਰਲੀ ਸਮਾਜਕ ਅਸਲੀਅਤ ਵਲੋਂ ਮੂੰਹ ਤੋੜ ਅਵੇਸਲਾ ਹੋ ਕੇ ਆਪਣੇ ਅੰਦਰਲੇ ਦੇ ਨਵੇਕਲੇਪਨ ਵਿਚ ਹੀ ਮਗਨ ਹੋ ਜਾਂਦਾ ਹੈ, ਅਤੇ ਉਨ੍ਹਾਂ ਆਪਣੇ ਨਵੇਕਲੇ ਦਬੇ ਹੋਇ ਜਜ਼ਬਿਆਂ ਨੂੰ ਹੀ ਵਿਕਾਸ ਵਿਚ ਲਿਆਉਣ ਨੂੰ ਕਲਾ ਸਮਝਦਾ ਹੈ, ਅਤੇ ਇਸ ਰਾਹੇ ਪੈਣ ਕਰਕੇ ਉਹ ਸਮਾਜਕ ਅਸਲੀਅਤ ਦੀ ਵਾਸਤਵਿਕ ਤਸਵੀਰ ਦੇ ਅਸਮਰਥ ਹੋ ਜਾਂਦਾ ਹੈ, ਇਸ ਵਾਸਤੇ ਉਸ ਦੀ ਕਲਾ ਦਾ ਸਮਾਜ ਦੀ ਤਰੱਕੀ ਦੇ ਨੁਕਤੇ ਤੋਂ ਬੰਦ ਗਲੀ ਵਿਚ ਲਿਜਾਣ ਜਾਂ ਅੜਿਕੇ ਪਾਉਣ ਵਾਲਾ ਰੋਲ ਹੋ ਜਾਂਦਾ ਹੈ ; ਅਤੇ ਸਮਾਜਵਾਦੀ ਕਲਾਕਾਰ ਐਨ ਇਸ ਦੇ ਉਲਟ ਸਮਾਜਕ ਅਸਲੀਅਤ ਨੂੰ ਵਫ਼ਾਦਾਰੀ ਨਾਲ ਪੇਸ਼ ਕਰਦਾ ਹੈ ਅਤੇ ਜੋ ਆਪੇ ਦੇ ਰਾਹੀਂ ਵੀ ਉਸ ਨੂੰ ਪੇਸ਼ ਕਰੇ ਤਾਂ ਵੀ ਆਪੇ ਦਾ ਉਹ ਅੰਗ ਲੈਂਦਾ ਹੈ ਜੋ ਸਮਾਜਕ ਅਸਲੀਅਤ ਦਾ ਪ੍ਰਤੀਨਿਧ ਹੈ ਇਸ ਵਾਸਤੇ ਉਸਦੀ ਕਲਾ ਜ਼ਿੰਦਗੀ ਦੀ ਤਰੱਕੀ ਦੀ ਸਹਾਇਕ ਹੁੰਦੀ ਹੈ, ਭਵਿਖ ਦੀ ਸੜਕ ਤੇ ਚਾਨਣ ਪਾਉਂਦੀ ਹੈ, ਤਾਂ ਗਾਰਗੀ ਸਾਹਿਬ ਆਪਣੀ ਇਸ ਕੋਸ਼ਸ਼ ਵਿਚ ਬਿਲਕੁਲ ਅਸਫਲ ਰਹੇ ਹਨ । ਇਸ ਨੁਕਤੇ ਮੁਅਲਕ ਨਾ ਸਿਰਫ਼ ਉਹ ਸਮਾਜਵਾਦੀ ਤੇ ਸਰਮਾਇਦਾਰੀ ਕਲਾਂ ਦੇ ਨਜ਼ਰੀਏ ਦੀ ਵਿਰੋਧਤਾ ਪੇਸ਼ ਨਹੀ ਕਰ ਸਕੇ ਬਲਕਿ ਉਨ੍ਹਾਂ ਦੇ ਹਥੋਂ, ਬਾਵਜੂਦ ਅਪਣੇ ਦਬੇ ਹੋਏ ਜਜ਼ਬਿਆਂ ਤੇ ਜ਼ੋਰ ਦੇਣ ਦੇ ਜੈਦੇਵ ਸਮਾਜਕ ਅਸਲੀਅਤ ਨੂੰ ਬਹੁਤ ਵਫ਼ਾਦਾਰੀ ਨਾਲ ਪੇਸ਼ ਕਰਦਾ ਹੈ । ਗਾਰਗੀ ਸਾਹਿਬ ਇਸ ਨਖੇੜ ਕਰਨ ਵਿਚ ਤਾਂ ਕਾਮਯਾਬ ਹੁੰਦੇ ਜੇ ਉਨ੍ਹਾਂ ਦੇ ਚਿੱਤਰ ਤੋਂ ਇਹ ਜ਼ਾਹਰ ਹੁੰਦਾ ਕਿ ਸਮਾਜਵਾਦੀ ਤੇ ਯਥਾਰਥਵਾਦੀ ਕਲਾਕਾਰ ਹਮੇਸ਼ਾ ਪਤੀਨਿਧ ਤਸਵੀਰ ਦੇਂਦਾ ਹੈ ਅਤੇ ਉਸ ਦੇ ਤਜਰਬੇ ਰਾਹੀਂ ਵੇਖਿਆਂ ਸਾਨੂੰ ਜਿੰਦਗੀ ਦੇ ਪੈਟਰਨ ਦੀ ਐਨ ਸਹੀ ਸਮਝ ਆਉਂਦੀ ਹੈ ਅਤੇ ਉਸ ਦੇ ਉਲਟ ਸਰਮਾਇਦਾਰੀ ਹਿਤੂ ਕਲਾਕਾਰ ਹੋਣ ਦੇ ਦੌਰ ਵਿਚ ਜ਼ਿੰਦਗੀ ਦੀ ਪ੍ਰਤੀਨਿਧ ਤਸਵੀਰ